ਟੈਕ ਡੈਸਕ, ਨਵੀਂ ਦਿੱਲੀ : Facebook Inc (FB.O) ਫੇਸਬੁੱਕ ਦੀ ਭਾਰਤ ਵਿਚ ਸਭ ਤੋਂ ਵੱਡੀ ਮਿਊਜ਼ਿਕ ਕੰਪਨੀਆਂ ਵਿਚੋਂ ਇਕ Saregama India Ltd ਦੇ ਨਾਲ ਇਕ ਗਲੋਬਲ ਲਾਇਸੈਂਸਿੰਗ ਡੀਲ ਹੋਈ ਹੈ। ਭਾਰਤ ਦੀ ਕਰੀਬ ਸੌਂ ਤੋਂ ਜ਼ਿਆਦਾ ਸਾਲ ਪੁਰਾਣੀ ਸਾਰੇਗਾਮਾ ਕੰਪਨੀ ਨੇ ਆਪਣੇ 20 ਫ਼ੀਸਦੀ ਸ਼ੇਅਰ ਫੇਸਬੁੱਕ ਨੂੰ ਵੇਚ ਦਿੱਤੇ ਹਨ। ਮਿਊੁਜ਼ਿਕ ਕੰਪਨੀ ਵੱਲੋਂ ਫ਼ਿਲਹਾਲ ਡੀਲ ਦੀ ਫਾਇਨੈਂਸ਼ੀਅਲ ਡਿਟੇਲ ਜਾਰੀ ਨਹੀਂ ਕੀਤੀ ਗਈ ਹੈ। ਇਸ ਡੀਲ ਤੋਂ ਬਾਅਦ ਫੇਸਬੁੱਕ ਤੇ ਇੰਸਟਾਗ੍ਰਾਮ ਯੂਜ਼ਰਜ਼ ਸਾਰੇਗਾਮਾ ਦੇ ਕੈਟਲਾਗ ਤੋਂ 1 ਲੱਖ ਤੋਂ ਜ਼ਿਆਦਾ ਗਾਣਿਆਂ ਅਤੇ ਵੀਡੀਓ ਦਾ ਲੁਤਫ਼ ਲੈ ਸਕੋਗੇ। ਇਸ ਤੋਂ ਇਲਾਵਾ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਵੀਡੀਓ,ਸਟੋਰੇਜ਼, ਸਟੀਕਰ ਤੇ ਹੋਰ ਕ੍ਰਿਏਟਿਵ ਕੰਟੈਂਟ ਲਈ ਸਾਰੇਗਾਮਾ ਦੇ ਸੰਗੀਤ ਦਾ ਇਸਤੇਮਾਲ ਕਰ ਸਕੋਗੇ। ਉਥੇ ਯੂਜ਼ਰ ਆਪਣੇ ਫੇਸਬੁੱਕ ਪ੍ਰੋਫਾਈਲ ਵਿਚ ਵੀ ਗਾਣੇ ਜੋੜ ਸਕਦੇ ਹਨ। ਇਨ੍ਹਾਂ ਵੀਡੀਓ ਅਤੇ ਆਡੀਓ ਗਾਣਿਆਂ ਦਾ ਕੁਲੈਕਸ਼ਨ 25 ਤਰ੍ਹਾਂ ਦਾ ਹੋਵੇਗਾ। ਇਸ ਵਿਚ ਬਾਲੀਵੁੱਡ ਦੇ ਗਾਣਿਆਂ ਦਾ ਵੱਡਾ ਕੁਲੈਕਸ਼ਨ ਮੌਜੂਦ ਹੋਵੇਗਾ। ਨਾਲ ਹੀ ਯੂਜ਼ਰਜ਼ ਨੂੰ ਭਗਤੀ ਗੀਤ, ਗਜ਼ਲ ਤੇ ਇੰਡੀਆ ਪੌਪ ਸਣੇ ਕਈ ਤਰ੍ਹਾਂ ਦੇ ਗਾਣੇ ਉਪਲਬਧ ਕਰਾਏ ਜਾਣਗੇ।

