ਨਵੀਂ ਦਿੱਲੀ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਭਾਰਤ 'ਚ ਆਪਣੀ ਪ੍ਰਸਿੱਧ ਐੱਮਪੀਵੀ ਇਨੋਵਾ ਕ੍ਰਿਸਟਾ ਦਾ ਫੇਸਲਿਫਟ ਵਰਜ਼ਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਬੇਹੱਦ ਹੀ ਆਕਰਸ਼ਕ ਦਿਖ ਤੇ ਦਮਦਾਰ ਇੰਜਣ ਨਾਲ ਲੈਸ ਇਸ ਕਾਰ ਦੀ ਕੀਮਤ 16.26 ਲੱਖ ਤੈਅ ਕੀਤੀ ਗਈ ਹੈ। ਟੋਇਟਾ ਇਨੋਵਾ ਕ੍ਰਿਸਟਾ ਐੱਮਪੀਵੀ ਦੀ ਦੂਸਰੀ ਪੀੜ੍ਹੀ ਦਾ ਇਹ ਮਾਡਲ ਇਕ ਮਿਡ ਲਾਈਫ ਰਿਫਰੈਸ਼ ਦੇ ਰੂਪ 'ਚ ਕੰਮ ਕਰੇਗਾ, ਜਿਸ ਨੂੰ ਭਾਰਤ 'ਚ ਚਾਰ ਸਾਲ ਪਹਿਲਾਂ 2016 'ਚ ਲਾਂਚ ਕੀਤਾ ਗਿਆ ਸੀ।

ਕੀ ਹੋਈਆਂ ਤਬਦੀਲੀਆਂ

ਨਵੀਂ ਟੋਇਟਾ ਇਨੋਵਾ ਕ੍ਰਿਸਟਾ ਫੇਸਲਿਫਟ 'ਚ ਕ੍ਰੋਮ ਦੇ ਚਾਰਾਂ ਤੇ ਰੈਡੀਸਟੇਡ ਟ੍ਰੈਪੇਜਾਈਡਲ ਪਿਆਨੋ ਬਲੈਕ ਗ੍ਰਿਲ, ਫਰੰਟ ਬੰਪਰ ਲਈ ਨਵਾਂ ਡਿਜ਼ਾਈਨ, ਡਾਇਮੰਡ ਕਟ ਅਲਾਇ ਵ੍ਹੀਲ, ਦੁਬਾਰਾ ਤੋਂ ਡਿਜ਼ਾਈਨ ਨਵੀਂ ਅਪਹੋਲਸਟ੍ਰੀ ਦਾ ਕੈਮਲ ਟੈਨ ਰੰਗ, ਐਂਡਰਾਇਡ ਆਟੋ ਤੇ ਐਪਲ ਕਾਰ ਪਲੇਅ ਨਾਲ ਲੈਸ ਸਮਾਰਟ ਪਲੇਅ ਕਾਸਟ ਟੱਚ ਸਕੀਨ ਇੰਫੋਟੇਨਮੈਂਟ ਸਿਸਟਮ ਤੇ ਫਰੰਟ ਕਲੀਅਰੈਂਸ ਸੋਨਾਰ ਦਿੱਤਾ ਗਿਆ ਹੈ।

ਕੀਮਤ

ਨਵੀਂ ਇਨੋਵਾ ਕ੍ਰਿਸਟਾ ਦੀ ਕੀਮਤ 16.26 ਲੱਖ ਰੁਪਏ ਤੋਂ ਲੈ ਕੇ 24.33 ਲੱਖ ਰੁਪਏ ਐਕਸ ਸ਼ੋਅ ਰੂਮ ਪੈਨ ਇੰਡੀਆ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੂਰੇ ਭਾਰਤ 'ਚ ਸਿਰਫ਼ ਕੇਰਲ 'ਚ ਇਸ ਕਾਰ ਨੂੰ ਇਸ ਕੀਮਤ 'ਤੇ ਲਾਂਚ ਨਹੀਂ ਕੀਤਾ ਗਿਆ।

Posted By: Harjinder Sodhi