ਰਾਈਟਰਸ, ਨਵੀਂ ਦਿੱਲੀ : ਦੁਨੀਆ ਦੀ ਪ੍ਰਸਿੱਧ ਅਤੇ ਦਿੱਗਜ ਕੰਪਨੀ Apple ਦੇ ਪ੍ਰਸੰਸਕਾਂ ਦੀ ਦੁਨੀਆ ਦੇ ਹਰ ਕੋਨੇ 'ਚ ਸ਼ਮੂਲੀਅਤ ਹੈ। ਕੰਪਨੀ ਨੇ ਹਾਲ ਹੀ 'ਚ ਆਪਣੀ ਮੋਸਟ ਅਵੇਟਡ iPhone 12 ਸੀਰੀਜ਼ ਨੂੰ ਬਾਜ਼ਾਰ 'ਚ ਉਤਾਰਿਆ ਹੈ। ਜਿਥੇ ਯੂਜ਼ਰਜ਼ ਵਿਚਕਾਰ ਇਹ ਸੀਰੀਜ਼ ਕਾਫੀ ਪ੍ਰਸਿੱਧ ਹੋ ਰਹੀ ਹੈ, ਉਥੇ ਹੀ ਇਸ ਵਾਰ ਕੰਪਨੀ ਆਪਣੇ iPhone ਨੂੰ ਲੈ ਕੇ ਹੀ ਮੁੱਦਿਆਂ 'ਚ ਧਸਦੀ ਨਜ਼ਰ ਆ ਰਹੀ ਹੈ। ਆਪਣੇ ਪੁਰਾਣੇ iPhone ਨੂੰ ਸਲੋਅ ਕਰਨਾ ਕੰਪਨੀ ਲਈ ਭਾਰੀ ਪੈ ਗਿਆ ਹੈ ਅਤੇ ਇਸਦੇ ਕਾਰਨ ਹੁਣ Apple ਨੂੰ 113 ਮਿਲੀਅਨ ਡਾਲਰ ਭਾਵ ਲਗਪਗ 8.3 ਅਰਬ ਦਾ ਜੁਰਮਾਨਾ ਭਰਨਾ ਪਵੇਗਾ।

ਇਹ ਹੈ ਮੁੱਖ ਕਾਰਨ

ਰਿਪੋਰਟ ਅਨੁਸਾਰ Apple ਨੇ ਸਾਲ 2016 'ਚ iPhone ਲਈ ਇਕ ਅਪਡੇਟ ਜਾਰੀ ਕੀਤਾ ਸੀ, ਜਿਸ ਕਾਰਨ ਪੁਰਾਣੇ ਆਈਫੋਨ ਸਲੋਅ ਹੋ ਗਏ ਸੀ। ਕੰਪਨੀ ਨੇ ਇਸਦੇ ਬਾਰੇ ਆਪਣੇ ਯੂਜ਼ਰਜ਼ ਨੂੰ ਕੋਈ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਸੀ। ਇਹ ਮਾਮਲਾ batterygate ਨਾਮ ਤੋਂ ਕਾਫੀ ਚਰਚਾ 'ਚ ਵੀ ਰਿਹਾ। ਉਥੇ ਹੀ ਇਕ ਵਾਰ ਫਿਰ ਤੋਂ Apple ਇਸ ਮਾਮਲੇ 'ਚ ਫਸਦੀ ਨਜ਼ਰ ਆ ਰਹੀ ਹੈ। ਇਸ ਵਾਰ ਅਮਰੀਕਾ ਦੇ ਲਗਪਗ 34 ਰਾਜ ਮਿਲਾ ਕੇ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਦੀ ਸੈਟਲਮੈਂਟ ਲਈ ਕੰਪਨੀ ਨੂੰ 113 ਮਿਲੀਅਨ ਭਾਵ ਕਰੀਬ 8.3 ਅਰਬ ਦਾ ਜੁਰਮਾਨਾ ਦੇਣਾ ਹੋਵੇਗਾ। ਇਸਤੋਂ ਪਹਿਲਾਂ ਵੀ ਕੰਪਨੀ ਪੈਨਲਟੀ ਦੇ ਤੌਰ 'ਤੇ 500 ਮਿਲੀਅਨ ਡਾਲਰ ਦੇ ਚੁੱਕੀ ਹੈ।

ਕੀ ਹੈ batterygate?

Apple ਨੇ ਸਾਲ 2016 'ਚ ਬਿਨਾਂ ਕਿਸੀ ਜਾਣਕਾਰੀ ਦੇ ਆਪਣੇ iPhone 6, iPhone 7 ਤੇ iPhone SE ਲਈ ਇਕ ਸਾਫਟਵੇਅਰ ਅਪਡੇਟ ਕੀਤਾ ਸੀ, ਤਾਂਕਿ ਡਿਵਾਈਸਾਂ 'ਤੇ ਉਮਰ ਵੱਧਣ ਵਾਲੀ ਬੈਟਰੀ ਫੋਨ ਦੇ ਪ੍ਰੋਸੈਸਰ ਨੂੰ ਪਾਵਰ ਸਪਾਈਕਸ ਨਾ ਭੇਜੇ। ਇਸ ਅਪਡੇਟ ਕਾਰਨ ਪੁਰਾਣੇ iPhone ਦੀ ਸਪੀਡ ਸਲੋਅ ਹੋ ਗਈ ਸੀ, ਜਿਸਤੋਂ ਬਾਅਦ ਅਮਰੀਕੀ ਰਾਜਾਂ ਨੇ ਕਿਹਾ ਕਿ ਕੰਪਨੀ ਨੇ ਯੂਜ਼ਰ ਨੂੰ ਗੁਮਰਾਹ ਕੀਤਾ ਹੈ। ਕੰਪਨੀ ਨੂੰ ਪੁਰਾਣੇ iPhone ਦੀ ਬੈਟਰੀ ਬਦਲਣੀ ਚਾਹੀਦੀ ਸੀ ਜਾਂ ਫਿਰ ਸਮੱਸਿਆ ਦਾ ਖ਼ੁਲਾਸਾ ਕਰਨਾ ਚਾਹੀਦਾ ਸੀ।

Apple ਨੇ ਦਿੱਤੀ ਸੀ ਦਲੀਲ

ਪੁਰਾਣੇ iPhone ਨੂੰ ਮਿਲੇ ਅਪਡੇਟ ਤੋਂ ਬਾਅਦ ਉਸਦੀ ਸਲੋਅ ਦੀ ਸਮੱਸਿਆ ਨੂੰ ਲੈ ਕੇ ਕੰਪਨੀ ਨੇ ਇਕ ਦਲੀਲ ਪੇਸ਼ ਕੀਤੀ ਸੀ। ਜਿਸ 'ਚ ਕਿਹਾ ਗਿਆ ਹੈ ਕਿ ਪੁਰਾਣੇ iPhone ਨੂੰ ਇਸ ਲਈ ਸਲੋਅ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਬੈਟਰੀ ਪੁਰਾਣੀ ਹੋਣ ਕਾਰਨ iPhone ਖ਼ੁਦ ਹੀ ਸ਼ਟਡਾਊਨ ਨਾ ਹੋਵੇ, ਜਾਂ ਯੂਜ਼ਰਜ਼ ਨੂੰ ਫੋਨ 'ਚ ਕਿਸੀ ਦੂਸਰੀ ਸਮੱਸਿਆ ਦਾ ਪਾਲਣ ਨਾ ਕਰਨਾ ਪਵੇ।

Posted By: Ramanjit Kaur