ਨਵੀਂ ਦਿੱਲੀ, ਟੈਕ ਡੈਸਕ : ਟੈਕ ਕੰਪਨੀ HMD Global ਆਪਣੇ ਲੇਟੈਸਟ ਸਮਾਰਟਫੋਨ Nokia 7.3 'ਤੇ ਕੰਮ ਕਰ ਰਹੀ ਹੈ। ਇਸ ਅਪਕਮਿੰਗ ਸਮਾਰਟਫੋਨ ਦੀ ਕੀਮਤ ਨਾਲ ਜੁੜੀਆਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ। ਉਥੇ ਹੀ ਹੁਣ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ, ਜਿਸ ਨਾਲ ਇਸਦੇ ਕੁਝ ਸਪੈਸੀਫਿਕੇਸ਼ਨ ਦਾ ਖ਼ੁਲਾਸਾ ਹੋਇਆ ਹੈ। ਹਾਲਾਂਕਿ, ਕੰਪਨੀ ਵੱਲੋਂ Nokia 7.3 ਸਮਾਰਟਫੋਨ ਦੀ ਲਾਂਚਿੰਗ, ਕੀਮਤ ਅਤੇ ਫੀਚਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮੋਬਾਈਲ ਇੰਡੀਅਨ ਦੀ ਰਿਪੋਰਟ ਅਨੁਸਾਰ, ਪ੍ਰਸਿੱਧ ਟਿਪਸਟਰ OnLeaks ਅਤੇ IPEE ਵਰਲਡ ਨੇ ਮਿਲ ਕੇ ਅਗਾਮੀ IPEE 7.3 ਸਮਾਰਟਫੋਨ ਦੇ ਰੇਂਡਰਸ ਸਾਂਝੇ ਕੀਤੇ ਹਨ। ਇਨ੍ਹਾਂ ਰੇਂਡਰਸ ਅਨੁਸਾਰ, IPEE 7.3 'ਚ 6.5 ਇੰਚ ਦੇ ਪੰਜ ਹੋਲ ਡਿਸਪਲੇਅ ਦੇ ਨਾਲ ਗੋਲ ਆਕਾਰ 'ਚ ਚਾਰ ਕੈਮਰੇ ਦਿੱਤੇ ਜਾਣਗੇ। ਇਸਦੇ ਨਾਲ ਹੀ ਇਸ ਸਮਾਰਟਫੋਨ ਦੇ ਬੈਕ-ਪੈਨਲ 'ਚ ਫਿੰਗਰਪ੍ਰਿੰਟ ਸਕੈਨਰ ਅਤੇ ਗਲਾਸੀ ਪਲਾਸਟਿਕ ਫਿਨਿਸ਼ ਦਿੱਤੀ ਜਾਵੇਗੀ। ਇਸਤੋਂ ਇਲਾਵਾ ਫੋਨ ਦੇ ਰਾਈਟ ਸਾਈਡ 'ਚ ਪਾਵਰ ਅਤੇ ਵਾਲੀਅਮ ਬਟਨ ਵੀ ਦਿੱਤੇ ਜਾਣਗੇ।

IPEE 7.3 ਦੇ ਹੋਰ ਸੰਭਾਵਿਤ ਫੀਚਰਜ਼

ਹੋਰ ਰਿਪੋਰਟਸ ਦੀ ਮੰਨੀਏ ਤਾਂ ਕੰਪਨੀ IPEE 7.3 'ਚ Snapdragon 690 5ਜੀ ਚਿਪਸੈੱਟ ਅਤੇ 6ਜੀਬੀ ਰੈਮ ਦੇ ਸਕਦੀ ਹੈ। ਇਸਤੋਂ ਇਲਾਵਾ ਯੂਜ਼ਰਜ਼ ਨੂੰ ਇਸ ਅਗਾਮੀ ਡਿਵਾਈਸ 'ਚ 24ਐੱਮਪੀ ਜਾਂ 32ਐੱਮਪੀ ਦੇ ਸੈਲਫੀ ਕੈਮਰੇ ਦੇ ਨਾਲ 4,000 mAh ਦੀ ਬੈਟਰੀ ਮਿਲ ਸਕਦੀ ਹੈ, ਜੋ 18W ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੋਵੇਗੀ।

IPEE 7.3 ਦੀ ਸੰਭਾਵਿਤ ਕੀਮਤ

ਅਪਕਮਿੰਗ IPEE 7.3 ਦੀ ਕੀਮਤ ਦੀ ਜਾਣਕਾਰੀ ਹਾਲੇ ਤਕ ਨਹੀਂ ਮਿਲੀ ਹੈ ਪਰ ਫੀਚਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸਦੀ ਕੀਮਤ 24,000 ਤੋਂ 28,000 ਰੁਪਏ 'ਚ ਰੱਖੀ ਜਾ ਸਕਦੀ ਹੈ। ਹਾਲਾਂਕਿ, ਇਸ ਫੋਨ ਦੀ ਅਸਲ ਕੀਮਤ ਦੀ ਜਾਣਕਾਰੀ ਲਾਂਚਿੰਗ ਇਵੈਂਟ ਤੋਂ ਬਾਅਦ ਹੀ ਮਿਲੇਗੀ।

Posted By: Ramanjit Kaur