ਨਵੀਂ ਦਿੱਲੀ : Motorola One Macro ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਤਕ ਇਸ ਸਮਾਰਟਫੋਨ ਨਾਲ ਜੁੜੀ ਕੋਈ ਵੀ ਜਾਣਕਾਰੀ ਲੀਕ ਨਹੀਂ ਹੋਈ। ਹਾਲ ਹੀ 'ਚ ਆਈ ਇਕ ਖ਼ਬਰ ਅਨੁਸਾਰ ਕੰਪਨੀ ਇਸ ਫੋਨ ਨੂੰ ਨਵੰਬਰ 'ਚ ਲਾਂਚ ਕਰ ਸਕਦੀ ਹੈ ਪਰ ਹੁਣ ਸਾਹਮਣੇ ਆਈ ਨਵੀਂ ਜਾਣਕਾਰੀ, One Macro ਲਈ ਯੂਜ਼ਰਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਇਹ ਫੋਨ ਅਗਲੇ ਹਫ਼ਤੇ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

91Mobiles ਦੀ ਰਿਪੋਰਟ ਅਨੁਸਾਰ Motorola One Macro ਨਵੰਬਰ 'ਚ ਨਹੀਂ ਬਲਕਿ ਅਗਲੇ ਹਫ਼ਤੇ ਭਾਰਤ 'ਚ ਲਾਂਚ ਹੋ ਸਕਦਾ ਹੈ ਤੇ ਇਹ ਕੰਪਨੀ ਦੀ One ਸੀਰੀਜ਼ ਦੇ ਤਹਿਤ ਆਉਣ ਵਾਲਾ ਤੀਜਾ ਸਮਾਰਟਫੋਨ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ One Action ਤੇ One Vision ਨੂੰ ਬਾਜ਼ਾਰ 'ਚ ਉਤਾਰ ਚੁੱਕੀ ਹੈ। ਇਹ ਦੋਵੇਂ ਹੀ ਫੋਨ ਕੈਮਰਾ ਸੈਂਟ੍ਰਿਕ ਸੀ। One Vision 'ਚ ਨਾਈਟ ਫੋਟੋਗ੍ਰਾਫੀ 'ਤੇ ਫੋਕਸ ਕੀਤਾ ਗਿਆ ਸੀ, One action ਨੂੰ ਸਟੇਬਲ ਵੀਡੀਓ ਲਈ ਪੇਸ਼ ਕੀਤਾ ਗਿਆ ਸੀ।

ਹੁਣ ਤਕ ਲੀਕ ਹੋਈ ਜਾਣਕਾਰੀ ਅਨੁਸਾਰ One Macro 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ 2 ਮੈਗਾਪਿਕਸਲ ਦੇ ਮੈਕਰੋ ਕੈਮਰੇ ਨਾਲ 13 ਮੈਗਾਪਿਕਸਲ ਦਾ ਮੇਨ ਕੈਮਰਾ ਤੇ 2 ਮੈਗਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਹੋਰਾਂ ਫ਼ੀਚਰਾਂ ਦੀ ਗੱਲ ਕਰੀਏ ਤਾਂ ਇਹ ਫੋਨ ਦੋ ਸਟੋਰੇਜ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ। ਇਸ 'ਚ ਇਕ ਵੇਰੀਐਂਟ 'ਚ 3GB + 32GB ਸੋਟੇਰਜ ਤੇ ਦੂਜੇ ਵੇਰੀਐਂਟ 'ਚ 4GB + 64GB ਸਟੋਰੇਜ ਉਪਲਬਧ ਹੋਵੇਗੀ। ਫੋਨ 'ਚ ਪਾਵਰ ਬੈਕਅਪ ਲਈ 4,000 ਐੱਮਏਐੱਚ ਦੀ ਬੈਟਰੀ ਹੋ ਸਕਦੀ ਹੈ।

Posted By: Sarabjeet Kaur