ਵੈੱਬ ਡੈਸਕ, ਕੋਰੋਨਾ ਯੁੱਗ ਦੇ ਦੌਰ ਵਿੱਚ ਆਨਲਾਈਨ ਪੜ੍ਹਾਈ ਦੇ ਕਾਰਨ ਬੱਚੇ ਮੋਬਾਈਲ ਫੋਨ ਦੀ ਬਹੁਤ ਵਰਤੋਂ ਕਰਦੇ ਸਨ। ਇਸ ਕਾਰਨ ਪੜ੍ਹਾਈ ਤੋਂ ਇਲਾਵਾ ਬੱਚਿਆਂ ਦਾ ਮੋਬਾਈਲ ਦੇਖਣ ਦਾ ਰੁਝਾਨ ਵਧਿਆ ਹੈ। ਸਕੂਲਾਂ ਵਿੱਚ ਆਫ਼ਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ ਪਰ ਫਿਰ ਵੀ ਹਾਲਾਤ ਪਹਿਲਾਂ ਵਾਂਗ ਹੀ ਹਨ, ਫਿਰ ਵੀ ਬੱਚਿਆਂ ਦੇ ਮੋਬਾਈਲਾਂ ਦੀ ਲਤ ਨਹੀਂ ਛੁਟੀ। ਇਸ ਨੂੰ ਲੈ ਕੇ ਮਾਪੇ ਚਿੰਤਤ ਹਨ। ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਿਵੇਂ ਰੱਖਿਆ ਜਾਵੇ, ਇਸ ਦਾ ਹੱਲ ਜ਼ਿਆਦਾਤਰ ਮਾਪੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਆਨਲਾਈਨ ਸਿੱਖਿਆ ਕਾਰਨ ਰਾਜਸਥਾਨ ਦੇ ਧੌਲਪੁਰ ਸ਼ਹਿਰ ਦੇ ਕਰੀਬ 70 ਫੀਸਦੀ ਬੱਚਿਆਂ ਕੋਲ ਆਪਣਾ ਮੋਬਾਈਲ ਫ਼ੋਨ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਮਾਪੇ ਉਨ੍ਹਾਂ ਕੋਲੋਂ ਮੋਬਾਈਲ ਵਾਪਸ ਮੰਗ ਰਹੇ ਹਨ, ਜਿਸ ਕਾਰਨ ਬੱਚੇ ਚਿੜਚਿੜੇ ਹੋ ਰਹੇ ਹਨ।

ਮੋਬਾਈਲ ਦੀ ਲਤ 'ਤੇ ਡਾਕਟਰਾਂ ਦਾ ਇਹ ਕਹਿਣਾ

ਡਾਕਟਰ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨਾਂ ਤੋਂ ਨਿਕਲਣ ਵਾਲੀਆਂ ਕਿਰਨਾਂ ਕਾਰਨ ਕਈ ਬੱਚਿਆਂ ਨੂੰ ਨਵੀਆਂ ਬਿਮਾਰੀਆਂ ਲੱਗ ਰਹੀਆਂ ਹਨ। ਮੋਬਾਈਲ ਦੀ ਲਤ ਇੰਨੀ ਵੱਧ ਗਈ ਹੈ ਕਿ ਜੇਕਰ ਕਿਸੇ ਬੱਚੇ ਦੇ ਹੱਥੋਂ ਮੋਬਾਈਲ ਖੋਹ ਲਿਆ ਜਾਵੇ ਤਾਂ ਉਹ ਏਨੀ ਜ਼ਿਆਦਾ ਜ਼ਿੱਦ ਕਰਦੇ ਹਨ ਕਿ ਮਾਪਿਆਂ ਨੂੰ ਨਾ ਚਾਹੁੰਦੇ ਹੋਏ ਵੀ ਫੋਨ ਦੇਣਾ ਪੈਂਦਾ ਹੈ।

ਮੋਬਾਈਲ ਫੋਨ ਦਾ ਨੁਕਸਾਨ

ਸਮਾਰਟਫੋਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨਾ ਸਿਰਫ ਸੌਣ ਵੇਲੇ ਮੁਸ਼ਕਲ ਪੈਦਾ ਕਰਦੀ ਹੈ, ਸਗੋਂ ਨੀਂਦ ਨੂੰ ਵੀ ਵਾਰ-ਵਾਰ ਤੋੜਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਰੈਟਿਨਾ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਇਸ ਨਾਲ ਮੋਟਾਪਾ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ।

ਕਈ ਵਾਰ ਦੇਖਿਆ ਗਿਆ ਹੈ ਕਿ ਕਈ ਮਾਪੇ ਮੋਬਾਈਲ 'ਤੇ ਜਾਂ ਕਿਸੇ ਕੰਮ 'ਚ ਰੁਝੇ ਹੁੰਦੇ ਹਨ ਤਾਂ ਬੱਚਾ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ, ਇਸ ਲਈ ਉਹ ਆਪ ਹੀ ਉਨ੍ਹਾਂ ਨੂੰ ਮੋਬਾਈਲ ਦੇ ਦਿੰਦੇ ਹਨ। ਜੇਕਰ ਕੋਈ ਬੱਚਾ ਰੋਂਦਾ ਹੈ ਤਾਂ ਉਹ ਉਸ ਨੂੰ ਚੁੱਪ ਕਰਾਉਣ ਲਈ ਮੋਬਾਈਲ ਦਿੰਦੇ ਹਨ ਤੇ ਫਿਰ ਬੱਚੇ ਫੋਨ ਵਿਚ ਗੇਮਾਂ ਖੇਡਦੇ ਹਨ ਜਾਂ ਵੀਡੀਓਜ਼ ਜਾਂ ਫਿਰ ਕੋਈ ਹੋਰ ਸਮੱਗਰੀ ਦੇਖਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਫੋਨ ਦੀ ਐਡੀਕਸ਼ਨ ਹੋ ਜਾਂਦੀ ਹੈ। ਕਈ ਬੱਚੇ ਦਿਨ ਭਰ ਮੋਬਾਈਲ 'ਤੇ ਲੱਗੇ ਰਹਿੰਦੇ ਹਨ। ਇਸ ਕਾਰਨ ਅੱਖਾਂ ਦੇ ਖੁਸ਼ਕ ਹੋਣ ਦੀ ਸ਼ਿਕਾਇਤ ਵਧ ਜਾਂਦੀ ਹੈ। ਇਸ ਦੇ ਨਾਲ ਹੀ ਅੱਖਾਂ 'ਚ ਧੁੰਦਲਾਪਣ ਤੇ ਇਨਫੈਕਸ਼ਨ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।

Posted By: Sarabjeet Kaur