ਜੇਐੱਨਐੱਨ, ਨਵੀਂ ਦਿੱਲੀ : ਮਾਈਕ੍ਰੋ ਬਲੌਗਿੰਗ ਸਾਈਟ Twitter ਪੂਰੀ ਤਰ੍ਹਾਂ ਮੁਫ਼ਤ ਨਹੀਂ ਰਹੇਗੀ। ਇਸ ਸਬੰਧੀ ਅਫ਼ਵਾਹਾਂ ਦਾ ਦੌਰ ਜਾਰੀ ਹੈ। ਪਰ ਸੱਚ ਇਹ ਹੈ ਕਿ Twitter ਨਹੀਂ, ਬਲਕਿ ਉਸ ਦੀ ਇਕ ਖਾਸ ਸਰਵਿਸ ਸੁਪਰ ਫਾਲੋ (Super Follow) ਨੂੰ ਅਸੈੱਸ ਕਰਨ ਲਈ ਚਾਰਜ ਦੇਣਾ ਪਵੇਗਾ। ਇਹ ਇਕ ਪੇਡ ਸਬਸਕ੍ਰਿਪਸ਼ਨ ਬੇਸਡ ਸਰਵਿਸ ਹੋਵੇਗੀ, ਜਿਸ ਨੂੰ ਸੁਪਰ ਫਾਲੋ (Super Follow) ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਸਰਵਿਸ ਤਹਿਤ ਖਾਸ ਤਰ੍ਹਾਂ ਦੇ ਕੰਟੈਂਟ ਤੇ ਹਾਈ-ਪ੍ਰੋਫਾਈਲ ਅਕਾਊਂਟ ਨੂੰ ਅਸੈੱਸ ਕਰਨ ਲਈ ਭੁਗਤਾਨ ਕਰਨਾ ਪਵੇਗਾ। ਇਸ ਫੀਚਰ ਸਰਵਿਸ ਜ਼ਰੀਏ Twitter ਆਪਣੇ ਰੈਵੀਨਿਊ 'ਚ ਇਜਾਫ਼ਾ ਕਰੇਗਾ। ਨਾਲ ਹੀ ਕੰਟੈਂਟ ਕ੍ਰਿਏਟਰਜ਼ ਵੀ ਕਮਾਈ ਕਰ ਸਕਣਗੇ। ਹਾਲਾਂਕਿ ਇਸ ਫੀਚਰ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਕਰਨਾ ਪਵੇਗਾ ਇੰਨਾ ਭੁਗਤਾਨ

The Verge ਦੀ ਰਿਪੋਰਟ ਮੁਤਾਬਿਕ Twitter ਦੇ ਨਵੇਂ Super Follow ਸਰਵਿਸ ਜ਼ਰੀਏ ਕ੍ਰਿਏਟਰਜ਼ ਇਸ ਪਲੈਟਫਾਰਮ ਤੋਂ ਕਮਾਈ ਕਰ ਸਕਣਗੇ। ਇਸ ਦੇ ਲਈ ਕੰਟੈਂਟ ਕ੍ਰਿਏਟਰਜ਼ ਆਪਣੇ ਫਾਲੋਅਰ ਤੋਂ ਹਰ ਮਹੀਨੇ 4.99 ਡਾਲਰ (ਕਰੀਬ 350 ਰੁਪਏ) ਦੇ ਹਿਸਾਬ ਨਾਲ ਚਾਰਜ ਕਰ ਸਕਦੇ ਹਨ। ਯਾਨੀ ਟਵਿੱਟਰ ਫਾਲੋਅਰਜ਼ ਨੂੰ ਖਾਸ ਕੰਟੈਂਟ ਦੇਖਣ ਤੇ ਨਿਊਜ਼ਲੈਟਰ ਲਈ ਹਰ ਮਹੀਨੇ 364 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਵਿਚ ਟਵਿੱਟਰ ਦੀ ਵੀ ਹਿੱਸੇਦਾਰੀ ਹੋਵੇਗੀ। ਹਾਲਾਂਕਿ Twitter ਵੱਲੋਂ ਆਪਣੀ ਹਿੱਸੇਦਾਰੀ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Twitter ਲਿਆ ਰਿਹਾ ਕਈ ਨਵੇਂ ਫੀਚਰ

Twitter ਇਕ ਨਵੇਂ ਸੇਫਟੀ ਮੋਡ (Safety Mode) ਦਾ ਟ੍ਰਾਇਲ ਕਰ ਰਿਹਾ ਹੈ। Twitter ਦੇ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ, ਜਿਸ ਨੂੰ ਕਮਿਊਨਿਟੀਜ਼ (Communities) ਦੇ ਨਾਂ ਨਾਲ ਜਾਣਿਆ ਜਾਵੇਗਾ। ਇਹ Facebook ਗਰੁੱਪ ਫੀਚਰ ਵਾਂਗ ਹੋਵੇਗਾ। ਲੋਕ ਕਿਸੇ ਖਾਸ ਈਵੈਂਟ ਲਈ ਗਰੁੱਪ ਬਣਾ ਕੇ ਉਸ ਵਿਚ ਕਈ ਸਾਰੇ ਲੋਕਾਂ ਨੂੰ ਜੋੜ ਸਕਣਗੇ। ਹਾਲਾਂਕਿ ਇਹ ਫੀਚਰ ਕਦੋਂ ਤਕ ਲਾਂਚ ਹੋਵੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Posted By: Seema Anand