ਨਈ ਦੁਨੀਆ, ਨਵੀਂ ਦਿੱਲੀ : ਐਂਡਰਾਇੰਡ ਸਮਾਰਟਫੋਨ 'ਚ ਗੂਗਲ ਪਲੇਅ ਸਟੋਰ (Google Play Store) ਦੀ ਸਹਾਇਤਾ ਨਾਲ ਸਾਰੇ ਐਪਸ ਡਾਊਨਲੋਡ ਕੀਤੇ ਜਾਂਦੇ ਹਨ ਪਰ ਸਟੋਰ 'ਤੇ ਕਈ ਐਪ ਬਲੈਕ ਲਿਸਟੇਡ ਹਨ। ਜੋ ਯੂਜ਼ਰਜ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਹਨ। ਹਾਲਾਂਕਿ ਗੂਗਲ ਸਮੇਂ-ਸਮੇਂ 'ਤੇ ਐਪ ਸਟੋਰ ਦੀ ਜਾਂਚ ਕਰ ਕੇ ਕਾਰਵਾਈ ਕਰਦਾ ਹੈ ਪਰ ਅਜੇ ਵੀ ਕਈ ਐਪਸ ਮੌਜੂਦ ਹਨ। ਜੋ ਮੋਬਾਈਲ ਲਈ ਬੇਹੱਦ ਖ਼ਤਰਨਾਕ ਹੈ।

ਕਈ ਐਪਸ ਨੂੰ ਕੀਤਾ ਬੈਨ

ਗੂਗਲ ਨੇ ਪਲੇਅ ਸਟੋਰ 'ਤੇ ਕੁਝ ਐਪਸ ਨੂੰ ਬੀਤੇ ਦਿਨੀਂ ਬੈਨ ਕਰ ਦਿੱਤਾ। ਇਨ੍ਹਾਂ ਐਪਸ ਦੀ ਮਦਦ ਨਾਲ ਹੈਕਰਜ਼ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਚੁਰਾ ਲੈਂਦੇ ਸਨ। ਡਿਜੀਟਲ ਸੁਰੱਖਿਆ ਕੰਪਨੀ ਅਵਾਸਟ ਨੇ ਪਲੇਅ ਸਟੋਰ 'ਤੇ 19 ਹਜ਼ਾਰ ਤੋਂ ਜ਼ਿਆਦਾ ਐਪ 'ਚ ਖਾਮੀਆਂ ਪਾਈਆਂ ਗਈਆਂ ਹਨ। ਜੋ ਸਮਾਰਟ ਫੋਨ ਗਾਹਕ ਦੀ ਵਿਅਕਤੀਗਤ ਜਾਣਕਾਰੀ ਨੂੰ ਲੀਕ ਕਰ ਕੇ ਗਲਤ ਇਸਤੇਮਾਲ ਕਰ ਸਕਦੀ ਹੈ।

ਅਵਾਸਟ ਨੇ ਕੀਤਾ ਉਜਾਗਰ

ਅਵਾਸਟ ਨੇ ਐਂਡਰਾਇੰਡ ਐਪ ਨੂੰ ਫਾਇਰਬੇਸ ਡੇਟਾਬੇਸ ਦੇ ਗਲਤ ਕਾਨਫਿਗਰੇਸ਼ਨ ਕਾਰਨ ਇਸ ਤੋਂ ਸਾਰਿਆਂ ਸਾਹਮਣੇ ਉਜਾਗਰ ਕੀਤਾ ਹੈ। ਦੱਸ ਦੇਈਏ ਕਿ ਫਾਇਰਬੇਸ ਇਕ ਡਿਵਾਈਸ ਹੈ। ਜਿਸ ਦਾ ਇਸਤੇਮਾਲ ਡੈਵਲਪਰਜ਼ ਡੇਟਾ ਨੂੰ ਸਟੋਰ ਕਰਨ ਲਈ ਕਰਦੇ ਹਨ।

ਐਂਡਰਾਇੰਡ ਯੂਜ਼ਰਜ਼ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਗੂਗਲ ਪਲੇਅ ਸਟੋਰ ਤੋਂ ਵੈਰੀਫਾਈ ਕੀਤੇ ਬਿਨਾਂ ਐਪ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ।

2. ਫ਼ਰਜ਼ੀ ਐਪ 'ਚ ਅਕਸਰ ਸਪੈਲਿੰਗ ਮਿਸਟੇਕ ਹੁੰਦੀ ਹੈ।

3. ਅਜਿਹੇ ਐਪਸ ਦਾ ਇਸਤੇਮਾਲ ਨਾ ਕਰੋ ਜੋ ਪੈਸੇ ਜਾਂ ਆਫਰ ਦਾ ਲਾਲਚ ਦੇਣ।

4. ਐਪਸ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਦਾ ਰਿਵਿਊ ਪੜ੍ਹੋ।

5. ਸਮਾਰਟਫੋਨ ਤੋਂ ਚੰਗੀ ਕੰਪਨੀ ਦਾ ਐਂਟੀ ਵਾਇਰਸ ਦਾ ਇਸਤੇਮਾਲ ਕਰੋ।

Posted By: Amita Verma