ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਬੈਨ ਕੀਤੇ ਗਏ 50 ਐਪਸ 'ਚ ਸਭ ਤੋਂ ਜ਼ਿਆਦਾ ਚਰਚਾ 'ਚ ਟਿਕਟਾਕ ਹੈ, ਕਿਉਂਕਿ ਇਸ ਐਪ ਦਾ ਇਸਤੇਮਾਲ ਲੋਕ ਇੰਟਰਟੇਨਮੈਂਟ ਦੇ ਨਾਲ ਹੀ ਆਪਣੇ ਟੈਲੰਟ ਨੂੰ ਸ਼ੇਅਰ ਕਰਨ ਲਈ ਵੀ ਕਰਦੇ ਹਨ। ਅਜਿਹੇ 'ਚ ਯੂਜ਼ਰਜ਼ ਹੁਣ ਟਿਕਟਾਕ ਦੀ ਬਜਾਇ ਹੋਰ ਸ਼ਾਰਟ ਵੀਡੀਓ ਸ਼ੇਅਰਿੰਗ ਐਪਸ ਸਰਚ ਕਰ ਰਹੇ ਹਨ। ਟਿਕਟਾਕ ਦੇ ਬੈਨ ਹੋਣ ਤੋਂ ਬਾਅਦ ਕਈ ਦੇਸੀ ਐਪਸ ਨੇ ਬਾਜ਼ਾਰ 'ਚ ਦਸਤਕ ਦਿੱਤੀ ਹੈ ਤੇ ਯੂਜ਼ਰਜ਼ ਵਿਚਕਾਰ ਲੋਕਪ੍ਰਿਅ ਵੀ ਹੋ ਰਹੇ ਹਨ। ਇਨ੍ਹਾਂ 'ਚੋਂ ਇਕ ਐਪ ਹੈ Moj। ਇਸ ਐਪ ਨੂੰ ਲਾਂਚ ਹੋਏ ਦੋ ਹੀ ਦਿਨ ਹੋਏ ਹਨ ਤੇ ਇਨ੍ਹਾਂ ਦੋ ਦਿਨਾਂ 'ਚ ਇਸ ਦੇ ਡਾਊਨਲੋਡ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

'Moj' ਐਪ ਦੀ ਗੱਲ ਕਰੀਏ ਤਾਂ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਸ਼ੇਅਰਚੈਟ ਵੱਲੋਂ ਡੈਵਲਪ ਕੀਤਾ ਗਿਆ ਹੈ ਤੇ ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ 50,000 ਤੋਂ ਜ਼ਿਆਦਾ ਡਾਊਨਡੋਲ ਕੀਤਾ ਜਾ ਚੁੱਕਿਆ ਹੈ। ਨਾਲ ਹੀ ਇਸ ਨੂੰ 4.3 ਰੇਟਿੰਗ ਕੀਤੀ ਗਈ ਹੈ। ਇਸ ਐਪ 'ਚ ਹਿੰਦੀ, ਬੰਗਾਲੀ, ਗੁਜਰਾਤੀ, ਕਨੱੜ ਤੇ ਪੰਜਾਬੀ ਕੁੱਲੀ 15 ਭਾਸ਼ਾਵਾਂ 'ਚ ਮੌਜੂਦ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 15 ਭਾਸ਼ਾਵਾਂ 'ਚ ਸਿਰਫ਼ ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹੈ, ਇੱਥੇ ਤਕ ਅੰਗ੍ਰੇਜ਼ੀ ਭਾਸ਼ਾ ਨੂੰ ਇਸ 'ਚ ਥਾਂ ਨਹੀਂ ਦਿੱਤੀ ਗਈ ਹੈ।

'Moj' ਐਪ ਵੀ ਇਕ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਹੈ, ਬਲਕਿ ਇਕ ਦੇਸੀ ਐਪ ਹੈ। ਇਸ ਐਪ 'ਚ ਯੂਜ਼ਰਜ਼ ਆਪਣੇ ਵੀਡੀਓ ਸ਼ੇਅਰ ਕਰਨ ਨਾਲ ਦੂਜੇ ਵੀਡੀਓ ਦੇਖ ਸਕਦੇ ਹਨ ਤੇ ਉਨ੍ਹਾਂ ਨੂੰ ਸ਼ੇਅਰ ਵੀ ਕਰ ਸਕਦੇ ਹਨ। ਇਸ 'ਚ ਵੀਡੀਓ ਦੀ ਟਾਈਮ ਲਿਮਿਟ 15 ਸੈਕੰਡ ਦੀ ਹੈ। ਯਾਨੀ ਯੂਜ਼ਰਜ਼ 15 ਸੈਕੰਡ ਦਾ ਵੀਡੀਓ ਬਣਾ ਕੇ ਉਸ ਨੂੰ ਫਿਲਟਰ ਕਰ ਕੇ ਸ਼ੇਅਰ ਕਰ ਸਕਦੇ ਹਨ। ਇਸ ਐਪ ਦਾ ਇੰਟਰਫੇਸ ਬੇਹੱਦ ਸਿੰਪਲ ਹੈ। ਇਸ 'ਚ ਤੁਸੀਂ ਕਿਸੇ ਵੀ ਵੀਡੀਓ ਨੂੰ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸ਼ੇਅਰ ਕਰ ਸਕਦੇ ਹੋ। Moj ਐਪ 'ਚ ਡਾਂਸ, ਕਾਮੇਡੀ, Vlog, ਫੂਡ, DIY, ਇੰਟੇਰਨਮੈਂਟ, ਨਿਊਜ਼, ਫਨੀ ਵੀਡੀਓ, ਗਾਣੇ ਤੇ ਲਵ ਸ਼ਾਈਰੀ ਵਰਗੀ ਕਈ ਕੰਟੈਂਟ ਮੌਜੂਦ ਹਨ।

Posted By: Amita Verma