ਜਿਵੇਂ-ਜਿਵੇਂ ਸਮਾਰਟ ਫੋਨ ਦੀ ਵਰਤੋਂ ਵਧਦੀ ਜਾ ਰਹੀ ਹੈ, ਉਂਵੇਂ ਹੀ ਇੱਕ ਫੋਨ ਨੂੰ ਜਲਦੀ-ਜਲਦੀ ਚਾਰਜ ਕਰਨ ਦੀ ਜਰੂਰਤ ਵੀ ਵਧਦੀ ਜਾ ਰਹੀ ਹੈ। ਖਾਸ ਤੌਰ ’ਤੇ ਟਰੈਵਲ ਕਰਨ ਵਾਲੇ ਲੋਕਾਂ ਜਾਂ ਵੀਡੀਓ ਦਾ ਜਿਆਦਾ ਇਸਤੇਮਾਲ ਕਰਨ ਵਾਲਿਆਂ ਲਈ ਮੋਬਾਈਲ ਫੋਨ ਦੇ ਨਾਲ ਇਕ ਪਾਵਰਬੈਂਕ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਬਾਜ਼ਾਰ ’ਚ ਉਪਲੱਬਧ ਇੰਨੇ ਸਾਰੇ ਪਾਵਰ ਬੈਂਕ ’ਚੋਂ ਕਿਹੜੇ ਨੂੰ ਚੁਣੀਏ, ਤਾਂਕਿ ਜ਼ਰੂਰਤ ਵੀ ਪੂਰੀ ਹੋਵੇ ਅਤੇ ਬਜਟ ਵੀ ਨਾ ਵਿਗੜੇ? ਇਸ ਫੈਸਲੇ ’ਚ ਤੁਹਾਡੀ ਮੱਦਦ ਲਈ ਅਸੀਂ ਅੱਜ ਤੁਹਾਨੂੰ ਦੱਸਦੇ ਵਾਲੇ ਹਾਂ ਭਾਰਤ ’ਚ ਉਪਲੱਬਧ ਟਾਪ 5 ਪਾਵਰਬੈਂਕ, ਜੋ ਤੁਹਾਡੀਆਂ ਉਮੀਦਾਂ ’ਤੇ ਖਰੇ ਉੱਤਰਣਗੇ।

1 Ambrane 20000mAh Power Bank

ਇਹ 200000MAh ਦੀ ਬੈਟਰੀ ਅਤੇ 22.5W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ’ਚ ਡਿਊਲ USB ਚਾਰਜਿੰਗ ਪੋਰਟ ਦਿੱਤੇ ਗਏ ਹਨ, ਜਿਸ ਦੇ ਜ਼ਰੀਏ ਇਕੱਠੇ ਦੋ ਡਿਵਾਈਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਅਨੁਸਾਰ, ਇਹ ਤਮਾਮ ਮੌਜੂਦਾ ਸਮਾਰਟਫੋਨ ਨੂੰ ਸਿਰਫ਼ 35 ਮਿੰਟਾਂ ’ਚ ਚਾਰਜ 60 ਫੀਸਦੀ ਤਕ ਕਰ ਸਕਦਾ ਹੈ। ਇਸ ਪਾਵਰ ਬੈਂਕ ਨੂੰ ਫੁੱਲ ਚਾਰਜ ਹੋਣ ’ਚ 8.5 ਘੰਟੇ ਲੱਗਦੇ ਹਨ। ਇਸ ’ਚ ਬੱਚੀ ਪਾਵਰ ਦਿਖਾਉਣ ਲਈ ਇਕ ਐੱਲਈਡੀ ਇੰਡੀਕੇਟਰ ਵੀ ਦਿੱਤਾ ਗਿਆ ਹੈ। ਇਸ ਦੀ ਮੈਟਲ ਬਾਡੀ ਅਤੇ ਮੈਚ ਫਿਨਿਸ਼ ਟਾਪ ਕਾਫ਼ੀ ਸ਼ਾਨਦਾਰ ਲੁੱਕ ਦਿੰਦੀ ਹੈ।

2 Mi PowerBank 3i

Mi ਦਾ ਇਹ ਪਾਵਰਬੈਂਕ 20000 MAh ਦੀ ਬੈਅਰੀ ਦੇ ਨਾਲ ਆਉਂਦਾ ਹੈ, ਅਤੇ ਟੂ-ਵੇ 18w ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਨਾਲ ਤੁਹਾਡਾ ਫੋਨ ਕਾਫ਼ੀ ਜਲਦੀ ਚਾਰਜ ਹੋ ਜਾਂਦਾ ਹੈ। ਇਸ ਪਾਵਰ ਬੈਂਕ ’ਚ 3 ਪੋਰਟ ਹਨ, ਜਿਨ੍ਹਾਂ ’ਚੋਂ ਦੋ ਟਾਈਪ-ਏ ਪੋਰਟ ਅਤੇ ਇਕ ਮਾਈਕ੍ਰੋ ਯੂਐੱਸਬੀ/ਯੂਐੱਸਬੀ-ਸੀ ਪੋਰਟ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰ ਹੋਣ ’ਚ ਕਰੀਬ 7 ਘੰਟੇ ਲੱਗਦੇ ਹਨ।

