ਨਵੀਂ ਦਿੱਲੀ, ਟੈਕ ਡੈਸਕ : Nokia ਨੇ ਆਪਣੇ ਸਮਾਰਟ ਟੀਵੀ ਪੋਰਟਫੋਲਿਓ 'ਚ ਨਵਾਂ ਟੀਵੀ ਸ਼ਾਮਿਲ ਕਰਦੇ ਹੋਏ Nokia 65-inch 4K LED ਸਮਾਰਟ ਟੀਵੀ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਜੋ ਕਿ ਕੰਪਨੀ ਦੀ ਅਧਿਕਾਰਿਤ ਵੈਬਸਾਈਟ ਦੇ ਨਾਲ ਹੀ ਈ-ਕਾਮਰਸ ਸਾਈਟ Flipkart 'ਤੇ ਵੀ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਨਵੇਂ ਸਮਾਰਟ ਟੀਵੀ ਦੀ ਪਹਿਲੀ ਸੇਲ 6 ਅਗਸਤ ਨੂੰ ਕਰਵਾਈ ਜਾਵੇਗੀ। ਇਹ ਟੀਵੀ ਐਂਡ੍ਰਾਈਡ 9.0 ਅਤੇ ਉਪਰ ਦੇ ਸਾਰੇ ਵਰਜਨ ਨੂੰ ਸਪੋਰਟ ਕਰਨ 'ਚ ਸਮਰੱਥ ਹੈ।

Nokia Smart TV 65-inch ਸਮਾਰਟ ਟੀਵੀ ਨੂੰ ਭਾਰਤੀ ਬਾਜ਼ਾਰ 'ਚ 64,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। Flipkart ਤੋਂ ਯੂਜ਼ਰਜ਼ ਇਸਨੂੰ ਨੌ ਕੋਸਟ ਈਐੱਸਆਈ ਆਪਸ਼ਨ ਦੇ ਨਾਲ ਖ਼ਰੀਦ ਸਕਦੇ ਹਨ। ਨਾਲ ਹੀ ਇਸ 'ਤੇ ਦਿੱਤੇ ਗਏ ਆਫਰਜ਼ ਦੀ ਗੱਲ ਕਰੀਏ ਤਾਂ Standard Chartered ਬੈਂਕ ਦੇ ਕ੍ਰੇਡਿਟ ਕਾਰਡ ਤੋਂ ਪੇਮੈਂਟ ਕਰਨ 'ਤੇ ਯੂਜ਼ਰਜ਼ ਨੂੰ 10 ਫ਼ੀਸਦੀ ਦਾ ਇੰਸਟੈਂਟ ਡਿਸਕਾਊਂਟ ਪ੍ਰਾਪਤ ਹੋਵੇਗਾ। ਇਸਤੋਂ ਇਲਾਵਾ RuPay ਡੈਬਿਟ ਕਾਰਡ ਤੋਂ ਪਹਿਲੀ ਟ੍ਰਾਂਜ਼ੈਕਸ਼ਨ 'ਤੇ 30 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Nokia Smart TV 65-inch ਦੇ ਸਪੈਸੀਫਿਕੇਸ਼ਨ ਅਤੇ ਫੀਚਰਜ਼

Nokia Smart TV 65-inch ਸਮਾਰਟ ਟੀਵੀ 'ਚ UHD ਡਿਸਪਲੇਅ ਦਿੱਤਾ ਗਿਆ ਹੈ। ਇਸਦਾ ਸਕਰੀਨ ਰੈਜ਼ੂਲੇਸ਼ਨ 2840 x 2160 ਪਿਕਸਲਸ ਹਨ ਅਤੇ ਇਹ 178 ਡਿਗਰੀ ਵਿਊਇੰਗ ਐਂਗਲ ਦੇ ਨਾਲ ਆਉਂਦਾ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟ ਟੀਵੀ 'ਚ ਵਿਊਇੰਗ ਐਕਸਪੀਰੀਂਸ ਨੂੰ ਬਿਹਤਰ ਬਣਾਉਣ ਲਈ ਡਾਲਬੀ ਵਿਜ਼ਨ ਤੇ intelligent dimming ਮੌਜੂਦ ਹੈ। ਇਹ 1GHz PureX quad-core Cortex A53 ਪ੍ਰੋਸੈਸਰ ਨਾਲ ਲੈਸ ਹੈ।

ਇਸ ਸਮਾਰਟ ਟੀਵੀ 'ਚ 2.25ਜੀਬੀ ਰੈਮ ਅਤੇ 16ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਹ ਸਮਾਰਟ ਟੀਵੀ Android TV 9.0 Pie ਓਐੱਸ 'ਤੇ ਕੰਮ ਕਰਦਾ ਹੈ।

ਇਸ 'ਚ ਕਨੈਕਟੀਵਿਟੀ ਲਈ ਵਾਈ-ਵਾਈ, ਬਲੂਟੂਥ 5.0, ਐੱਚਡੀਐੱਮਆਈ, ਯੂਐੱਸਬੀ 3.0 ਅਤੇ ਏਥਰਨੈੱਟ ਪੋਰਟ ਜਿਹੇ ਫੀਚਰਜ਼ ਦਿੱਤੇ ਗਏ ਹਨ।

Posted By: Ramanjit Kaur