ਕੋਲਕਾਤਾ ਬੇਸਡ ਕੰਪਨੀ ਦਹਾਕਿਆਂ ਤੋਂ ਹਾਊਸਹੋਲਡ ਨੇਮ ਐੱਚਐੱਮਵੀ ਤਹਿਤ Vinyls ਤੇ Cassettes ਦੀ ਵਿਕਰੀ ਕਰਦੀ ਹੈ। ਇਹ ਭਾਰਤ ਦੀ ਕਾਫੀ ਪੁਰਾਣੀ ਮਿਊਜ਼ਿਕ ਲੇਵਲ ਕੰਪਨੀ ਹੈ। ਇਸ ਨੇ ਦੇਸ਼ ਵਿਚ ਸਭ ਤੋਂ ਪਹਿਲੇ ਸਾਲ 1902 ਵਿਚ ਸਟੂਡਿਓ ਸਾਂਗ ਰਿਕਾਰਡ ਕੀਤਾ ਸੀ। ਸਾਰੇਗਾਮਾ ਦੇ ਕੈਟਲਾਗ ਵਿਚ ਦੇਸ਼ ਦੇ ਸਭ ਤੋਂ ਸਫ਼ਲ ਆਰਟਿਸਟ ਦੇ ਫੇਮਜ਼ ਐਲਬਮ ਦੇ ਨਾਲ ਸਿੰਗਲ ਗੀਤ ਸ਼ਾਮਲ ਹੈ। ਇਸ ਵਿਚ ਬਾਲੀਵੁੱਡ ਲੀਜੈਂਡ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ ਨਾਂ ਆਉਂਦਾ ਹੈ। ਫੇਸਬੁੱਕ ਇੰਡੀਆ ਦਾ ਡਾਇਰੈਕਟਰ ਤੇ ਹੈੱਡ ਆਫ਼ ਪਾਰਟਨਰਸ਼ਿਪ ਮਨੀਸ਼ ਚੋਪੜਾ ਨੇ ਕਿਹਾ ਕਿ ਇਹ ਇਕ ਗਲੋਬਲ ਡੀਲ ਹੋਵੇਗੀ। ਮਤਲਬ ਫੇਸਬੁੱਕ ਤੇ ਇੰਸਟਾਗ੍ਰਾਮ ਯੂਜ਼ਰਜ਼ ਗਲੋਬਲ ਫੈਵਰੇਟ ਰੈਟਰੋ ਇੰਡੀਅਨ ਮਿਊਜ਼ਿਕ ਦਾ ਆਨੰਦ ਲੈ ਸਕੋਗੇ।


ਸਾਰੇਗਾਮਾ ਦੀ ਫੇਸਬੁੱਕ ਦੇ ਨਾਲ ਡੀਲ ਸਵੀਡਿਸ਼ ਸਟਰੀਮਿੰਗ ਸਰਵਿਸ Spotify (SPOT.N) ਦੇ ਨਾਲ ਆਪਣੀ ਲਾਇਸੈਂਸਿੰਗ ਡੀਲ ਦੀ ਪਾਲਣਾ ਕਰਦਾ ਹੈ, ਜਿਸ ਦਾ ਐਲਾਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੀਤਾ ਗਿਆ ਸੀ। ਇਸ ਡੀਲ ਤੋਂ ਬਾਅਦ ਸਾਰੇਗਾਮਾ ਦੇ ਸ਼ੇਅਰ ਵਿਚ ਅੱਜ ਸਵੇਰੇ 334.65 ਰੁਪਏ ਦੇ ਨਾਲ ਜ਼ੋਰਦਾਰ ਵਾਧਾ ਦਰਜ ਕੀਤਾ ਹੈ। ਇਹ ਮਾਰਨਿੰਗ ਟ੍ਰੇਡਿੰਗ ਦੀ ਅਪਰ ਲਿਮਟ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਜੀਓ ਨਾਲ ਸਾਂਝੇਦਾਰੀ ਕੀਤੀ ਸੀ ਤੇ ਹੁਣ ਕੰਪਨੀ ਨੇ ਸਾਰੇਗਾਮਾ ਦੇ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ।

Posted By: Tejinder Thind