3 URBN 20000mAh

ਇਸ ਪਾਵਰ ਬੈਂਕ ’ਚ ਵੀ 20000MAh ਦੀ ਬੈਟਰੀ ਅਤੇ ਟੂ-ਵੇ 18w ਫਾਸਟ ਚਾਰਜਿੰਗ ਦੀ ਸੁਵਿਧਾ ਮੌਜੂਦ ਹੈ। ਇਸ ’ਚ ਦੋ ਪੋਰਟ ਹਨ, ਜਿਸ ’ਚ ਇਕ ਯੂਐੱਸਬੀ ਆਊਟਪੁੱਟ ਪੋਰਟ ਅਤੇ ਇਕ ਟਾਈਪ-ਸੀ ਪੋਰਟ ਹੈ। ਇਹ ਬੀਆਈਐੱਸ ਸਰਟੀਫਾਈਡ ਹੈ ਅਤੇ ਸੁਰੱਖਿਆ ਲਈ ਇਸ ’ਚ ਸਰਕਿਟ ਪ੍ਰੋਟੈਕਸ਼ਨ ਦੀਆਂ 12 ਪਰਤਾਂ ਦਿੱਤੀਆਂ ਗਈਆਂ ਹਨ।

4 Redmi 20000mAh

Redmi ਦੇ ਇਸ ਪਾਵਰ ਬੈਂਕ ’ਚ 20000mAh ਦੀ ਬੈਟਰੀ ਹੈ, ਅਤੇ ਇਹ ਵੀ ਟੂ-ਵੇ 18w ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ’ਚ ਦੋ ਚਾਰਜਿੰਗ ਪੋਰਟ ਇਕ ਯੂਐੱਸਬੀ ਆਊਟਪੁਟ ਪੋਰਟ ਅਤੇ ਇਕ ਟਾਈਪ-ਸੀ ਪੋਰਟ ਹਨ। ਓਵਰ ਕਰੰਟ, ਓਵਰ ਚਾਰਜ, ਓਵਰ ਵੋਲਟੇਜ ਅਤੇ ਸ਼ਾਟ ਸਰਕਿਟ ਤੋਂ ਸੁਰੱਖਿਆ ਰੱਖਣ ਲਈ ਇਸ ’ਚ 12 ਪਰਤਾਂ ਦਾ ਸਰਕਟ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਨੂੰ ਵੀ ਪੂਰੀ ਤਰ੍ਹਾਂ ਚਾਰਜ ਹੋਣ ’ਚ 6.9 ਘੰਟੇ ਦਾ ਸਮਾਂ ਲੱਗਦਾ ਹੈ। ਮਜ਼ਬੂਤ ਪਕੜ ਲਈ ਇਸ ’ਚ ਐਂਟੀ ਸਲਿੱਪ ਟੈਕਸਚਰ ਵੀ ਦਿੱਤਾ ਗਿਆ ਹੈ।

4 Syska 20000mAh

Syska ਦੇ ਇਸ ਪਾਵਰ ਬੈਂਕ ’ਚ 20000 mAh ਦੀ ਬੈਟਰੀ ਹੈ, ਜੋ 10w ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ’ਚ 2 ਯੂਐੱਸਬੀ ਪੋਰਟ ਦਿੱਤੇ ਗਏ ਹਨ ਅਤੇ ਬੈਟਰੀ ਪਾਵਰ ਨੂੰ ਵੇਖਣ ਲਈ ਐੱਲਈਡਡੀ ਇੰਡੀਕੇਟਰ ਵੀ ਦਿੱਤਾ ਗਿਆ ਹੈ। ਫੁੱਲ ਚਾਰਜ ਹੋਣ ’ਚ ਇਸ ਨੂੰ 10 ਘੰਟੇ ਦਾ ਸਮਾਂ ਲੱਗਦਾ ਹੈ। ਇਸ ਦੀ ਖੂਬਸੂਰਤੀ ਅਤੇ ਗ੍ਰਿਪ ਵਧਾਉਣ ਲਈ ਏਬੀਐੱਸ ਪਲਾਸਟਿਕ ਐਕਸਟੀਰਿਅਰ ਅਤੇ ਟੈਕਸਚਰਡ ਫਿਨਿਸ਼ ਦਿੱਤਾ ਗਿਆ ਹੈ।

Posted By: Jagjit Singh