ਮੋਬਾਈਲ ਫੋਨ ਸਾਡੇ ਲਈ ਸਭ ਤੋਂ ਮਹੱਤਵਪੂਰਣ ਚੀਜ਼ਾਂ ਵਿੱਚੋਂ ਇਕ ਹੈ। ਅੱਜ ਦੇ ਸਮੇਂ ਵਿਚ, ਸਾਡਾ ਫੋਨ ਵਾਚ ਤੋਂ ਲੈ ਕੇ ਵਾਲਿਟ, ਕੈਮਰਾ ਅਤੇ ਦੁਕਾਨਾਂ ਤਕ ਹਰ ਤਰ੍ਹਾਂ ਦੇ ਕੰਮ ਕਰਦਾ ਹੈ। ਅਸੀਂ ਚੀਜ਼ਾਂ ਨੂੰ ਆਪਣੇ ਫੋਨ ਦੁਆਰਾ ਖਰੀਦ ਸਕਦੇ ਹਾਂ ਅਤੇ ਇਸਦੇ ਦੁਆਰਾ ਹੀ ਬਹੁਤ ਸਾਰੇ ਕੰਮ ਜਿਵੇਂ ਬੈਂਕਿੰਗ, ਪਡ਼ਾਈ, ਦਫ਼ਤਰੀ ਕੰਮ ਆਦਿ ਕਰ ਰਹੇ ਹਾਂ। ਖ਼ਾਸਕਰ ਕੋਰੋਨਾ ਪੀਰੀਅਡ ਵਿਚ ਫੋਨ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਇਸ ਦੇ ਜ਼ਰੀਏ ਵਿਦਿਆਰਥੀ ਪਿਛਲੇ ਇਕ ਸਾਲ ਤੋਂ ਆਨਲਾਈਨ ਕਲਾਸਾਂ ਲਗਾ ਰਹੇ ਹਨ। ਅਜਿਹੀ ਸਥਿਤੀ ਵਿਚ ਜੇ ਕਿਸੇ ਦਾ ਫੋਨ ਗੁੰਮ ਜਾਂਦਾ ਹੈ, ਤਾਂ ਅਜਿਹਾ ਲਗਦਾ ਹੈ ਕਿ ਜ਼ਿੰਦਗੀ ਤੋਂ ਕੋਈ ਮਹੱਤਵਪੂਰਣ ਚੀਜ਼ ਖੋਹ ਲਈ ਗਈ ਹੋਵੇ, ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਆਪਣਾ ਫੋਨ ਗੁਆ​ਬੈਠਦੇ ਹੋ। ਭਾਰਤ ਸਰਕਾਰ ਤੁਹਾਨੂੰ ਤੁਹਾਡਾ ਗੁਆਚਿਆ ਹੋਇਆ ਫੋਨ ਲੱਭਣ ਵਿਚ ਸਹਾਇਤਾ ਕਰੇਗੀ।

ਹੁਣ ਤੁਸੀਂ ਆਪਣੇ ਚੋਰੀ ਹੋਏ ਮੋਬਾਈਲ ਨੂੰ ਬਲਾਕ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਇਸਨੂੰ ਵਾਪਸ ਪ੍ਰਾਪਤ ਕਰਦੇ ਹੋ ਤਾਂ ਇਸਨੂੰ ਅਨਲਾਕ ਕਰ ਸਕਦੇ ਹੋ। ਟੈਲੀਕਮਿਊਨੀਕੇਸ਼ਨਜ਼ ਡਿਪਾਰਟਮੈਂਟ ਨੇ ਸੇਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ ਨਾਂ ਤੋਂ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਰਾਹੀਂ ਤੁਹਾਡੀ ਮਦਦ ਕੀਤੀ ਜਾਏਗੀ। ਇਸ ਪ੍ਰੋਜੈਕਟ ਦਾ ਉਦੇਸ਼ ਫੋਨ ਦੀ ਚੋਰੀ ਨੂੰ ਘਟਾਉਣਾ ਹੈ। ਇਸਦੀ ਸਹਾਇਤਾ ਨਾਲ, ਤੁਸੀਂ ਚੋਰੀ ਕੀਤੇ ਫੋਨ ਨੂੰ ਸਾਰੇ ਨੈਟਵਰਕਾਂ 'ਤੇ ਬਲਾਕ ਕਰ ਸਕਦੇ ਹੋ।

