ਨਵੀਂ ਦਿੱਲੀ (ਟੇਕ ਡੈਸਕ) : ਟੈਕਨਾਲੋਜੀ ਦੀ ਦੁਨੀਆ 'ਚ ਉੱਘੀ ਕੰਪਨੀ Microsoft ਨੇ ਇਕ ਵੱਡਾ ਐਲਾਨ ਕਰਦੇ ਹੋਏ ਸਾਰਿਆਂ ਨੂੰ ਹੈਰਾਨ ਕੀਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਦੁਨੀਆ ਭਰ ਵਿਚ ਆਪਣੇ ਸਾਰੇ ਰਿਟੇਲ ਸਟੋਰਸ ਨੂੰ ਬੰਦ ਕਰਨ ਜਾ ਰਹੀ ਹੈ। ਇਨ੍ਹਾਂ ਨੂੰ ਬੰਦ ਕਰਨ ਤੋਂ ਬਾਅਦ ਕੰਪਨੀ ਦੀ ਰਿਟੇਲ ਟੀਮ ਮੈਂਬਰਸ ਕਸਟਮਰਸ ਸਰਵਿਸ, ਸੇਲਸ, ਟ੍ਰੇਨਿੰਗ ਤੇ ਸਪੋਰਟ ਵਰਗੀ ਸਰਵਿਸਿਜ਼ ਨਾਲ ਜੁੜੇ ਰਹਿਣਗੇ। ਹਾਲਾਂਕਿ ਕੰਪਨੀ ਨੇ ਇਹ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ ਕਿ ਇਹ ਰਿਟੇਲ ਸਟੋਰਸ ਕਦੋਂ ਤੋਂ ਬੰਦ ਹੋਣਗੇ। ਆਓ ਜਾਣਦੇ ਹਾਂ Microsoft ਨੇ ਆਖ਼ਿਰ ਰਿਟੇਲ ਸਟੋਰਸ ਨੂੰ ਬੰਦ ਕਰਨ ਦਾ ਫ਼ੈਸਲਾ ਕਿਉਂ ਲਿਆ?

Microsoft ਨੇ ਆਪਣੇ ਨਿਊਜ਼ ਰੂਮ 'ਤੇ ਸਾਰੇ ਰਿਟੇਲ ਸਟੋਰਸ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਹੀ ਜਾਣਕਾਰੀ ਦਿੱਤੀ ਹੈ ਕਿ ਹੁਣ ਡਿਜੀਟਲ ਸਟੋਰਸ 'ਤੇ ਫੋਕਸ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਸਿਰਫ ਉਨ੍ਹਾਂ ਚਾਰ ਸਟੋਰਸ ਨੂੰ ਖੁੱਲ੍ਹਾ ਰੱਖੇਗੀ ਜਿਨ੍ਹਾਂ ਵਿਚ ਹੁਣ ਪ੍ਰੋਡਕਟਸ ਦੀ ਸੇਲ ਨਹੀਂ ਹੁੰਦੀ ਤੇ ਇਨ੍ਹਾਂ ਦੀ ਵਰਤੋਂ ਸਿਰਫ ਐਕਸਪੀਰੀਅੰਸ ਸੈਂਟਰ ਦੇ ਤੌਰ 'ਤੇ ਹੀ ਹੁੰਦੀ ਹੈ। ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਉਹ Microsoft.com 'ਤੇ ਆਪਣੇ ਡਿਜੀਟਲ ਸਟੋਰ ਫਰੰਟ ਵਿਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਨਾਲ ਹੀ Xbox ਤੇ Windows ਵਿਚ ਜਾਰੀ ਰਹਿਣਗੇ। ਕੰਪਨੀ ਐਕਟਿਵ ਯੂਜਰਸ ਦੀ ਗਿਣਤੀ 190 ਬਾਜ਼ਾਰਾਂ ਵਿਚ ਹਰ ਮਹੀਨੇ 1.2 ਬਿਲੀਅਨ ਤੋਂ ਵੱਧ ਤੋਂ ਵੱਧ ਹੈ। ਕੰਪਨੀ ਲੰਡਨ, ਐਨਵਾਈਸੀ, ਸਿਡਨੀ ਤੇ ਰੇਡਮੰਡ ਕੈਂਪਸ ਵਰਗੀਆਂ ਥਾਵਾਂ 'ਤੇ Microsoft Experience Centers ਨੂੰ ਸੰਚਾਲਿਤ ਕਰੇਗਾ।

ਕੰਪਨੀ ਦਾ ਕਹਿਣਾ ਹੈ ਕਿ ਰਿਟੇਲ ਸਟੋਰਸ 'ਤੇ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਯੂਜਰਸ ਨੂੰ ਹੁਣ ਡਿਜੀਟਲ ਪਲੇਟਫਾਰਮ 'ਤੇ ਵੀ ਉਪਲਬੱਧ ਹੋਣਗੀਆਂ। ਕੰਪਨੀ ਨੇ ਨਿਊਜ਼ ਲੈਟਰ ਵਿਚ ਇਹ ਵੀ ਕਿਹਾ ਕਿ ਰਿਟੇਲ ਸਟੋਰਸ ਦੀ ਤੁਲਨਾ ਵਿਚ ਸਾਡੀ ਆਨਲਾਈਨ ਵਿਕਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਾਡੀ ਟੀਮ ਵਰਚੁਅਲ ਤੌਰ 'ਤੇ ਕਸਟਰਮਸ ਨੂੰ ਬਿਹਤਰ ਸਰਵਿਸਿਜ਼ ਪ੍ਰਦਾਨ ਕਰ ਰਹੀ ਹੈ।

Posted By: Sunil Thapa