ਨਵੀਂ ਦਿੱਲੀ : ਸੁਜੂਕੀ ਮੋਟਰਸਾਈਕਲ ਇੰਡੀਆ ਲਿਮਿਟਡ ਨੇ ਸੁਜੂਕੀ ਅਕਸੈਸ 125 ਦਾ ਨਵਾਂ ਏਲਾਅ ਵ੍ਹੀਲ ਵਿਦ ਡ੍ਰਮ ਬ੍ਰੇਕ ਵੇਰਿਅੰਟ ਲਾਂਚ ਕੀਤਾ ਹੈ। ਅੱਜ ਦੇ ਸਮੇਂ 'ਚ ਨੌਜਵਾਨਾਂ ਨੂੰ ਸਕੂਟਰ ਕਾਫ਼ੀ ਪਸੰਦ ਆ ਰਹੇ ਹਨ, ਜਿਸ ਨੂੰ ਦੇਖਦੇ ਹੋਏ ਕੰਪਨੀ ਨਵਾਂ ਸਕੂਟਰਸ ਲਾਂਚ ਕਰਦੀ ਰਹਿੰਦੀ ਹੈ ਤੇ ਆਪਣੇ ਮੌਜੂਦਾ ਸਕੂਟਰ 'ਚ ਬਦਲਾਅ ਕਰਦੀ ਰਹਿੰਦੀ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਹੈ ਨਵਾਂ Suzuki Access 125 ਤੇ ਇਸ ਦੇ ਫੀਚਰ ਕਿਸ ਤਰ੍ਹਾਂ ਦੇ ਹੈ।

ਕੀਮਤ

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ Suzuki Access 125 ਦੇ ਨਵੇਂ ਵੇਰਿਅੰਟ ਦੀ ਐਕਸ ਸ਼ੋਅ-ਰੂਮ ਕੀਮਤ ਕਰੀਬ 61, 590 ਰੁਪਏ ਰੱਖੀ ਗਈ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਇਸ ਸਕੂਟਰ 'ਚ 124 ਸੀਸੀ ਦਾ ਸਿੰਗਲ ਸਿਲੰਡਰ 4-ਸਟ੍ਰਾਕ ਇੰਜਣ ਦਿੱਤਾ ਗਿਆ ਹੈ ਜੋ ਕਿ 8.7 ਪੀਐੱਮ ਦੀ ਪਾਵਰ ਤੇ 10.2 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਕਲਰ

ਏਲਾਅ ਵ੍ਹੀਲ ਡ੍ਰਮ ਬਰੇਕ ਵੇਰਿਅੰਟ ਵਾਲਾ ਨਵਾਂ ਸੁਜੂਕੀ ਐਕਸੈਸ 125 ਪਰਲ ਸੁਜੂਕੀ ਬਲੂ, ਬਲੈਕ, ਮੈਟਾਲੀਕ ਮੈਟ ਫਾਇਬਰ ਗ੍ਰੇ ਤੇ ਪਰਲ ਮਿਰਾਜ ਵ੍ਹਾਈਟ ਵਰਗੇ 4 ਕਲਰ ਸਕੀਮ 'ਚ ਉਪਲਬਧ ਹੈ।

ਬ੍ਰੇਕਿੰਗ ਸਿਸਟਮ ਤੇ ਸੇਫਟੀ

ਬ੍ਰੇਕਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਕੰਬਾਇੰਡ ਬ੍ਰੇਕ ਸਿਸਟਮ ਦਿੱਤਾ ਗਿਆ ਹੈ ਜੋ ਸਿਰਫ ਲੈਫਟ ਬ੍ਰੇਕ ਲੈਵਲ ਦੇ ਜ਼ਰੀਏ ਦੋਨਾਂ ਨੂੰ ਆਪਰੇਟ ਕਰ ਸਕਦਾ ਹੈ। ਸੀਬੀਐੱਮ ਦੇ ਨਾਲ ਸਕੂਟਰ ਨੂੰ ਸੇਫਟੀ ਦੇ ਲਈ ਸੈਂਟ੍ਰਲ ਲੋਕਿੰਗ ਤੇ ਸੇਫਟੀ ਸ਼ਟਰ ਨਾਲ ਵੀ ਲੈਸ ਕੀਤਾ ਗਿਆ ਹੈ।

ਸੁਜੂਕੀ ਐਕਸੈਸ 125 ਸੁਜੂਕੀ ਮੋਟਰਸਾਈਕਲ ਭਾਰਤ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਹੈ ਤੇ ਇਹ 125 ਸੀਸੀ ਸੈਗਮੈਂਟ 'ਚ ਸਭ ਤੋਂ ਵੱਧ ਵਿਕਾਊ ਹੈ। ਇਹ ਸਕੂਟਰ ਲੁੱਕ ਤੇ ਡਿਜ਼ਾਇਨ ਦੇ ਮਾਮਲੇ 'ਚ ਵੀ ਆਪਣੇ ਸੈਗਮੈਂਟ ਦੇ ਸਕੂਟਰ ਨੂੰ ਮਾਤ ਦਿੰਦਾ ਹੈ। ਇਹ ਸਕੂਟਰ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਕਾਫੀ ਪਸੰਦ ਆਉਂਦਾ ਹੈ।

Posted By: Sarabjeet Kaur