ਨਵੀਂ ਦਿੱਲੀ, ਆਈਏਐੱਨਐੱਸ : Facebook ਤੇ Instagram ਨੇ ਕੋਰੋਨਾ ਕਾਲ 'ਚ ਯੂਜ਼ਰਜ਼ ਨੂੰ ਵਰਚੂਅਲੀ ਦੁਰਗਾ ਪੂਜਾ 'ਚ ਹਿੱਸਾ ਲੈਣ ਦਾ ਇਕ ਨਵਾਂ ਤਰੀਕਾ ਕੱਢਿਆ ਲਿਆ ਹੈ। ਇਸ ਧਿਆਨ 'ਚ ਰੱਖਦੇ ਹੋਏ Facebook ਤੇ Instagram ਕੁਝ ਨਵੇਂ ਫੀਚਰਜ਼ ਰੋਲਆਊਟ ਕੀਤਾ ਹੈ। ਇਨ੍ਹਾਂ ਫੀਚਰਜ਼ ਦੀ ਵਰਤੋਂ ਕਰ ਕੇ ਯੂਜ਼ਰਜ਼ ਇਸ ਸਾਲ ਦੁਰਗਾ ਪੂਜਾ ਨੂੰ ਵਰਚੂਅਲੀ ਸੈਲੀਬ੍ਰੇਟ ਕਰ ਸਕਣਗੇ। ਇਨ੍ਹਾਂ ਨਵੇਂ ਫੀਚਰਜ਼ 'ਚ ਤੁਹਾਨੂੰ ਏਆਰ ਫਿਲਟਰਜ਼ ਤੇ ਸਟਿੱਕਰਜ਼ ਦੀ ਸਹੂਲਤ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਤੇ ਉਨ੍ਹਾਂ ਦੇ ਵਰਤੋਂ ਬਾਰੇ।

Facebook ਤੇ Instagram ਨੇ ਵਰਚੂਅਲੀ ਦੁਰਗਾ ਪੂਜਾ ਸੈਲੀਬ੍ਰੇਟ ਕਰਨ ਲਈ ਏਆਰ ਫਿਲਟਰਜ਼ ਤੇ ਸਟਿੱਕਰਜ਼ ਨੂੰ ਰੋਲਆਊਟ ਕੀਤਾ ਹੈ। ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਯੂਜ਼ਰਜ਼ ਸਟੋਰੇਜ, ਰੀਲਜ਼ ਫੇਸਬੁੱਕ ਪੋਸਟ ਤੇ ਕੰਟੈਂਟ ਪ੍ਰੋਗਾਮਿੰਗ ਲਾਂਚ ਕੀਤਾ ਹੈ। ਇਨ੍ਹਾਂ ਫੀਚਰਜ਼ ਨੂੰ ਕੋਰੋਨਾ ਸੰਕ੍ਰਮਣ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ। ਕਿਉਂਕਿ ਦੁਰਗਾ ਪੂਜਾ 'ਚ ਹਿੱਸਾ ਲੈਣ 'ਚ ਕਾਫੀ ਗਿਣਤੀ 'ਚ ਇਕੱਠੇ ਹੁੰਦੇ ਹਨ ਤੇ ਅਜਿਹੇ 'ਚ ਸੋਸ਼ਲ ਡਿਸਟੈਂਸਿੰਗ ਦਾ ਨਿਯਮ ਫਾਲੋ ਕਰਨਾ ਮੁਸ਼ਕਿਲ ਹੈ। ਇਸ ਲਈ ਹੁਣ ਤੁਸੀਂ Facebook ਤੇ Instagram ਦੇ ਨਵੇਂ ਫੀਚਰਜ਼ ਦੀ ਵਰਤੋਂ ਕਰ ਕੇ ਵਰਚੂਅਲੀ ਦੁਰਗਾ ਪੂਜਾ 'ਚ ਹਿੱਸਾ ਲੈ ਕੇ ਘਰੋਂ ਸੈਲੀਬ੍ਰੇਟ ਕਰ ਸਕਦੇ ਹੋ।

Facebook ਲਈ Pujaparikrama ਨਾਂ ਦਾ ਏਆਰ ਇਫੈਕਟ ਪੇਸ਼ ਕੀਤਾ ਗਿਆ ਹੈ ਤੇ ਇਸ ਦੀ ਵਰਤੋਂ ਕਰ ਕੇ ਯੂਜ਼ਰਜ਼ ਪੂਜਾ ਤੇ ਪੰਡਾਲ ਦਾ ਵਰਚੂਅਲ ਤਰੀਕੇ ਨਾਲ ਫੀਲ ਕਰ ਸਕਦੇ ਹਨ

ਦੂਜੇ ਪਾਸੇ Durga Puja ਨਾਂ ਦਾ ਇਕ ਹੋਰ ਏਆਰ ਇਫੈਕਟ ਪੇਸ਼ ਕੀਤਾ ਗਿਆ ਹੈ। ਇਸ ਦੀ ਖਾਸੀਅਤ ਹੈ ਕਿ ਇਸ 'ਚ ਤੁਹਾਨੂੰ ਇਕ ਕੈਜੂਅਲ ਟਿਲਟ ਤੋਂ ਹੀ ਮਾਂ ਦੁਰਗਾ ਤੇ ਅਸੁਰ 'ਚ ਸਵਿੱਚ ਕਰ ਸਕੋਗੇ। ਨਾਲ ਹੀ ਤੁਸੀਂ ਸਟੋਰੀਜ਼ ਬਣਾ ਕੇ ਵਰਤੋਂ ਕਰ ਸਕਦੇ ਹੋ।

Facebook ਤੇ Instagram ਨੇ ਦੁਰਗਾ ਪੂਜਾ ਲਈ ਏਆਰ ਇਫੈਕਟ ਨਾਲ ਹੀ GIFs ਨੂੰ ਵੀ ਪੇਸ਼ ਕੀਤਾ ਹੈ। Instagram ਯੂਜ਼ਰ Pujo ਵਰਡ ਨੂੰ ਸਰਚ ਕਰ ਕੇ ਆਪਣੀ Instagram ਸਟੋਰੀਜ਼ ਤੇ ਰੀਲਜ਼ ਨੂੰ ਖਾਸ ਬਣਾ ਸਕਦੇ ਹਨ।

#AmarPujoReel, #DurgaPujoReel, #FeelKaroReelKaro, #FeelItReelIt, #FeelKorboReelKorbo, #ReelyPhataphatiPujo, #PujoDekhechiReelKorechi, #PujoFeelershaateyReel, #PujoReelChallenge, #DurgaPujo2020 ਅਾਦਿ ਸ਼ਾਮਲ ਹਨ।

Posted By: Ravneet Kaur