ਨਵੀਂ ਦਿੱਲੀ : Motorola One Action ਭਾਰਤ 'ਚ 23 ਅਗਸਤ ਨੂੰ ਲਾਂਚ ਹੋਵੇਗਾ। ਕੰਪਨੀ ਨੇ ਫੋਨ ਦੀ ਲਾਂਚ ਡੇਟ ਨੂੰ ਕਨਫਰਮ ਕਰ ਦਿੱਤਾ ਹਹੈ। Motorola ਨੇ ਭਾਰਤ 'ਚ One Action ਦੇ ਨਾਲ ਲਾਂਚ ਦੇ ਲਈ ਸੱਦੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਵੈਂਟ ਨਵੀਂ ਦਿੱਲੀ 'ਚ 11AM ਵਜੇ 23 ਅਗਸਤ ਨੂੰ ਹੋਵੇਗਾ। ਇਹ ਫੋਨ ਟ੍ਰਿਪਲ ਰੀਅਰ ਕੈਮਰਾ, 21:9 ਸਿਨੇਮਾਵਿਜ਼ਨ ਡਿਸਪਲੇਅ ਦੇ ਨਾਲ ਆਵੇਗਾ। ਇਸ ਜਾਣਕਾਰੀ ਨੂੰ ਪਿਛਲੇ ਹਫ਼ਤੇ ਅਧਿਕਾਰਿਕ ਰੂਪ ਨਾਲ ਦੱਸਿਆ ਗਿਆ ਹੈ। ਫੋਨ, ਯੂਐੱਸ, ਕਨਾਡਾ, ਲੈਟਿਨ ਅਮਰੀਕਾ 'ਚ ਵੀ ਉਪਲਬਧ ਹੋਵੇਗਾ। ਇਸ ਦੀ ਕੀਮਤ 259Euro ਹੈ। ਇਹ ਕੀਮਤ ਫੋਨ ਦੇ 4GB ਰੈਮ ਤੇ 128GB ਸਟੋਰੇਜ ਮਾਡਲ ਦੀ ਹੈ।

Motorola ਦਾ ਇਹ ਸਮਾਰਟਫੋਨ ਭਾਰਤ 'ਚ Rs 20000 ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਦੀ ਕੀਮਤ ਜਾਨਣ ਲਈ ਸਾਨੂੰ ਲਾਂਚ ਦਾ ਇੰਤਜ਼ਾਰ ਕਰਨਾ ਪਵੇਗਾ। ਕੰਪਨੀ ਨੇ ਹਾਲ ਹੀ 'ਚ Rs 19999 ਦੀ ਰੇਂਜ 'ਚ One Vision ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ। ਇਸ ਦੇ ਟ੍ਰਿਪਲ ਰੀਅਰ ਕੈਮਰੇ 'ਚ ਸੈੱਟਅਪ 'ਚ 12MP ਪ੍ਰਾਇਮਰੀ ਸੈਂਸਰ ਦੇ ਨਾਲ ਫੇਜ਼ ਡਿਟੈਕਸ਼ਨ, 5MP ਸੈਕੰਡਰੀ ਸਪਥ ਕੈਪਰਾ ਤੇ ਤੀਸਰਾ, 16MP ਕਵੈਡ-ਪਸਲ ਕੈਮਰੇ ਦੇ ਨਾਲ 117 ਡਿਗਰੀ ਅਲਟਰਾ ਵ੍ਹਾਇਟ-ਐਂਗਲ ਹੈ।

Posted By: Sarabjeet Kaur