ਜੇਐੱਨਐੱਨ, ਨਵੀਂ ਦਿੱਲੀ : Whatsapp Tips And Tricks: ਇੰਸਟੈਂਟ ਮੈਸੇਜਿੰਗ ਐਪ Whatsapp 'ਚ ਤੁਹਾਨੂੰ ਕਈ ਖ਼ਾਸ ਹੋਰ ਉਪਯੋਗੀ ਫੀਚਰਜ਼ ਮਿਲ ਜਾਣਗੇ। ਜਿਨ੍ਹਾਂ 'ਚ ਇਕ ਹੈ Whatsapp ਵੈੱਬ ਤੇ ਇਸ ਦੀ ਮਦਦ ਨਾਲ ਤੁਸੀਂ Whatsapp ਨੂੰ ਡੈਸਕਟਾਪ ਤੇ ਲੈਪਟਾਪ 'ਤੇ ਇਸਤੇਮਾਲ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਕਿਊਆਰ ਕੋਡ ਦੀ ਲੋੜ ਹੁੰਦੀ ਹੈ। ਡੈਸਕਟਾਪ ਤੇ Whatsapp ਲਾਗਈਨ ਕਰਨ ਤੋਂ ਬਾਅਦ ਉੱਥੇ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰ ਸਕਦੇ ਹੋ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਕੋਲ ਫੋਨ ਨਹੀਂ ਹੈ ਜਾਂ ਕਿਤੇ ਗੁੰਮ ਹੋ ਗਿਆ ਹੈ ਤਾਂ ਤੁਸੀਂ ਵ੍ਹਟਸਐਪ ਇਸਤੇਮਾਲ ਨਹੀਂ ਕਰ ਸਕਦੇ। ਹਾਲਾਂਕਿ, ਤੁਸੀਂ ਚਾਹੋ ਤਾਂ Whatsapp ਨੂੰ ਡੈਸਕਟਾਪ 'ਤੇ ਲਾਗਈਨ ਕਰ ਸਕਦੇ ਹੋ ਤੇ ਉਹ ਵੀ ਬਿਨਾਂ ਕਿਊਆਰ ਕੋਡ ਦੇ। ਇਸਲਈ ਕੁਝ ਟਿਪਸ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇੱਥੇ ਅਸੀਂ ਤੁਹਾਨੂੰ ਬਿਨਾਂ ਕਿਊਆਰ ਕੋਡ ਦੇ ਵ੍ਹਟਸਐਪ ਦਾ ਇਸਤੇਮਾਲ ਕਰਨ ਦਾ ਤਰੀਕਾ ਦੱਸ ਰਹੇ ਹਾਂ।

ਬਿਨਾਂ ਕਿਊਆਰ ਕੋਡ ਦੇ ਇੰਝ ਕਰ ਸਕਦੇ ਹੋ Whatsapp ਵੈੱਬ ਦਾ ਇਸਤੇਮਾਲ

- ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪੀਸੀ 'ਚ ਵੈੱਬ ਤੋਂ BlueStacks ਡਾਊਨਲੋਡ ਕਰਨੀ ਹੋਵੇਗੀ।

- BlueStacks ਡਾਊਨਲੋਡ ਕਰਨ ਲਈ BlueStacks ਓਪਨ ਤੁਹਾਨੂੰ ਡਾਊਨਲੋਡ ਦੀ ਆਪਸ਼ਨ ਮਿਲੇਗੀ।

- ਇਸ ਤੋਂ ਬਾਅਦ ਤੁਹਾਨੂੰ ਆਪਣਾ ਉਹ ਫੋਨ ਨੰਬਰ ਪਾਉਣਾ ਹੋਵੇਗਾ ਜਿਸ 'ਚ ਤੁਸੀਂ ਵੈਰੀਫਿਕੇਸ਼ਨ ਕੋਡ ਲਈ ਇਸਤੇਮਾਲ ਕਰਨਾ ਚਾਹੁੰਦੇ ਹੋ।

- ਫੋਨ ਨੰਬਰ ਪਾਉਣ ਤੋਂ ਬਾਅਦ ਬਿਨਾਂ ਕਿਊਆਰ ਕੋਡ ਦਾ ਇਸਤੇਮਾਲ ਕੀਤੇ ਹੀ WhatsApp ਤੁਹਾਡੇ ਪੀਸੀ 'ਚ ਇੰਸਟਾਲ ਹੋਵੇਗਾ।

- ਪੀਸੀ 'ਚ WhatsApp ਇੰਸਟਾਲ ਹੋਣ ਤੋਂ ਬਾਅਦ ਮੈਨਿਊ ਬਟਨ 'ਤੇ ਪ੍ਰੈੱਸ ਕਰ ਕੇ ਮੈਨੇਜ ਕਾਨਟੈਕਟ ਦੇ ਚੋਣ 'ਤੇ ਕਲਿੱਕ ਕਰੋ। ਜਿਸ ਦੀ ਮਦਦ ਨਾਲ ਤੁਸੀਂ ਉਨ੍ਹਾਂ ਕਾਨਟੈਕਟਸ ਨੂੰ ਐਡ ਕਰ ਸਕਦੇ ਹੋ ਜਿਨ੍ਹਾਂ ਨਾਲ ਕੰਮਿਊਨੇਟ ਕਰਨਾ ਚਾਹੁੰਦੇ ਹੋ।

- ਤੁਹਾਨੂੰ ਧਿਆਨ 'ਚ ਰੱਖਣਾ ਹੋਵੇਗਾ ਕਿ ਆਪਣੇ ਫੋਨ 'ਚ ਉਸ ਨੰਬਰ ਦਾ ਇਸਤੇਮਾਲ ਨਾ ਕਰਦੇ ਹੋ, ਜਿਸ ਦਾ ਐਪ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਹਾਡੇ ਮੋਬਾਈਲ ਨੰਬਰ 'ਤੇ ਐਪ ਦਾ ਫੋਨ ਨੰਬਰ ਦੋਵੇਂ ਵੱਖ-ਵੱਖ ਹੋਣੇ ਚਾਹੀਦੇ ਹਨ।

Posted By: Amita Verma