ਕਿਵੇਂ ਬਲਾਕ ਹੋਵੇਗਾ ਫੋਨ

ਆਪਣੇ ਚੋਰੀ ਕੀਤੇ ਫੋਨ ਨੂੰ ਬਲਾਕ ਕਰਨ ਲਈ, ਸਭ ਤੋਂ ਪਹਿਲਾਂ https://www.ceir.gov.in/Home/index.jsp 'ਤੇ ਜਾਓ ਅਤੇ ਹੋਮਪੇਜ 'ਤੇ ਤੁਹਾਨੂੰ ਬਲਾਕ ਸਟੋਲੇਨ/ਲੌਸਟ ਮੋਬਾਈਲ ਦਾ ਵਿਕਲਪ ਮਿਲੇਗਾ। ਹੁਣ ਤੁਹਾਡੇ ਸਾਹਮਣੇ ਇਕ ਫਾਰਮ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਆਪਣਾ ਮੋਬਾਈਲ ਨੰਬਰ, ਆਈਐਮਈਆਈ 1 / ਆਈਐਮਈਆਈ 2, ਫੋਨ ਕੰਪਨੀ ਅਤੇ ਮਾਡਲ, ਚੋਰੀ ਕੀਤੇ ਫੋਨ ਦਾ ਬਿੱਲ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀ ਭਰਨੀਆਂ ਪੈਣਗੀਆਂ। ਇਸ ਜਾਣਕਾਰੀ ਨੂੰ ਭਰਨ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ। ਹੁਣ ਤੁਹਾਡਾ ਫੋਨ ਹਰ ਨੈੱਟਵਰਕ 'ਤੇ ਬਲਾਕ ਹੋ ਜਾਵੇਗਾ।

ਫੋਨ ਨੂੰ ਕਿਵੇਂ ਕਰਨਾ ਹੈ ਅਨਲਾਕ

ਜਦੋਂ ਤੁਸੀਂ ਆਪਣੇ ਫੋਨ ਨੂੰ ਬਲਾਕ ਕਰਦੇ ਹੋ, ਤਾਂ ਕਈ ਵਾਰ ਚੋਰ ਤੁਹਾਡਾ ਫੋਨ ਵੀ ਵਾਪਸ ਕਰ ਦਿੰਦੇ ਹਨ। ਜੇ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਅਨਲਾਕ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਸ ਫੋਨ ਦੀ ਅਸਾਨੀ ਨਾਲ ਵਰਤੋਂ ਕਰ ਸਕੋਗੇ। ਆਪਣੇ ਫੋਨ ਨੂੰ ਅਨਲਾਕ ਕਰਨ ਲਈ, https://www.ceir.gov.in/Home/index.jsp ਵੈਬਸਾਈਟ 'ਤੇ ਜਾਓ ਅਤੇ Un-Block Found Mobile ਵਿਕਲਪ ਦੀ ਚੋਣ ਕਰੋ। ਹੁਣ ਤੁਹਾਡੇ ਸਾਹਮਣੇ ਇਕ ਫਾਰਮ ਖੁੱਲ੍ਹ ਜਾਵੇਗਾ, ਰਿਕੁਐਸਟ ਆਈਡੀ ਭਰੋ, ਜੋ ਤੁਸੀਂ ਫੋਨ ਬਲਾਕ ਸਮੇਂ ਪ੍ਰਾਪਤ ਕੀਤੀ ਸੀ। ਨਾਲ ਉਹੀ ਮੋਬਾਈਲ ਨੰਬਰ ਭਰੋ ਜੋ ਉਸ ਸਮੇਂ ਭਰਿਆ ਗਿਆ ਸੀ। ਇਸ ਤੋਂ ਇਲਾਵਾ ਓਟੀਪੀ ਲਈ ਇਕ ਹੋਰ ਮੋਬਾਈਲ ਨੰਬਰ ਵੀ ਦਿਓ। ਸਾਰੇ ਵੇਰਵੇ ਭਰਨ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ।

ਇਨ੍ਹਾਂ ਚੀਜ਼ਾਂ ਨੂੰ ਰੱਖੋ ਧਿਆਨ ਵਿਚ

- ਮੋਬਾਈਲ ਖਰੀਦਣ ਵੇਲੇ ਜੋ ਬਿਲ ਮਿਲਦਾ ਹੈ ਹਮੇਸ਼ਾ ਸੰਭਾਲ ਕੇ ਰੱਖੋ। ਇਸਦੇ ਬਿਨ੍ਹਾਂ ਤੁਹਾਨੂੰ ਇਹ ਸਹੂਲਤ ਨਹੀਂ ਮਿਲੇਗੀ।

- ਮੋਬਾਈਲ ਚੋਰੀ ਹੋਣ ਦੀ ਸੂਰਤ ਵਿਚ ਇਸ ਲਈ ਐਫਆਈਆਰ ਦਰਜ ਕਰੋ।

- ਮੋਬਾਈਲ ਨੂੰ ਬਲਾਕ ਕਰਦੇ ਸਮੇਂ ਤੁਹਾਨੂੰ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਇਸ ਨੂੰ ਸੁਰੱਖਿਅਤ ਰੱਖੋ। ਇਸਦੇ ਬਿਨਾਂ ਤੁਹਾਡਾ ਫੋਨ ਅਨਲਾਕ ਨਹੀਂ ਕੀਤਾ ਜਾ ਸਕੇਗਾ।

Posted By: Ramandeep Kaur