ਨਵੀਂ ਦਿੱਲੀ, ਆਟੋ ਡੈਸਕ : ਜੇਕਰ ਤੁਸੀਂ ਇਕ ਵਾਹਨ ਦੇ ਮਾਲਕ ਹੋਵੋਗੇ ਤਾਂ ਤੁਸੀਂ (RC) ਤੋਂ ਵਾਕਿਫ਼ ਹੋਵੋਗੇ। ਤੁਸੀਂ ਇਸ ਦੇ ਮਹੱਤਵ ਬਾਰੇ ਚੰਗੀ ਤਰ੍ਹਾਂ ਜਾਣਦੇ ਵੀ ਹੋਵੋਗੇ। ਜੇਕਰ ਤੁਹਾਡੀ RC ਗਵਾਚ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਆਪਣੀ ਆਰਸੀ 'ਤੇ ਆਪਣਾ ਟਿਕਾਣਾ ਬਦਲਣਾ ਚਾਹੁੰਦੇ ਹਨ ਉਹ ਵੀ ਘਰ ਬੈਠੇ ਤਾਂ ਅੱਜ ਅਸੀਂ ਤੁਹਾਨੂੰ ਸਟੈੱਪ-ਬਾਇ-ਸਟੈੱਪ ਇਸ ਨੂੰ ਬਦਲਣ ਦਾ ਪ੍ਰੋਸੈੱਸ ਦੱਸਾਂਗੇ, ਜਿਸ ਨੂੰ ਜਾਣ ਤੁਹਾਨੂੰ ਆਰਾਮ ਨਾਲ ਆਪਣੀ ਪਰੇਸ਼ਾਨੀ ਦਾ ਹੱਲ ਮਿਲ ਜਾਵੇਗਾ।

Motor Vehicle Act 1988 ਤਹਿਤ ਵਾਹਨ ਦੀ RC 'ਚ ਪਰਮਾਨੈਂਟ ਐਡਰੈੱਸ ਪਤੇ ਨੂੰ ਬਦਲਣ ਦੀ ਸਹੂਲਤ ਮਿਲਦੀ ਹੈ। ਉਸ ਨੂੰ ਬਦਲਣ ਦਾ ਆਨਲਾਈਨ ਪ੍ਰਕਿਰਿਆ ਕਾਫੀ ਆਸਾਨ ਹੈ।

ਐਡਰੈੱਸ ਨੂੰ ਕਿਵੇਂ ਕਰੀਏ ਅਪਡੇਟ

ਰਜਿਸਟ੍ਰੇਸ਼ਨ ਸਰਟੀਫਿਕੇਟ (RC) 'ਤੇ ਐਡਰੈੱਸ ਅਪਡੇਟ ਕਰਵਾਉਣ ਲਈ ਤੁਹਾਨੂੰ ਕੁਝ ਮਹੱਤਵਪੂਰਨ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ। ਜਿਵੇਂ-

