ਨਵੀਂ ਦਿੱਲੀ : Xiaomi Independence Day ਸੇਲ 11 ਅਗਸਤ ਤਕ ਦੀ ਸੀ। ਜੇਕਰ ਤੁਸੀਂ ਇਹ ਸੇਲ ਮਿਸ ਕਰ ਦਿੱਤੀ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਅਜਿਹਾ ਇਸ ਲਈ ਕਿਉਂਕਿ Xiaomi ਅਤੇ Amazon India ਨੇ ਇਕ ਵਾਰੀ ਫਿਰ ਆਪਣੇ ਪਲੈਟਫਾਰਮ 'ਤੇ Mi Days ਸੇਲ ਸ਼ੁਰੂ ਕੀਤੀ ਹੈ। 7 ਦਿਨ ਤਕ ਚੱਲਣ ਵਾਲੀ Mi Days Sale ਅੱਜ ਯਾਨੀ 12 ਅਗਸਤ ਤੋਂ ਸ਼ੁਰੂ ਹੋ ਕੇ 18 ਅਗਸਤ ਤਕ ਚੱਲੇਗੀ। Amazon ਦੀ ਲਿਸਟਿੰਗ ਅਨੁਸਾਰ, Xiaomi ਦੇ ਸਮਾਰਟਫੋਨਜ਼ 'ਤੇ Rs 7500 ਤਕ ਦਾ ਡਿਸਕਾਊਂਟ ਮਿਲੇਗਾ। ਹੋਰ ਲਿਸਟਿਡ ਆਫਰਜ਼ 'ਚ ਪੁਰਾਣੇ ਸਮਾਰਟਫੋਨ ਦੇ ਐਕਸਚੇਂਜ 'ਤੇ Rs 2000 ਦਾ ਵਾਧੂ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ, ਨੋ ਕੋਸਟ EMI ਨਾਲ ICICI ਬੈਂਕ ਕ੍ਰੈਡਿਟ ਕਾਰਡਜ਼, HDFC ਕਾਰਡ 'ਤੇ 5 ਫ਼ੀਸਦੀ ਕੈਸ਼ਬੈਕ ਮਿਲੇਗਾ। ਜਾਣਦੇ ਹਾਂ ਇਸ ਸੇਲ 'ਚ ਮਿਲਣ ਵਾਲੇ ਕੁਝ ਆਫਰਜ਼ ਬਾਰੇ :

Xiaomi Redmi 6A : ਇਸ ਫੋਨ ਦੀ 2GB ਰੈਮ ਅਤੇ 32GB ਸਟੋਰੇਜ ਵੇਰੀਐਂਟ Amazon 'ਤੇ ਖਰੀਦ ਲਈ Rs 6199 'ਚ ਉਪਲਬਧ ਹੈ। ਹੈਂਡਸੈੱਟ 'ਚ 12nm ਮੀਡੀਆ ਟੈੱਕ MT6761 ਹੀਲਿਓ A22 SoC ਅਤੇ 3000mAh ਦੀ ਬੈਟਰੀ ਦਿੱਤੀ ਗਈ ਹੈ। Xiaomi Redmi 7 : ਹੈਂਡਸੈੱਟ ਦਾ 2GB ਰੈਮ ਅਤੇ 32GB ਸਟੋਰੇਜ ਵੇਰੀਐਂਟ Rs 7499 'ਚ ਪ੍ਰਾਈਜ਼ ਡ੍ਰਾਪ ਤੋਂ ਬਾਅਦ ਉਪਲਬਧ ਹੈ। ਇਸ ਵਿਚ 6.26 ਇੰਚ ਐੱਚਡੀ ਪਲੱਸ ਡਿਸਪਲੇ ਅਤੇ ਸਨੈਪਡ੍ਰੇਗਨ 632 SoC ਦਿੱਤਾ ਗਿਆ ਹੈ। ਫੋਨ 'ਚ 12MP + 2MP ਦਾ ਰੀਅਰ ਕੈਮਰਾ ਅਤੇ 8MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Xiaomi Mi A2 : Mi Days Sale 'ਚ ਇਸ ਫੋਨ ਦੀ 4GB ਰੈਮ ਅਤੇ 64GB ਸਟੋਰੇਜ ਮਾਡਲ Rs 9999 ਦੀ ਕੀਮਤ 'ਚ ਮਿਲ ਰਿਹਾ ਹੈ। ਇਹ Xiaomi ਦਾ ਦੂਸਰਾ ਸਮਾਰਟਫੋਨ ਹੈ, ਜੋ ਸਟਾਕ ਐਂਡਰਾਇਡ ਓਐੱਸ ਨਾਲ ਐਂਡਰਾਇਡ ਓਐੱਸ ਨਾਲ ਐਂਡਰਾਇਡ ਵਨ ਪ੍ਰੋਗਰਾਮ 'ਤੇ ਆਧਾਰਿਤ ਹੈ। ਫੋਨ ਡਿਊਲ ਰੀਅਰ ਕੈਮਰਾ, 20MP ਫਰੰਟ ਕੈਮਰਾ ਅਤੇ 3010mAh ਬੈਟਰੀ ਨਾਲ ਆਉਂਦਾ ਹੈ।

Posted By: Seema Anand