ਨਵੀਂ ਦਿੱਲੀ : Nokia ਇਸ ਬਾਰ ਇਕ ਵਾਰ 'ਚ ਤਿੰਨ ਨਵੇਂ ਸਮਾਰਟਫੋਨ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਇਸ 'ਚ Nokia 2.4 ਵੀ ਸ਼ਾਮਲ ਹੈ ਤੇ ਇਸ ਨੂੰ ਲੈ ਕੇ ਹੁਣ ਤਕ ਕਈ ਲੀਕਸ ਤੇ ਖੁਲਾਸੇ ਸਾਹਮਣੇ ਆ ਚੁੱਕੇ ਹਨ। ਪਿਛਲੇ ਦਿਨੀ ਖ਼ਬਰ ਆਈ ਸੀ ਕਿ ਕੰਪਨੀ ਇਸ ਸਮਾਰਟ ਫੋਨ ਨੂੰ ਘੱਟ ਬਜਟ ਰੇਂਜ 'ਚ ਲਾਂਚ ਕਰ ਸਕਦੀ ਹੈ। ਉੱਥੇ ਹੁਣ ਸਾਹਮਣੇ ਆਈ ਇਕ ਨਵੀਂ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮਾਰਟ ਫੋਨ ਲਈ ਯੂਜ਼ਰਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਰਿਪੋਰਟ ਅਨੁਸਾਰ Nokia 2.4 ਸਤੰਬਰ 'ਚ ਕਰਵਾਏ ਜਾਣ ਵਾਲੇ IFA 2020 'ਚ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਅਧਿਕਾਰਿਕ ਤੌਰ 'ਤੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

Nokiamob.net ਦੀ ਰਿਪੋਰਟ ਅਨੁਸਾਰ Nokia 2.4 ਨੂੰ ਬਰਲਿਨ 'ਚ ਕਰਵਾਏ ਜਾਣ ਵਾਲੇ IFA 2020 ਇਵੇਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਇਵੇਂਟ ਸਤੰਬਰ 'ਚ ਕਰਵਾਇਆ ਜਾਣਾ ਹੈ। ਰਿਪੋਰਟ 'ਚ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ IFA 2020 ਇਵੇਂਟ 'ਚ Nokia 2.4 ਨਾਲ ਹੀ ਕੰਪਨੀ Nokia 6.3 ਤੇ Nokia 7.3 ਨੂੰ ਵੀ ਲਾਂਚ ਕਰ ਸਕਦੀ ਹੈ।

Posted By: Rajnish Kaur