ਨਵੀਂ ਦਿੱਲੀ : ਅੱਜ ਭਾਰਤ 'ਚ Honda India ਨੇ 2020 Honda City ਨੂੰ ਲਾਂਚ ਕਰ ਦਿੱਤਾ ਹੈ। ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ 2020 ਹਾਂਡਾ ਸਿਟੀ 1.5 ਲਿਟਰ Honda City ਪੈਟਰੋਲ ਮੈਨੂਅਲ V ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 10,89,900 ਰੁਪਏ ਹੈ। ਵੀਐਕਸ ਵੈਲੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 12,25,900 ਰੁਪਏ ਹੈ, ਜ਼ੈੱਡਐਕਸ ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 13,14,900 ਰੁਪਏ ਹੈ, ਉਥੇ ਹੀ 1.5 ਲਿਟਰ i-VTEC ਪੈਟਰੋਲ CVT ਆਟੋਮੈਟਿਕ v ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 12,19,900 ਰੁਪਏ, ਵੀਐਕਸ ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 13,55,900 ਰੁਪਏ ਹੈ। ZX ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 14,44,900 ਰੁਪਏ ਹੈ ਅਤੇ 1.5 ਲਿਟਰ i-VTEC ਡੀਜ਼ਲ ਮੈਨੂਅਲ V ਵੈਰੀਏਂਟ ਦੀ ਸ਼ੁਰੂਆਤੀ ਕੀਮਤ 12,39,900 ਰੁਪਏ ਹੈ, ਵੀਐਕਸ ਵੈਰੀਏਂਟ ਦੀ ਸ਼ੁਰੂਆਤੀ ਸ਼ੋਅਰੂਮ ਕੀਮਤ 13,75,900 ਰੁਪਏ ਹੈ, ZX ਵੈਰੀਏਂਟ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 14,64,900 ਰੁਪਏ ਹੈ।

ਫੀਚਰਜ਼ : ਜੇ ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ 2020 8onda City ਨੂੰ ਜ਼ਿਆਦਾ ਪ੍ਰੀਮੀਅਮ ਲੁਕ ਦਿੱਤੀ ਗਈ ਹੈ। ਇਸ ਦਾ ਫਰੰਟ ਕਾਫ਼ੀ ਬੋਲਡ ਹੈ। ਇਸ 'ਚ ਨਵੇਂ ਸਪੋਟਰੀ 16 ਇੰਚ ਡਾਇਮੰਡ ਕਟ ਅਲਾਇ ਵ੍ਹੀਲ ਨਾਲ ਡਿਊਲ ਟੋਨ ਟ੍ਰੀਟਮੈਂਟ ਦਿੱਤਾ ਗਿਆ ਹੈ। ਡਾਇਮੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ 2020 Honda City ਦੀ ਲੰਬਾਈ 4549 mm, ਚੌੜਾਈ 1748mm, ਉਚਾਈ 1489 mm ਤੇ ਵ੍ਹੀਲਬੇਸ 2600 mm ਹੈ।

ਇੰਜਣ ਤੇ ਟ੍ਰਾਂਸਮਿਸ਼ਨ: ਇੰਜਣ ਤੇ ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਨਵੀਂ ਜਨਰੇਸ਼ਨ 2020 Honda City 'ਚ ਪੈਟਰੋਲ ਤੇ ਡੀਜ਼ਲ ਇੰਜਣ ਦਾ ਬਦਲ ਦਿੱਤਾ ਗਿਆ ਹੈ। ਪੈਟਰੋਲ ਇੰਜਣ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ ਸੀਵੀਟੀ ਦੀ ਆਪਸ਼ਨ 'ਚ ਹੈ। ਉਥੇ ਹੀ ਡੀਜ਼ਲ ਵੈਰੀਏਂਟ 'ਚ 1.5 ਲਿਟਰ i-VTEC ਡੀਜ਼ਲ ਇੰਜਣ ਦਿੱਤਾ ਗਿਆ ਹੈ। ਮਾਇਲੇਜ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦਾਅਵਾ ਕਰਦੀ ਹੈ ਕਿ ਨਵੀਂ ਹਾਂਡਾ ਸਿਟੀ ਮੈਨੂਅਲ ਪੈਟਰੋਲ ਵੈਰੀਏਂਟ 'ਚ 17.8kmp ਦੀ ਮਾਈਲੇਜ ਤੇ ਸੀਵੀਟੀ ਪੈਟਰੋਲ 18.4kmpl ਦੀ ਮਾਈਲੇਜ ਦੇ ਸਕਦੀ ਹੈ। ਉੱਥੇ ਹੀ ਡੀਜ਼ਲ ਵੈਰੀਏਂਟ 24.1kmplਦੀ ਮਾਈਲੇਜ ਦੇ ਸਕਦੀ ਹੈ।

Posted By: Harjinder Sodhi