technology news ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਦੇ ਇਕ ਸਮੇਂ 'ਚ ਬਾਜ਼ਾਰ 'ਚ ਇਕ ਦਬਦਬਾ ਸੀ, ਪਰ ਚਾਇਨੀਜ਼ ਸਮਾਰਟਫੋਨ ਬ੍ਰਾਂਡਸ ਦੇ ਆਉਣ ਦੇ ਬਾਅਦ ਹੌਲੀ-ਹੌਲੀ ਬਾਜ਼ਾਰ ਤੋਂ ਗਾਇਬ ਹੋਣ ਲੱਗੀ। ਹੁਣ ਲੋਕਾਂ ਦੇ ਵਿਚਕਾਰ ਮੇਡ ਇਨ ਸਮਾਰਟਫੋਨ ਟ੍ਰੈਂਡ ਕਰ ਰਿਹਾ ਹੈ, ਇਸ 'ਚ Micromax ਨੇ ਬਾਜ਼ਾਰ 'ਚ ਫਿਰ ਤੋਂ ਵਾਪਸੀ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਵੱਲੋ ਪਿਛਲੇ ਦਿਨੀਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਲਦ ਹੀ ਬਾਜ਼ਾਰ 'ਚ ... ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ ਨੇ ਅਧਿਕਾਰਿਕ ਤੌਰ 'ਤੇ ਨਵੀਂ ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਨਵੇਂ ਸਮਾਰਟਫੋਨ ਚੀਨੀ ਬ੍ਰਾਂਡ ਨੂੰ ਟੱਕਰ ਦੇਵੇਗਾ।

Micromax ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਇਸ ਪੋਸਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ Micromax In ਸੀਰੀਜ਼ 3 ਨਵੰਬਰ ਨੂੰ ਦੁਪਹਿਰੇ 12 ਵਜੇ ਲਾਂਚ ਹੋਵੇਗੀ। ਇਸ ਸੀਰੀਜ਼ ਦੇ ਨਾਲ ਕੰਪਨੀ ਬਾਜ਼ਾਰ 'ਚ ਵਾਪਸੀ ਕਰ ਰਹੀ ਹੈ। ਟਵੀਟ 'ਚ ਇਕ ਟੈਗਲਾਈਨ 'ਆਓ ਕਰੇ', ਚੀਨੀ ਕੰਮ' ਦਿੱਤੀ ਗਈ ਹੈ। ਜਿਸ 'ਚ ਸਪਸ਼ਟ ਹੁੰਦਾ ਹੈ ਕਿ ਕੰਪਨੀ ਸਿੱਧੇ ਤੌਰ 'ਤੇ ਚਾਇਨੀਜ਼ ਬ੍ਰਾਂਡ ਨੂੰ ਟੱਕਰ ਦੇਵੇਗੀ। ਹਾਲਾਂਕਿ ਕੰਪਨੀ ਵੱਲੋ ਅਪਕਮਿੰਗ ਸਮਾਰਟਫੋਨ ਦੇ ਨਾਂ ਤੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ ਗਿਆ।

ਹਰ ਬਜ਼ਟ ਦੇ ਸਮਾਰਟਫੋਨ ਹੋਣਗੇ ਉਪਲਬਧ

ਪਿਛਲੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਸੀ ਕਿ Micromax In ਸੀਰੀਜ਼ ਦੇ ਤਹਿਤ ਕੰਪਨੀ ਇਕੱਠੇ ਕਈ ਸਮਾਰਟਫੋਨ ਲਾਂਚ ਕਰੇਗੀ। ਇਨ੍ਹਾਂ ਸਮਾਰਟਫੋਨ ਦੀ ਕੀਮਤ 7,000 ਰੁਪਏ ਤੋਂ ਲੈ ਕੇ 25,000 ਰੁਪਏ ਵਿਚਕਾਰ ਹੋਵੇਗੀ। ਯੂਜ਼ਰਜ਼ ਨੂੰ ਇਸ ਸੀਰੀਜ਼ 'ਚ ਹਰ ਬਜ਼ਟ ਦਾ ਸਮਾਰਟਫੋਨ ਉਪਲਬਧ ਹੋਵੇਗਾ। ਖਾਸ ਗੱਲ ਇਹ ਹੈ ਕਿ ਫੋਨ ਮੇਡ ਇਨ ਇੰਡੀਆ ਹੋਵੇਗਾ।

Posted By: Sarabjeet Kaur