Netflix ਟੈਕ ਡੈਸਕ, ਨਵੀਂ ਦਿੱਲੀ : ਜੇ ਤੁਹਾਡੇ ਕੋਲ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ ਤਾਂ ਇਸ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਨੈੱਟਫਲਿਕਸ ਆਪਣੇ ਯੂਜ਼ਰਜ਼ ਲਈ ਇਕ ਬੇਹੱਦ ਹੀ ਖਾਸ ਤੋਹਫ਼ਾ ਲੈ ਕੇ ਆਈ ਹੈ। ਇਸ ਤਹਿਤ ਯੂਜ਼ਰਜ਼ ਵੀਕਐਂਡ ’ਤੇ ਫਰੀ ਸਟ੍ਰੀਮਿੰਗ ਦਾ ਲਾਭ ਲੈ ਸਕਣਗੇ। ਨੈਟਫਲਿੱਕਸ ਇਸ ਸਰਵਿਸ ਨੂੰ StreamFest ਤਹਿਤ ਪੇਸ਼ ਕਰੇਗੀ। ਸਭ ਤੋਂ ਖਾਸ ਗੱਲ ਇਹ ਹੈ ਇਸ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਜਾ ਰਹੀ ਹੈ। ਭਾਵ ਵੀਕਐਂਡ ’ਤੇ ਮਿਲਣ ਵਾਲੀ ਫਰੀ ਸਟ੍ਰੀਮਿੰਗ ਸਰਵਿਸ ਦਾ ਲਾਭ ਸਭ ਤੋਂ ਪਹਿਲਾ ਭਾਰਤੀ ਯੂਜ਼ਰਜ਼ ਨੂੰ ਮਿਲੇਗਾ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...

Netflix ਨੇ ਆਪਣੇ ਪਲੇਟਫਾਰਮ ’ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਲਈ ਇਸ ਨਵੇਂ ਆਫਰ ਦਾ ਐਲਾਨ ਕੀਤਾ ਹੈ ਤਾਂ ਜੋ ਜਿਨ੍ਹਾਂ ਕੋਲ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ, ਉਹ ਯੂਜ਼ਰ ਵੀ ਵੀਕਐਂਡ ਵਿਚ ਦੋ ਦਿਨਾਂ ਲਈ ਮੁਫ਼ਤ ਵਿਚ ਸੀਰੀਜ਼ ਅਤੇ ਮੂਵੀਜ਼ ਦੇਖ ਸਕਣ। ਦੱਸ ਦੇਈਏ ਕਿ ਇਹ ਸਰਵਿਸ ਸਿਰਫ਼ ਵੀਕਐਂਡ ’ਤੇ ਹੀ ਮੁਹੱਈਆ ਹੋਵੇਗੀ। ਵੀਕਐਂਡ ਤੋਂ ਇਲਾਵਾ ਜੇ ਤੁਸੀਂ ਨੈਟਫਲਿਕਸ ’ਤੇ ਵੀਡੀਓ ਸਟ੍ਰੀਮਿੰਗ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ।

ਨੈਟਫਲਿਕਸ ਦੀ ਇਹ ਵੀਕਐਂਡ ਫਰੀ ਸਰਵਿਸ ਸਭ ਤੋਂ ਪਹਿਲਾਂ ਭਾਰਤ ਵਿਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਕੰਪਨੀ ਨੇ ਅਜੇ ਤਕ ਕੋਈ ਐਲਾਨ ਨਹੀਂ ਕੀਤਾ ਪਰ ਉਮੀਦ ਹੈ ਕਿ ਇਸ ਲਈ ਯੂਜ਼ਰਜ਼ ਨੂੰ ਦਸੰਬਰ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਰਿਪੋਰਟ ਸਾਹਮਣੇ ਆਈ ਹੈ ਕਿ StreamFest ਦੇ ਆਉਣ ਤੋਂ ਬਾਅਦ ਯੂਐਸ ਵਿਚ ਨਵੇਂ ਯੂੁਜ਼ਰਜ਼ ਨੂੰ ਇਕ ਮਹੀਨੇ ਤਕ ਮਿਲਣ ਵਾਲਾ ਫਰੀ ਸਬਸਕ੍ਰਿਪਸ਼ਨ ਬਿਲਕੁਲ ਬੰਦ ਹੋ ਜਾਵੇਗਾ।

Posted By: Tejinder Thind