ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੌਡੀਫਾਈਡ ਕਾਰ ਅਤੇ ਬਾਈਕ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਦੇ ਫ਼ੈਸਲੇ ਮੁਤਾਬਿਕ ਹੁਣ ਕਾਰ ਦੀ ਸਟਾਈਲ ਅਤੇ ਲੁੱਕ ਵਿਚ ਵੱਡਾ ਫੇਰਬਦਲ ਕਰਨ 'ਤੇ ਵਾਹਨ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਅਸਲ ਵਿਚ ਸੁਪਰੀਮ ਕੋਰਟ ਨੇ ਮੋਟਰ ਵਾਹਨ ਐਕਟ ਦੀ ਧਾਰਾ 52 (1) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਵਾਹਨ ਦਾ ਕੰਪਨੀ ਵੱਲੋਂ ਦੱਸੇ ਗਏ ਸਪੈਸੀਫਿਕੇਸ਼ਨ ਨੂੰ ਪੂਰਾਕ ਰਨਾ ਜ਼ਰੂਰੀ ਹੈ। ਹੁਣ ਇਸ ਪੂਰੇ ਮਸਲੇ ਨੂੰ ਆਸਾਨ ਭਾਸ਼ਾ ਵਿਚ ਸਮਝਦੇ ਹਾਂ...


ਇਹ ਕਰਨ 'ਤੇ ਨਹੀਂ ਹੋਵੇਗੀ ਰਜਿਸਟ੍ਰੇਸ਼ਨ?

ਮੰਨ ਲਓ ਤੁਸੀਂ ਕਿਸੇ ਕਾਰ ਜਾਂ ਬਾਈਕਸ ਦਾ ਇਸ਼ਤਿਹਾਰ ਦੇਖਿਆ। ਹੁਣ ਤੁਸੀਂ ਇਸ ਬਾਕਈ ਜਾਂ ਕਾਰ ਨੂੰ ਕਿਸੇ ਐਸੀ ਥਾਂ ਤੋਂ ਖ਼ਰੀਦ ਰਹੇ ਹੋ, ਜਿੱਥੇ ਇਸ ਦੇ ਡਿਜ਼ਾਈਲ ਅਤੇ ਬਾਡੀ ਨੂੰ ਬਦਲ ਦਿੱਤਾ ਗਿਆ ਹੈ। ਅਜਿਹੇ ਵਿਚ ਇਸ ਵਾਹਨ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਜੇਕਰ ਵਾਹਨ ਦੇ ਕਿਸੇ ਵੀ ਫੀਚਰ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ ਤਾਂ ਨਵੇਂ ਫ਼ੈਸਲੇ ਮੁਤਾਬਿਕ ਇਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ।


ਕਿਉਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ?

ਜੇਕਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਕਿ ਤੁਸੀਂ ਕਿਸੇ ਬਾਈਕ ਜਾਂ ਕਾਰ ਨੂੰ ਕਿਉਂ ਖਰੀਦਦੇ ਹੋ ਤਾਂ ਤੁਹਾਡਾ ਜਵਾਬ ਹੋਵੇਗਾ ਇਸ ਦੀ ਸਪੈਸੀਫਿਕੇਸ਼ਨ ਅਤੇ ਕੀਮਤ ਕਾਰਨ। ਇਹ ਸਪੈਸੀਫਿਕੇਸ਼ਨ ਅਤੇ ਕੀਮਤ ਕੰਪਨੀ ਤੈਅ ਕਰਦੀ ਹੈ। ਕੰਪਨੀ ਇਸ ਸਪੈਸੀਫਿਕੇਸ਼ਨ ਦੀ ਜ਼ਿੰਮੇਵਾਰੀ ਲੈਂਦੀ ਹੈ ਜਿਸ ਦੇ ਆਧਆਰ 'ਤੇ ਤੁਹਾਡੇ ਨਾਲ ਕੰਪਨੀ ਵਾਅਦਾ ਕਰਦੀ ਹੈ। ਹੁਣ ਜੇਕਰ ਇਸ ਕਾਰ ਜਾਂ ਬਾਈਕ ਦੇ ਕਿਸੇ ਵੱਡੇ ਫੀਚਰ ਨੂੰ ਮੌਡੀਫਾਈ (ਬਦਲ) ਦਿੱਤਾ ਜਾਵੇ ਤਾਂ ਇਸ ਦੀ ਕੰਪਨੀ ਜ਼ਿੰਮੇਵਾਰੀ ਨਹੀਂ ਲਵੇਗੀ। ਯਾਨੀ ਹੁਣ ਇਹ ਉਹ ਵਾਹਨ ਨਹੀਂ ਰਿਹਾ ਜਿਸ ਨੂੰ ਕੰਪਨੀ ਵੇਚ ਰਹੀ ਹੈ। ਉਦਾਹਰਣ ਲਈ ਜੇਕਰ ਤੁਸੀਂ ਪਲਸਰ ਬਾਈਕ ਖ਼ਰੀਦੀ ਅਤੇ ਇਸ ਦਾ ਫਰੰਟ ਹੀਰੋ ਦੇ ਬਾਈਕ ਵਰਗਾ ਕਰ ਦਿੱਤਾ ਤਾਂ ਇਹ ਪਲਸਰ ਦੀ ਬਾਈਕ ਰਹੀ ਕਿੱਥੇ?


