ਟੈਕ ਡੈਸਕ, ਨਵੀਂ ਦਿੱਲੀ : Mi India ਦੇ ਸਬ-ਬ੍ਰਾਂਡ Redmi ਨੇ ਪਾਪੂਲਰ ਸਮਾਰਟਫੋਨ Redmi 9 Power ਦੇ ਨਵੇਂ ਵੇਰੀਐਂਟ 6ਜੀਬੀ ਰੈਮ ਤੇ 128 ਸਟੋਰੇਜ ਨੂੰ ਲਾਂਚ ਕਰ ਦਿੱਤਾ ਹੈ। ਇਹ Redmi ਦਾ ਇਕ ਅਫੌਰਡੇਬਲ ਸਮਾਰਟਫੋਨ ਹੈ, ਜੋ 6000mAh ਦੀ ਵੱਡੀ ਬੈਟਰੀ ਅਤੇ 48MP ਕਵਾਡ ਕੈਮਰੇ ਦੇ ਨਾਲ ਆਉਂਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Redmi 9 Power ਦੇ 4ਜੀਬੀ ਰੈਮ 64ਜੀਬੀ ਸਟੋਰੇਜ ਅਤੇ 4ਜੀਬੀ ਰੈਮ 128ਜੀਬੀ ਸਟੋਰੇਜ ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸਦੇ ਬੇਸ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਜਦਕਿ 4ਜੀਬੀ ਰੈਮ ਅਤੇ 128 ਸਟੋਰੇਜ ਵੇਰੀਐਂਟ 11,999 ਰੁਪਏ ’ਚ ਆਵੇਗਾ।

ਕੀਮਤ ਅਤੇ ਆਫਰ

Redmi 9 Power ਦਾ ਨਵਾਂ 6ਜੀਬੀ ਰੈਮ ਅਤੇ 128ਜੀਬੀ ਸਟੋਰੇਜ ਵੇਰੀਐਂਟ ਨੂੰ ਭਾਰਤ ’ਚ 12,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਫੋਨ ਚਾਰ ਕਲਰ ਆਪਸ਼ਨ ਮਾਈਟੀ ਬਲੈਕ, ਬਲੇਜਿੰਗ ਬਲੂ, ਫੇਅਰੀ ਰੇਡ ਅਤੇ ਇਲੈਕਟ੍ਰਾਨਿਕ ਗ੍ਰੀਨ ’ਚ ਆਵੇਗਾ। ਫੋਨ ਨੂੰ Mi.com, Amazon India, Mi Homes ਅਤੇ Mi Studios ਨਾਲ ਖ਼ਰੀਦਿਆ ਜਾ ਸਕੇਗਾ। ਫੋਨ ਜਲਦ ਹੀ 10,000+ ਤੋਂ ਰਿਟੇਲ ਸਟੋਰਸ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।

ਸਪੈਸੀਫਿਕੇਸ਼ਨਸ

Redmi 9 Power ’ਚ 6.53 ਇੰਚ ਦੀ ਫੁੱਲ ਐੱਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ’ਚ 400nits ਦੀ ਬ੍ਰਾਈਟਨੈੱਸ ਮਿਲੇਗੀ। ਸਕਰੀਨ ਪ੍ਰੋਟੈਕਸ਼ਨ ਲਈ ਫੋਨ ’ਚ ਕਾਰਨਿੰਗ ਗੋਰਿੱਲਾ ਗਲਾਸ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ’ਚ ਵਾਟਰਡ੍ਰਾਪ ਸਟਾਈਲ ਡਿਸਪਲੇਅ ਦੇ ਨਾਲ ਆਵੇਗਾ। ਫੋਨ ’ਚ ਪ੍ਰੋਸੈੱਸਰ ਦੇ ਤੌਰ ’ਤੇ Qualcomm Snapdragon 662 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਐਂਡਰਾਈਡ 10 ਬੇਸਡ MITI 12 ਆਊਟ ਆਫ ਦਿ ਬਾਕਸ ’ਤੇ ਕੰਮ ਕਰੇਗਾ।

ਕੈਮਰਾ

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦਾ ਮੇਨ ਕੈਮਰਾ 48mp ਦਾ ਹੈ। ਜਦਕਿ 8mp ਅਲਟਰਾ-ਵਾਈਡ ਕੈਮਰਾ, 2ਐੱਮਪੀ ਡੇਪਥ ਸੈਂਸਰ ਅਤੇ 2ਐੱਮਪੀ ਲੇਂਸ ਦਾ ਸਪੋਰਟ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8ਐੱਮਪੀ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਪਾਵਰਬੈਕਅਪ ਲਈ 6000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਜਰ ਦੇ ਨਾਲ ਆਵੇਗੀ। Redmi 9 Power ’ਚ ਰਿਵਰਸ ਵਾਇਰ ਚਾਰਜਿੰਗ ਦਾ ਸਪੋਰਟ ਮਿਲੇਗਾ।

ਕਨੈਕਟੀਵਿਟੀ

Redmi 9 Power ’ਚ ਸਿਕਿਓਰਿਟੀ ਫੀਚਰ ਦੇ ਤੌਰ ’ਤੇ ਫੋਨ ’ਚ ਫਿੰਗਰਪਿ੍ਰੰਟ ਸੈਂਸਰ ਦਿੱਤਾ ਗਿਆ ਹੈ। ਫੋਨ ਦਾ ਡਾਇਮੇਨਸ਼ਨ 162.3x77.3x9.6mm ਹੈ। ਜਦਕਿ ਫੋਨ ਦਾ ਭਾਰ 198 ਗ੍ਰਾਮ ਹੈ। ਕਨੈਕਟੀਵਿਟੀ ਲਈ Redmi Power 9 ਸਮਾਰਟਫੋਨ ’ਚ ਸਟੀਰਿਓ ਸਪੀਕਰ, 3.5mm ਹੈੱਡਫੋਨ ਜੈਕ, ਵਾਇਰਲੈੱਸ, ਬਲੂਟੂਥ 5.0 ਦਾ ਸਪੋਰਟ ਮਿਲੇਗਾ।

Posted By: Ramanjit Kaur