ਜੇਐੱਨਐੱਨ, ਨਵੀਂ ਦਿੱਲੀ : itel vission 1 ਸਮਾਰਟ ਫੋਨ ਦਾ ਨਵਾਂ 3gb ਰੈਮ ਤੇ 32gm ਸਟੋਰੇਜ vission ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਦੀ ਕੀਮਤ 6,999 ਰੁਪਏ ਹੈ। ਫੋਨ ਦੀ ਵਿਕਰੀ 18 ਅਗਸਤ ਦੀ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। itel Vision 1 ਦੀ ਸੇਲ ਈ-ਕਾਮਰਸ ਵੈੱਬਸਾਈਟ ਤੋਂ ਹੋਵੇਗੀ। ਫੋਨ ਨੂੰ ਐੱਚਡੀਐੱਫਸੀ ਡੇਬਿਟ ਕਾਰਡ ਦੀ ਮਦਦ ਨਾਲ 440 ਰੁਪਏ ਪ੍ਰਤੀ ਮਹੀਨੇ ਦੀ emi 'ਤੇ ਖਰੀਦਿਆ ਜਾ ਸਕੇਗਾ। ਫੋਨ ਦੀ ਵਿਕਰੀ 18 ਅਗਸਤ ਦੀ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। itel Vision 1 ਦੀ ਸੇਲ ਈ-ਕਾਮਰਸ ਵੈੱਬਸਾਈਟ ਤੋਂ ਹੋਵੇਗੀ। ਫੋਨ ਨੂੰ ਐੱਚਡੀਐੱਫਸੀ ਡੇਬਿਟ ਕਾਰਡ ਦੀ ਮਦਦ ਨਾਲ 440 ਰੁਪਏ ਮਹੀਨੇ ਦੀ emi 'ਤੇ ਖਰੀਦਿਆ ਜਾ ਸਕੇਗਾ। ਦੱਸ ਦਈਏ ਕਿ itel Vision 1 ਸਮਾਰਟਫੋਨ ਨੂੰ ਪਿਛਲੇ ਸਾਲ 2gb ਰੈਮ ਵੈਰੀਅੰਟ ਦੇ ਨਾਲ ਲਾਂਚ ਕੀਤਾ ਗਿਆ ਸੀ। itel ਦੇ 2gb ਰੈਮ ਵੈਰੀਅੰਟ ਦੀ ਕੀਮਤ 5,499 ਰੁਪਏ ਹੈ।

ਸਪੈਸੀਫਿਕੇਸ਼ਨ

itel Vision 1 ਸਮਾਰਟਫੋਨ 6.008 ਇੰਚ ਐੱਚ ਪਲੱਸ ਵਾਟਰਡਰਾਪ ਡਿਸਪਲੇਅ ਦੇ ਨਾਲ ਆਉਂਦਾ ਹੈ, ਜਿਸ ਦਾ ਰੇਜ਼ੋਲਿਊਸ਼ਨ 1560/720 ਪਿਕਸਲ ਹੋਵੇਗਾ। ਨਾਲ ਹੀ ਫੋਨ ਦ ਬ੍ਰਾਈਟਨੈੱਸ 500nits ਹੋਵੇਗੀ। ਫੋਨ 19.5.9 ਆਸਪੈਕਟ ਰੇਸ਼ੋ ਤੇ 2.5ਡੀ ਕਵਰਡ ਲੈਮੀਨੇਟਿਡ ਡਿਸਪਲੇਅ ਦੇ ਨਾਲ ਆਵੇਗਾ। ਫੋਨ 'ਚ unisoc sc9863 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ pie 9 ਅਧਾਰਿਤ ਹੋਵੇਗਾ। ਫੋਨ ਨੂੰ microsd ਕਾਰਡ ਦੀ ਮਦਦ ਨਾਲ 128gb ਤਕ ਵਧਾਇਆ ਜਾ ਸਕੇਗਾ।

ਜੇਕਰ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਰਿਅਰ ਪੈਨਲ 'ਤੇ ਡਿਊਲ ਕੈਮਰਾ ਸੈਟਅੱਪ ਮਿਲੇਗਾ। ਇਸ ਦਾ ਪ੍ਰਾਇਮਰੀ ਲੈਂਸ 8mp ਦਾ ਹੋਵੇਗਾ, ਜਦੋਂਕਿ ਸੈਕੰਡਰੀ ਲੈਂਸ 0.3mp ਦਾ ਹੋਵੇਗਾ। ਉਥੇ ਸੈਲਫੀ ਤੇ ਵੀਡੀਓ ਕਾਲਿੰਗ ਲਈ 5mp ਦਾ ਕੈਮਰਾ ਦਿੱਤਾ ਜਾਵੇਗਾ। ਫੋਨ 'ਚ ਪਾਵਰਬੈਕਅਪ ਲਈ 4000mah ਦੀ ਲੀਥਿਯਮ-ਆਇਨ ਪਾਲਿਮਾਰ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਮੇਗਾ ਪਾਵਰ ਬੈਕਅਪ ਦੇ ਨਾਲ ਫੋਨ 'ਚ 7 ਘੰਟੇ ਦੇ ਨਾਲ ਸਟਾਪ ਮਿਊਜ਼ਿਕ ਤੇ 12 ਘੰਟੇ ਦੇ ਵੀਡੀਓ ਗੇਮਿੰਗ ਦਾ ਲੁਤਫ ਉਠਾਇਆ ਜਾ ਸਕਦਾ ਹੈ।

Posted By: Sunil Thapa