ਨਵੀਂ ਦਿੱਲੀ, ਜੇਐੱਨਐੱਨ : Vivo ਨੇ ਪਿਛਲੇ ਮਹੀਨੇ ਆਪਣੇ ਸਮਾਰਟਫੋਨ Y31s ਲਾਂਚ ਕੀਤਾ ਸੀ। ਉੱਥੇ ਹੀ ਹੁਣ ਕੰਪਨੀ ਨੇ ਇਸ ਸਮਾਰਟਫੋਨ ਦਾ ਨਵਾਂ Variant Vivo Y31s Standard Edition ਬਾਜ਼ਾਰ ’ਚ ਉਚਾਰਿਆ ਹੈ। ਜੋ ਕਿ ਕਈ ਪਾਵਰ ਫੁੱਲ ਫੀਚਰਜ਼ ਨਾਲ ਲੈਸ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ।

Global market ’ਚ ਇਸ ਦੇ ਲਾਂਚ ਨੂੰ ਲੈ ਕੇ ਕੰਪਨੀ ਨੇ ਕੋਈ ਆਧਿਕਾਰਤ ਐਲਾਨ ਨਹੀਂ ਕੀਤਾ ਹੈ। Vivo Y31s Standard Edition ਸਮਾਰਟਫੋਨ Mediatek Dimensity 700 ਪ੍ਰੋਸੈਸਰ ’ਤੇ ਕੰਮ ਕਰਦਾ ਹੈ ਤੇ ਇਸ ’ਚ ਐੱਚਡੀ ਪਲਸ ਡਿਸਪਲੇ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਜ਼ ਬਾਰੇ ਸਭ ਕੁਝ।


Vivo Y3s Standard Edition ਦੀ ਕੀਮਤ


Vivo Y3s Standard Edition ਨੂੰ ਚੀਨ ’ਚ Single storage variant ’ਚ ਲਾਂਚ ਕੀਤਾ ਗਿਆ ਹੈ। ਇਸ ’ਚ 6ਜੀਬੀ + 128ਜੀਬੀ ਸਟੋਰੇਜ ਦਿੱਤੀ ਗਈ ਹੈ ਤੇ ਇਸ ਦੀ ਕੀਮਤ CNY 1,699 ਭਾਵ ਕਰੀਬ 19,100 ਰੁਪਏ ਹੈ। ਇਹ ਸਮਾਰਟਫੋਨ ਲੇਕ ਲਾਈਟ ਬਲੂ, Uitanium Gray ਤੇ White color option ’ਚ ਉਪਲਬਧ ਹੋਵੇਗਾ। ਉੱਥੇ ਹੀ ਜੇ Vivo Y31s ਦੀ ਕੀਮਤ ’ਤੇ ਨਜ਼ਰ ਪਾਓ ਤਾਂ ਇਸ ਦੇ 4ਜੀਬੀ + 128ਜੀਬੀ ਮਾਡਲ ਨੂੰ CNY 1,498 ਭਾਵ ਕਰੀਬ 16,900 ਰੁਪਏ ਤੇ 6ਜੀਬੀ + 128ਜੀਬੀ Variants ਨੂੰ CNY 1,698 ਭਾਵ ਲਗਪਗ 19,200 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ।


Specifications


Vivo Y31s Standard Edition ’ਚ 720x1,600 ਪਿਕਸਲ ਦੇ Screen resolution ਦੇ ਨਾਲ 6.51 ਇੰਚ ਦਾ ਐੱਚਡੀ ਪਲਸ ਡਿਸਪਲੇ ਦਿੱਤਾ ਗਿਆ ਹੈ। ਜੋ ਕਿ Waterdrop notch style design ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ Mediatek Dimensity 700 ਪ੍ਰੋਸੈਸਰ ’ਤੇ ਕੰਮ ਕਰਦਾ ਹੈ ਤੇ Android 11 ਓਐੱਸ ’ਤੇ ਆਧਾਰਿਤ ਹੈ। ਇਸ ’ਚ 6ਜੀਬੀ ਰੈਮ ਦਿੱਤੀ ਗਈ ਹੈ। ਨਾਲ ਹੀ ਫੋਟੋਗ੍ਰਾਫੀ ਲਈ Dual rear camera setup ਮੌਜ਼ੂਦ ਹੈ। ਫੋਨ ਦਾ ਪ੍ਰਾਇਮਰੀ ਸੈਂਸਰ 13ਐੱਮਪੀ ਦਾ ਹੈ, ਜਦਕਿ 2ਐੱਮਪੀ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਉੱਥੇ ਹੀ ਸੇਲਫੀ ਲਈ 8ਐੱਮਪੀ ਦਾ ਫਰੰਟ ਕੈਮਰਾ ਉਪਲਬਧ ਹੈ। ਫੋਨ ’ਚ ਪਾਵਰ ਬੈਕਅਪ ਲਈ 5,000mAh ਬੈਟਰੀ ਦਿੱਤੀ ਗਈ ਹੈ ਜੋ 18W ਇੰਜਨ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।

Posted By: Rajnish Kaur