ਨਵੀਂ ਦਿੱਲੀ : Motorola ਨੇ IFA 2019 ਸਮਾਗਮ 'ਚ ਆਪਣੇ ਦੋ ਨਵੇਂ ਸਮਾਰਟਫੋਨਾਂ One Zoom ਤੇ Moto E6 Plus ਨੂੰ ਪੇਸ਼ ਕੀਤਾ ਸੀ। ਹੁਣ ਚਰਚਾ 'ਚ ਹੈ ਕਿ ਕੰਪਨੀ ਜਲਦ ਹੀ Moto E6s ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਈ-ਕਾਮਰਸ Flipkart ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ 'ਚ Moto E6s ਸਮਾਰਟਫੋਨ 16 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ।

Moto E6s ਸਮਾਰਟਫੋਨ ਲਈ Flipkart 'ਤੇ ਇਕ ਪੇਜ ਬਣਾਇਆ ਗਿਆ ਹੈ ਜਿਥੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਮਾਰਟਫੋਨ ਭਾਰਤ 'ਚ 16 ਸਤੰਬਰ ਨੂੰ ਦੁਪਹਿਰੇ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 8,000 ਤੋਂ ਘੱਟ ਹੋ ਸਕਦੀ ਹੈ। Flipkart 'ਤੇ ਦਿੱਤੀ ਜਾਣਕਾਰੀ ਅਨੁਸਾਰ ਇਸ ਫੋਨ 'ਚ 4ਜੀਬੀ ਰੈਮ ਤੇ 646ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।

ਫੋਟੋਗ੍ਰਾਫੀ ਲਈ ਇਸ 'ਚ ਡਊਲ ਰੀਅਰ ਕੈਮਰਾ ਸੈੱਟਅੱਪ ਮੌਜੂਦ ਹੈ ਜਿਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 6.1 ਇੰਚ ਦਾ ਮੈਕਸ ਵਿਜਨ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਹੋਰ ਫ਼ੀਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

Posted By: Sarabjeet Kaur