ਨਵੀਂ ਦਿੱਲੀ, ਟੈਕ ਡੈਸਕ : ਅੱਜ ਦੇ ਸਮੇਂ ਵਿੱਚ, ਲਗਪਗ ਹਰ ਕੋਈ ਵੀਡੀਓ ਵੇਖਣ, ਗੇਮਾਂ ਖੇਡਣ ਲਈ ਤੇ ਦਫ਼ਤਰੀ ਕੰਮ ਕਰਨ ਲਈ ਮੋਬਾਈਲ ਦੀ ਵਰਤੋਂ ਕਰਦਾ ਹੈ। ਇਹੀ ਕਾਰਨ ਹੈ ਕਿ ਮੋਬਾਈਲ ਡਾਟਾ ਜਲਦੀ ਖ਼ਤਮ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਅਸੀਂ ਤੁਹਾਨੂੰ ਇੱਥੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮੋਬਾਈਲ ਡਾਟਾ ਸੇਵ ਕਰ ਸਕੋਗੇ।

Auto Update Apps ਆਪਸ਼ਨ ਨੂੰ ਬੰਦ ਕਰੋ

ਜੇ ਤੁਸੀਂ ਆਪਣਾ ਮੋਬਾਈਲ ਡਾਟਾ ਸੇਵ ਕਰਨਾ ਚਾਹੁੰਦੇ ਹੋ, ਤਾਂ ਆਟੋ-ਅਪਡੇਟ ਆਪਸ਼ਨ ਨੂੰ ਬੰਦ ਕਰੋ। ਇਸ ਨਾਲ ਬਹੁਤ ਸਾਰਾ ਡਾਟਾ ਬਚੇਗਾ। ਇਸ ਆਪਸ਼ਨ ਨੂੰ ਬੰਦ ਕਰਨ ਲਈ ਇਨ੍ਹਾਂ ਸਟੈੱਪਸ ਦੀ ਪਾਲਣਾ ਕਰੋ...

Data Saver ਫੀਚਰ ਦੀ ਕਰੋ ਵਰਤੋਂ

ਐਂਡਰਾਇਡ ਫ਼ੋਨ 'ਚ ਡਾਟਾ ਸੇਵ ਕਰਨ ਦਾ ਫੀਚਰ ਹੈ, ਜਿਸ ਨੂੰ ਡਾਟਾ ਸੇਵਰ ਦਾ ਨਾਂ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਤੁਸੀਂ ਮੋਬਾਈਲ ਡਾਟਾ ਸੇਵ ਕਰ ਸਕਦੇ ਹੋ। ਜਦੋਂ ਇਹ ਫੀਚਰ ਐਕਟਿਵ ਹੁੰਦਾ ਹੈ, ਤਾਂ ਇਹ ਮੋਬਾਈਲ ਦੀਆਂ ਸਾਰੀਆਂ ਐਪਸ ਨੂੰ ਡਾਟਾ ਦੀ ਵਰਤੋਂ ਕਰਨ ਤੋਂ ਰੋਕਦਾ ਹੈ। ਡਾਟਾ ਸੇਵਰ ਫੀਚਰ ਨੂੰ ਐਕਟੀਵੇਟ ਕਰਨ ਲਈ ਸੈਟਿੰਗਜ਼ 'ਤੇ ਜਾਉ ਅਤੇ ਨੈੱਟਵਰਕ ਅਤੇ ਇੰਟਰਨੈਟ 'ਤੇ ਜਾਓ। ਇੱਥੇ ਤੁਹਾਨੂੰ ਡਾਟਾ ਸੇਵਰ ਪੈਕ ਮਿਲੇਗਾ। ਇਸ 'ਤੇ ਕਲਿਕ ਕਰੋ ਅਤੇ ਇਸਨੂੰ ਐਕਟਿਵ ਕਰੋ।

Youtube ਤੋਂ ਡਾਟਾ ਕਰੋ ਸੁਰੱਖਿਅਤ

ਯੂਟਿਊਬ 'ਤੇ ਵੀਡਿਓ ਦੇਖਣ ਨਾਲ ਜ਼ਿਆਦਾ ਡਾਟਾ ਖ਼ਪਤ ਹੁੰਦੀ ਹੈ। ਤੁਸੀਂ ਯੂਟਿਊਬ ਐਪ 'ਤੇ ਮੌਜੂਦ ਵਿਸ਼ੇਸ਼ ਫੀਚਰਜ਼ ਦੀ ਮਦਦ ਨਾਲ ਡਾਟਾ ਬਚਾ ਸਕਦੇ ਹੋ। ਇਸਦੇ ਲਈ ਤੁਹਾਨੂੰ ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰਨੀ ਪਏਗੀ...

  • ਯੂਟਿਊਬ ਐਪ ਖੋਲ੍ਹੋ ਅਤੇ ਸੈਟਿੰਗਜ਼ 'ਤੇ ਜਾਓ
  • ਜਨਰਲ 'ਤੇ ਟੈਪ ਕਰੋ ਅਤੇ ਮੋਬਾਈਲ ਡਾਟਾ Uses ਟੌਗਲ ਨੂੰ ਚਾਲੂ ਕਰੋ
  • ਇਹ ਵੀਡੀਓ ਨੂੰ ਐਚਡੀ ਫਾਰਮੈਟ ਵਿੱਚ ਨਹੀਂ ਚਲਾਏਗਾ ਅਤੇ ਮੋਬਾਈਲ ਡਾਟਾ ਬਚਾਏਗਾ

Auto Play ਆਪਸ਼ਨ ਨੂੰ ਬੰਦ ਕਰੋ

ਫੇਸਬੁੱਕ ਦੀ ਵਰਤੋਂ ਕਰਦੇ ਹੋਏ, ਉਸਦੇ ਵੀਡੀਓ ਆਟੋ ਪਲੇਅ ਵੀ ਹੁੰਦੇ ਹਨ। ਇਸ ਨਾਲ ਫ਼ੋਨ 'ਤੇ ਜ਼ਿਆਦਾ ਡਾਟਾ ਖ਼ਪਤ ਹੁੰਦਾ ਹੈ। ਇਸਦੇ ਲਈ ਫੇਸਬੁੱਕ ਐਪ ਦੀ ਸੈਟਿੰਗਜ਼ ਵਿੱਚ ਜਾਉ ਅਤੇ ਆਟੋ ਪਲੇਅ ਆਪਸ਼ਨ ਨੂੰ ਬੰਦ ਕਰੋ। ਇਸ ਨਾਲ ਵੀ ਡਾਟਾ ਬਚੇਗਾ।

Posted By: Ramandeep Kaur