Microsoft Surface Go 2, Surface Book 3 ਜੇਐੱਨਐੱਨ, ਨਵੀਂ ਦਿੱਲੀ : Microsoft ਨੇ ਭਾਰਤੀ ਬਾਜ਼ਾਰ 'ਚ Surface Go 2 ਟੈਬਲੇਟ ਤੇ Surface Book 3 ਨੂੰ ਅਧਿਕਾਰਿਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਨੇ ਇਨ੍ਹਾਂ ਡਿਵਾਈਸੇਜ ਨਾਲ ਇਸੇ ਸਾਲ ਮਈ 'ਚ ਪਰਦਾ ਚੁੱਕਿਆ ਸੀ ਹਾਲਾਂਕਿ, ਉਸ ਦੌਰਾਨ ਇਸ ਦੀ ਉਪਲਬਧਤਾ ਦਾ ਖੁਲਾਸਾ ਨਹੀਂ ਕੀਤਾ ਸੀ। ਪਰ ਹੁਣ ਕੰਪਨੀ ਨੇ ਉਨ੍ਹਾਂ ਨੂੰ ਭਾਰਤ 'ਚ ਵਿਕਰੀ ਲਈ ਉਪਲਬਧ ਕਰਾ ਦਿੱਤਾ ਹੈ। Microsoft Surface Go 2 ਟੈਬਲੇਟ 10 ਘੰਟੇ ਦੀ ਬੈਟਰੀ ਲਾਈਫ ਦੇ ਸਕਦਾ ਹੈ। ਜਦਕਿ Surface Book 3 ਨੂੰ ਦੋ ਸਕ੍ਰੀਨ ਸਾਈਜ਼ 'ਚ ਪੇਸ਼ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਜ਼ ਦੇ ਬਾਰੇ 'ਚ...

Microsoft Surface Go 2 ਦੀ ਕੀਮਤ

Microsoft Surface Go 2 ਦੀ ਭਾਰਤੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਸ ਦੇ Intel Core M3 ਪ੍ਰੋਸੈਸਰ 'ਤੇ ਅਧਾਰਿਤ ਮਾਡਲ ਦੀ ਕੀਮਤ 47.599 ਰੁਪਏ ਹੈ। ਜਦਕਿ Intel Pentium Gold 'ਤੇ ਅਧਾਰਿਤ 8GB + 128GB ਸਟੋਰੇਜ ਮਾਡਲ ਦੀ ਕੀਮਤ 57,999 ਰੁਪਏ ਹੈ। ਇਸ ਦੇ Intel Core M3 ਮਾਡਲ ਦੀ ਕੀਮਤ 63,499 ਰੁਪਏ ਹੈ। ਇਹ ਟੈਬਲੇਟ ਪਲੇਟਿਨਮ, ਬਲੈਕ, ਪਾਪੀ ਰੇਡ ਤੇ ਆਈਸ ਬਲੂ ਕਲਰ ਵੇਰੀਐਂਟ 'ਚ ਉਪਲਬਧ ਹੋਵੇਗਾ।

Microsoft Surface Book 3 ਦੀ ਕੀਮਤ

Microsoft Surface Book 3 ਨੂੰ 13 ਇੰਚ ਤੇ 15 ਇੰਚ ਦੇ ਦੋ ਸਾਈਜ਼ ਮਾਡਲ 'ਚ ਪੇਸ਼ ਕੀਤਾ ਗਿਆ ਹੈ। ਇਸ ਦੇ 13 ਇੰਚ ਵਾਲੇ ਮਾਡਲ 'ਚ 8 ਜੀਬੀ ਰੈਮ+ 256 ਜੀਬੀ ਸਟੋਰੇਜ ਤੇ 10th-Gen Ice Lake Core i5 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਕੀਮਤ 1,56,299 ਰੁਪਏ ਹੈ। ਇਸ ਦੇ Core i7 ਮਾਡਲ 'ਚ 16 ਜੀਬੀ+256 ਜੀਬੀ ਮਾਡਲ ਦੀ ਕੀਮਤ 1,95,899 ਰੁਪਏ ਹੈ। ਜਦਕਿ ਇਸ ਦੇ 32 ਜੀਬੀ+512 ਜੀਬੀ ਸਟੋਰੇਜ ਮਾਡਲ ਦੀ ਕੀਮਤ 2,37,199 ਰੁਪਏ ਹੈ। ਇਸ ਦੇ 1TB ਸਟੋਰੇਜ ਮਾਡਲ ਦੀ ਕੀਮਤ 2,59,299 ਰੁਪਏ ਹੈ।

Microsoft Surface Book ਦੇ 15 ਇੰਚ ਵਾਲੇ ਮਾਡਲ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ 16 ਜੀਬੀ+256 ਜੀਬੀ ਤੇ Core i7 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 2,20,399 ਰੁਪਏ ਹੈ। ਜਦਕਿ ਇਸ ਦੇ 32 ਜੀਬੀ+512 ਜੀਬੀ ਮਾਡਲ ਦੀ ਕੀਮਤ 2,66,499 ਰੁਪਏ ਤੇ 1TB ਸਟੋਰੇਜ ਮਾਡਲ ਦੀ ਕੀਮਤ 2,86,199 ਰੁਪਏ ਹੈ।

Posted By: Sarabjeet Kaur