ਨਵੀਂ ਦਿੱਲੀ : Motorola ਨੇ ਐਂਡਰਾਇਡ ਸਮਾਰਟਫੋਨ Motorola Moto E6s ਨੂੰ ਅੱਜ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 7,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਮੁਹੱਈਆ ਕਰਵਾਇਆ ਹੈ। ਇਸ ਨੂੰ 23 ਸਤੰਬਰ ਤੋਂ ਈ-ਕਾਮਰਸ ਵੈੱਬਸਾਈਟ Flipkart 'ਤੇ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਕਈ ਆਫ਼ਰਜ਼ ਵੀ ਯੂਜ਼ਰਜ਼ ਨੂੰ ਦਿੱਤੇ ਜਾਣਗੇ, ਜਿਸ 'ਚ Reliance Jio ਵੱਲੋਂ ਯੂਜ਼ਰਜ਼ ਲਈ 2,200 ਰੁਪਏ ਤਕ ਦਾ ਕੈਸ਼ਬੈਕ ਆਫ਼ਰ ਕੀਤਾ ਜਾਵੇਗਾ। ਇਸ ਦੇ ਇਲਾਵਾ 3,000 ਰੁਪਏ ਤਕ ਦੇ ਹੋਰ ਕੈਸ਼ਬੈਕ ਵੀ ਦਿੱਤੇ ਜਾਣਗੇ।

Motorola Moto E6s ਨੂੰ ਹਾਲ ਹੀ 'ਚ IFA 2019 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ ਵਾਈਟਡ੍ਰਾਪ ਨਾਚ ਫ਼ੀਚਰ ਵਾਲੀ 6.1 ਇੰਚ ਦੀ ਐੱਚਡੀ ਪਲਸ ਡਿਸਪਲੇਅ ਦਿੱਤੀ ਗਈ ਹੈ। ਇਸ ਦੀ ਬੈਕ 'ਤੇ ਸ਼ਾਈਨਿੰਗ ਪੈਨਲ ਦਿੱਤਾ ਗਿਆ ਹੈ। ਇਸ 'ਚ ਐੱਚਡੀ ਵਿਜ਼ਨ ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਵੀਡੀਓ ਕੰਟੈਂਟ ਸਟ੍ਰੀਮ ਕਰਨ 'ਚ ਕਾਫ਼ੀ ਵਿਊ ਮਿਲ ਸਕਦੇ ਹਨ।

ਫੋਨ ਦੇ ਬਾਕੀ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਤੇ ਡਿਊਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਰੀਅਰ ਕੈਮਰਾ ਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫ੍ਰੰਟ 'ਤੇ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ MediaTek Helio P22 ਪ੍ਰੋਸੈਸਰ ਨਾਲ ਆਉਂਦਾ ਹੈ। ਇਸ 'ਚ 4ਜੀਬੀ ਰੈਮ ਤੇ 64ਜੀਬੀ ਸਟੋਰੇਜ ਦਿੱਤੀ ਗਈ ਹੈ। ਇਸ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਜ਼ਰੀਏ 512ਜੀਬੀ ਤਕ ਵਧਾਈ ਜਾ ਸਕਦੀ ਹੈ।

Posted By: Sarabjeet Kaur