ਫਾਰਮ 33

ਰਜਿਸਟ੍ਰੇਸ਼ਨ ਸਰਟੀਫਿਕੇਟ

ਨਵੇਂ ਐਡਰੈੱਸ ਦਾ ਪਰੂਫ

ਫਾਰਮ 33

ਰਜਿਸਟ੍ਰੇਸ਼ਨ ਸਰਟੀਫਿਕੇਟ

ਮਾਨਯ ਇੰਸ਼ੋਰੈਂਸ ਸਰਟੀਫਿਕੇਟ

ਪੋਪੂਲੇਸ਼ਨ ਅੰਡਰ ਕੰਟਰੋਲ ਸਰਟੀਫਿਕੇਟ

ਪੈਨ ਕਾਰਡ

ਸਮਾਰਟ ਕਾਰਡ ਫੀਸ

ਇਹ ਸਟੈੱਪਸ ਫਾਲੋ ਕਰੋ

 1. ਸਭ ਤੋਂ ਪਹਿਲਾਂ ਤੁਹਾਨੂੰ Vahan e-services Ministry of Road Transport and Highways ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
 2. ਇਸ ਤੋਂ ਬਾਅਦ Login ਦੇ ਬਟਨ 'ਤੇ ਕਲਿੱਕ ਕਰੋ।
 3. ਫਿਰ ਆਪਣੀ ਯੂਜ਼ਰ ਆਈਡੀ, ਸਕਿਓਰਟੀ ਕੋਡ ਪਾ ਕੇ ਸਬਮਿਟ ਦੇ ਬਟਨ 'ਤੇ ਕਲਿੱਕ ਕਰ ਦਿਉ।
 4. ਇਸ ਤੋਂ ਬਾਅਦ ਤੁਸੀਂ Online Services ਦੇ ਸੈਕਸ਼ਨ 'ਤੇ ਜਾਓ। ਫਿਰ ਤੁਸੀਂ Vehicle Related Services ਨੂੰ ਚੁਣੋ।
 5. ਇਸ ਤੋਂ ਬਾਅਦ ਤੁਸੀਂ ਆਪਣੇ ਵ੍ਹੀਕਲ ਦੇ ਰਜਿਸਟ੍ਰੇਸ਼ਨ ਨੰਬਰ ਤੇ ਵਾਹਨ ਦੇ ਚੈਸੀ ਨੰਬਰ ਦੇ ਲਾਸਟ 5 ਡਿਜੀਟ ਭਰੋ।
 6. ਇਸ ਤੋਂ ਬਾਅਦ ਤੁਸੀਂ Generate OTP ਦੇ ਬਟਨ 'ਤੇ ਕਲਿੱਕ ਕਰੋ।
 7. ਹੁਣ ਤੁਹਾਡੇ ਕੋਲ ਓਟੀਪੀ ਆਵੇਗਾ।
 8. ਓਟੀਪੀ ਕੋਡ ਭਰ ਕੇ ਸਬਮਿਟ ਬਟਨ 'ਤੇ ਕਲਿੱਕ ਕਰੋ।
 9. ਫਿਰ ਤੁਸੀਂ ਐਡਰੈੱਸ ਚੇਂਜ ਕਰਨ ਦੀ ਆਪਸ਼ਨ ਕਲਿੱਕ ਕਰੋ।
 10. ਸਾਰੀ ਡਿਟੇਲ ਭਰ ਕੇ ਸਬਮਿਟ ਕਰ ਦਿਉ।
 11. ਹੁਣ Service ਡਿਟੇਲ ਟੈਬ 'ਚ ਜਾ ਕੇ Insurance ਡਿਟੇਲ ਆਪਸ਼ਨ ਨੂੰ ਵੀ ਭਰੋ। ਇਸ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰ ਦਿਉ।
 12. DMS 'ਤੇ ਕਲਿੱਕ ਕਰੋ। ਸਰਵਿਸ ਡਿਟੇਲ ਟੈਬ ਤਹਿਤ ਅਪੁਆਇੰਟਮੈਂਟ ਆਪਸ਼ਨ 'ਤੇ ਕਲਿੱਕ ਕਰੋ।
 13. ਇਸ ਤੋਂ ਬਾਅਦ ਡੇਟ ਅਤੇ ਸਲੌਟ ਨੂੰ ਸਿਲੈਕਟ ਕਰੋ ਫਿਰ ਬੁੱਕ ਕਰਨ ਦੇ ਬਟਨ 'ਤੇ ਕਲਿੱਕ ਕਰੋ।
 14. ਇਸ ਤੋਂ ਬਾਅਦ ਤੁਹਾਡੇ ਕੋਲ ਫੀਸ ਡਿਟੇਲ ਆਪਸ਼ਨ ਆਵੇਗੀ, ਉੱਥੇ ਪੇਮੈਂਟ ਪ੍ਰੋਸੈੱਸ ਕਰੋ।
 15. ਪੇਮੈਂਟ ਮੈਥਡ ਨੂੰ ਸਿਲੈਕਟ ਕਰ ਕੇ ਫਿਰ Continue ਬਟਨ 'ਤੇ ਕਲਿੱਕ ਕਰੋ।

Posted By: Seema Anand