ਨਵੀਂ ਦਿੱਲੀ : ਹਰਮਨਪਿਆਰਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ Netflix ਅੱਜ ਯਾਨੀ 1 ਦਸੰਬਰ ਤੋਂ ਸਮਾਰਟ ਟੀਵੀ ਕਈ ਡਿਵਾਈਜ਼ਾਂ 'ਤੇ ਕੰਮ ਨਹੀਂ ਕਰੇਗੀ। ਤੁਹਾਨੂੰ ਦੱਸ ਦਈਏ ਕਿ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਪਿਛਲੇ ਦਿਨੀਂ ਹੀ ਐਲਾਨ ਕੀਤਾ ਸੀ ਕਿ 1 ਦਸੰਬਰ ਤੋਂ ਇਹ ਸਟ੍ਰੀਮਿੰਗ ਪਲੇਟਫਾਰਮ ਕਈ ਡਿਵਾਈਜ਼ਾਂ 'ਤੇ ਅਕਸੈਸ ਨਹੀਂ ਕੀਤਾ ਜਾ ਸਕੇਗਾ। Netflix ਨੇ ਐਲਾਨ ਕੀਤਾ ਸੀ ਕਿ 1 ਦਸੰਬਰ ਤੋਂ Samsung Smart TV ਤੇ Roku ਮੀਡੀਆ ਪਲੇਅਰਜ਼ ਤੇ ਯੂਜ਼ਰਜ਼ ਇਸ ਵੀਡੀਓ ਸਟ੍ਰੀਮਿੰਗ OTT ਪਲੇਟਫਾਰਮ ਨੂੰ ਅਕਸੈਸ ਨਹੀਂ ਕਰ ਸਕਣਗੇ।

Netflix ਨੇ ਪਿਛਲੇ ਦਿਨੀਂ ਆਪਣੇ ਬਿਆਨ 'ਚ ਕਿਹਾ ਕਿ ਇਨ੍ਹਾਂ ਡਿਵਾਈਜ਼ਾਂ 'ਤੇ ਟੈਕਨੀਕਲ ਲਿਮਿਟੇਸ਼ਨ ਦੀ ਵਜ੍ਹਾ ਨਾਲ ਇਸ OTT ਪਲੇਟਫਾਰਮ ਨੂੰ ਅਕਸੈਸ ਨਹੀਂ ਕੀਤਾ ਜਾ ਸਕਦਾ। ਕੰਪਨੀ ਨੇ ਯੂਜ਼ਰਜ਼ ਨੂੰ ਆਪਣੇ ਡਿਵਾਈਜ਼ ਨੂੰ ਅਪਗ੍ਰੇਡ ਕਰਨ ਦੀ ਸਲਾਹ ਵੀ ਦਿੱਤੀ ਸੀ। Netflix ਨੇ ਇਨ੍ਹਾਂ ਸਾਰੀਆਂ ਡਿਵਾਈਜ਼ਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਜਿੰਨਾਂ 'ਤੇ ਇਸ ਪਲੇਟਫਾਰਮ ਨੂੰ ਅਕਸੈਸ ਨਹੀਂ ਕੀਤਾ ਜਾ ਸਕੇਗਾ।

Posted By: Sarabjeet Kaur