ਇਹ ਹੈ ਖ਼ਤਰਾ

ਅਸਲ ਵਿਚ ਕੰਪਨੀ ਜਦੋਂ ਕਿਸੇ ਬਾਈਕ ਜਾਂ ਕਾਰ ਨੂੰ ਲਾਂਚ ਕਰਦੀ ਹੈ ਤਾਂ ਉਸ ਦੀ ਸੁਰੱਖਿਆ ਅਤੇ ਸਪੈਸੀਫਿਕੇਸ਼ਨ ਨੂੰ ਲੈ ਕੇ ਕਈ ਜ਼ਰੂਰੀ ਟੈਸਟਿੰਗ ਹੁੰਦੀਆਂ ਹਨ। ਹੁਣ ਜੇਕਰ ਵਾਹਨ ਸਪੈਸੀਫਿਕੇਸ਼ਨ ਬਦਲ ਦਿੱਤਾ ਜਾਵੇ ਤਾਂ ਉਸ ਦੀ ਟੈਸਟਿੰਗ ਤਾਂ ਹੋਈ ਨਹੀਂ, ਅਜਿਹੇ ਵਿਚ ਇਸ ਵਾਹਨ ਦਾ ਇਸਤੇਮਾਲ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਹਲਕੇ ਬਦਲਾਅ ਨਾਲ ਨਹੀਂ ਪਵੇਗਾ ਅਸਰ

ਜੇਕਰ ਤੁਹਾਡੀ ਕਾਰ ਜਾਂ ਬਾਈਕ ਵਿਚ ਹਲਕਾ-ਫੁਲਕਾ ਬਦਲਾਅ ਹੋਇਆ ਹੈ ਤਾਂ ਇਸ ਦੀ ਰਜਿਸਟ੍ਰੇਸ਼ਨ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ।


ਕਿਉਂ ਕੀਤੀ ਜਾਂਦੀ ਹੈ ਮੌਡੀਫਿਕੇਸ਼ਨ

ਬਾਈਕ ਜਾਂ ਕਾਰ ਨੂੰ ਕਿਸੇ ਖ਼ਾਸ ਡਿਜ਼ਾਈਨ ਵਰਗਾ ਬਣਾਉਣ ਲਈ ਮੌਡੀਫਿਕੇਸ਼ਨ ਕੀਤਾ ਜਾਂਦਾ ਹੈ।

ਮੌਡੀਫਾਈ ਗੱਡੀਆਂ ਦਾ ਕੀ ਹੋਵੇਗਾ?

ਰਜਿਸਟ੍ਰੇਸ਼ਨ ਵਾਲੀਆਂ ਮੌਡੀਫਾਈ ਗੱਡੀਆਂ ਦਾ ਕੀ ਹੋਵੇਗਾ, ਇਸ 'ਤੇ ਸੁਪੀਰਮ ਕੋਰਟ ਨੇ ਕੁਝ ਨਹੀਂ ਕਿਹਾ। ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਰੱਦ ਹੋ ਸਕਦੀ ਹੈ।

Posted By: Seema Anand