ਨਵੀਂ ਦਿੱਲੀ : ਟੈਕਨਾਲੋਜੀ ਕੰਪਨੀ Microsoft ਨੇ SMS Organizer ਲਾਂਚ ਕਰ ਦਿੱਤਾ ਹੈ। ਇਹ ਫੀਚਰ ਭਾਰਤੀ ਰੇਲਵੇ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੀਚਰ ਜ਼ਰੀਏ ਯਾਤਰੀ ਟ੍ਰੇਨ ਦਾ ਲਾਈਵ ਸਟੇਟਸ ਘਰ ਬੈਠੇ ਟ੍ਰੈਕ ਕਰ ਸਕਣਗੇ। ਇਸ ਦਾ ਇਸਤੇਮਾਲ ਯੂਜ਼ਰਜ਼ ਕਿਤੇ ਵੀ ਕਰ ਸਕਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਾਂ ਅਤੇ ਟ੍ਰੇਨ ਦੇ ਲਾਈਵ ਸਟੇਟਸ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਰੇਲਵੇ ਸਟੇਸ਼ਨ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨਵੇਂ ਫੀਚਰ ਨੂੰ ਬਿਨਾਂ ਇੰਟਰਨੈੱਟ ਕੁਨੈਕਟੀਵਿਟੀ ਦੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ Microsoft ਨੇ SMS Organizer 'ਚ ਮਿਲਣ ਵਾਲੀਆਂ ਸਹੂਲਤਾਂ ਬਾਰੇ...

Smart reminders

SMS Organizer ਯਾਤਰੀਆਂ ਦੀ ਟ੍ਰੈਵਲ ਸਬੰਧੀ ਸਾਰੀ ਜਾਣਕਾਰੀ ਖ਼ੁਦ-ਬ-ਖ਼ੁਦ ਇਕੱਠੀ ਕਰ ਲੈਂਦਾ ਹੈ। ਇਸ ਵਿਚ ਟ੍ਰੇਨ ਨੰਬਰ, ਯਾਤਰਾ ਦੀ ਤਰੀਕ, ਬੋਰਡਿੰਗ ਸਟੇਸ਼ਨ, PNR ਨੰਬਰ, ਰਿਜ਼ਰਵੇਸ਼ਨ ਸਟੇਟਸ ਅਤੇ ਸੀਟ ਦੀਆਂ ਜਾਣਕਾਰੀਆਂ ਆਦਿ ਸ਼ਾਮਲ ਹਨ। ਇਸ ਦਾ ਰਿਮਾਇੰਡਰ ਹੱਬ ਤੁਹਾਨੂੰ ਯਾਤਰਾ ਬਾਰੇ ਸਮੇਂ-ਸਮੇਂ 'ਤੇ ਯਾਦ ਕਰਵਾਉਂਦਾ ਰਹੇਗਾ।

ਆਫਲਾਈਨ PNR ਸਟੇਟਸ ਅਤੇ ਲਾਈਵ ਰਨਿੰਗ ਸਟੇਟਸ

SMS Organizer ਤੁਹਾਨੂੰ ਯਾਤਰਾ ਤੋਂ ਦੋ ਦਿਨ ਪਹਿਲਾਂ ਟ੍ਰੇਨ ਦੇ ਸਟੇਟਸ ਅਤੇ ਯਾਤਰਾ ਨਾਲ ਸਬੰਧਤ ਜਾਣਕਾਰੀ ਦੇਣੀ ਸ਼ੁਰੂ ਕਰ ਦਿੰਦਾ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਬਿਨਾਂ ਇੰਟਰਨੈੱਟ ਦੇ ਜਾਂ ਆਫਲਾਈਨ ਵੀ ਤੁਸੀਂ PNR ਸਟੇਟਸ ਸਮੇਤ ਟ੍ਰੇਨ ਦਾ ਲਾਈਵ ਰਨਿੰਗ ਸਟੇਟਸ ਚੈੱਕ ਕਰ ਸਕੋਗੇ।

ਐਡਵਾਂਸ ਫੂਡ ਬੁਕਿੰਗ

SMS Organizer ਆਪਣੇ-ਆਪ ਯਾਤਰਾ ਰੂਟ ਦੇ ਸਟੇਸ਼ਨਾਂ 'ਤੇ ਉਪਲਬਧ ਫੂਡ ਆਪਸ਼ਨਜ਼ ਪਿੱਕ ਕਰ ਲੈਂਦਾ ਹੈ ਅਤੇ ਜਿਸ ਦੀ ਮਦਦ ਨਾਲ ਤੁਸੀਂ ਐਡਵਾਂਸ ਫੂਡ ਬੁਕਿੰਗ ਕਰ ਸਕੋਗੇ।

On-coach ਸਰਵਿਸ

SMS Organizer ਕਾਰਨ ਤੁਸੀਂ ਕੋਚ ਕਲੀਨਿੰਗ, AC ਮੈਨੂਫੈਕਚਿਰੰਗ, ਪਾਣੀ ਦੀ ਘਾਟ, ਟਾਇਲਟ ਕਲੀਨਿੰਗ ਸਮੇਤ ਕਈ ਸਹੂਲਤਾਂ ਸਿਰਫ਼ ਇਕ ਕਲਿੱਕ ਨਾਲ ਲੈ ਸਕੋਗੇ।

Posted By: Seema Anand