ਨਵੀਂ ਦਿੱਲੀ, ਆਟੋ ਡਾਸਕ : ਸਪੋਰਟਸ ਕਾਰਾਂ ਨੂੰ ਲੈ ਕੇ ਲੋਕਾਂ ਵਿਚ ਬਹੁਤ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਕੁਝ ਵਾਹਨ ਨਿਰਮਾਤਾ ਕੰਪਨੀਆਂ ਸੀਮਤ ਸੰਖਿਆ ਵਿਚ ਹੀ ਅਜਿਹੀਆਂ ਕਾਰਾਂ ਦਾ ਨਿਰਮਾਣ ਕਰਦੀਆਂ ਹਨ। ਹਾਲ ਹੀ ਵਿਚ 2.66 ਕਰੋੜ ਦੀ McLaren 765LT ਕਾਰ ਜਿਸਨੂੰ ਹਾਲ ਹੀ ਵਿਚ ਖਰੀਦਿਆ ਗਿਆ ਸੀ, ਸੜਕ ਵਿਚਕਾਰ ਹੀ ਸੜ ਕੇ ਸੁਆਹ ਹੋ ਗਈ। ਜੀ ਹਾਂ, ਸਹੀ ਸੁਣਿਆ ਤੁਸੀਂ ਪੇਂਸਿਲਵੇਨੀਆ ਵਿਚ ਕਰੋੜਾਂ ਦੀ ਇਕ ਲਗਜ਼ਰੀ ਸਪੋਰਟਸ ਕਾਰ ਨੂੰ ਸਟੇਸ਼ਨ 'ਤੇ ਅੱਗ ਨੇ ਫੜ ਲਿਆ। ਜ਼ਿਕਰਯੋਗ ਕਿ ਇਸ ਮੈਕਲੇਰਨ 765LT ਲਗਜ਼ਰੀ ਸਪੋਰਟਸ ਕਾਰ ਦਾ ਕੰਪਨੀ ਰਾਹੀਂ ਸੀਮਤ ਸੰਖਿਆ ਵਿਚ ਨਿਰਮਾਣ ਕੀਤਾ ਗਿਆ ਹੈ।

ਸਥਾਨਕ ਫਾਇਰ ਬਿ੍ਰਗੇਡ ਵਿਭਾਗ ਅਨੁਸਾਰ ਜਦੋਂ ਘਟਨਾ ਹੋਈ ਉਸ ਸਮੇਂ ਕਾਰ ਇਕ ਪੈਟਰੋਲ ਪੰਪ 'ਤੇ ਸੀ। ਫਾਇਰ ਬਿ੍ਰਗੇਡ ਕਰਮਚਾਰੀਆਂ ਨੇ ਦੋ ਘੰਟੇ ਤੋਂ ਵਧ ਸਮੇਂ ਤਕ ਅੱਗ ਬੁਝਾਉਣ ਦਾ ਯਤਨ ਕੀਤਾ। ਜਦੋਂ ਤਕ ਉਹ ਸਫ਼ਲ ਹੋਏ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕਾਰ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈ।

ਹਾਲਾਂਕਿ ਰਿਪੋਰਟਰਾਂ ਦੇ ਅਨੁਸਾਰ ਮੈਕਲੇਰਨ 765LT ਦੇ ਮਾਲਕ ਨੇ ਗਲਤੀ ਨਾਲ ਐਗਜ਼ਾਸਟ ਵਿਚ ਪੈਟਰੇਲ ਸੁੱਟ ਦਿੱਤਾ ਸੀ ਸੀ, ਜਿਸ ਕਾਰਨ ਇਹ ਘਟਨਾ ਹੋਈ। ਕਾਰ ਦੀ ਹਾਲਤ ਸੜਨ ਤੋਂ ਬਾਅਦ ਅਜਿਹੀ ਹੋ ਗਈ ਕਿ ਉਸਦੀ ਮੁਰੰਮਤ ਵੀ ਨਹੀਂ ਕਰਵਾਈ ਜਾ ਸਕਦੀ।

Posted By: Sunil Thapa