ਪੀਟੀਆਈ, ਨਵੀਂ ਦਿੱਲੀ : MG Astor Bookings : ਬਿ੍ਰਟਿਸ਼ ਦੀ ਵਾਹਨ ਨਿਰਮਾਤਾ ਕੰਪਨੀ ਐੱਮਜੀ ਮੋਟਰ ਇੰਡੀਆ ਨੇ ਭਾਰਤ ’ਚ ਅੱਜ ਆਪਣੀ ਨਵੀਂ ਐੱਸਯੂਵੀ ਐਸਟਰ ਲਈ ਬੁਕਿੰਗ ਸ਼ੁਰੂ ਕੀਤੀ। ਜਿਸਨੂੰ ਸਿਰਫ਼ 20 ਮਿੰਟ ਦੇ ਅੰਦਰ 5,000 ਤੋਂ ਵੱਧ ਬੁਕਿੰਗ ਪ੍ਰਾਪਤ ਹੋਈ। ਐੱਮਜੀ ਮੋਟਰਸ ਨੇ ਇਕ ਬਿਆਨ ’ਚ ਕਿਹਾ ਕਿ 1stor ਦੀ ਡਲਿਵਰੀ 1 ਨਵੰਬਰ, 2021 ਤੋਂ ਸ਼ੁਰੂ ਹੋਵੇਗੀ ਅਤੇ ਕੰਪਨੀ ਦਾ ਉਦੇਸ਼ ਇਸ ਸਾਲ ਅੰਦਰ 5,000 ਯੂਨਿਟਸ ਦੀ ਡਲਿਵਰੀ ਕਰਨਾ ਹੈ। ਦੱਸ ਦੇਈਏ, ਕੰਪਨੀ ਨੇ ਪਿਛਲੇ ਹਫ਼ਤੇ 9.78 ਲੱਖ ਰੁਪਏ ਤੋਂ 16.78 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਐਸਟਰ ਨੂੰ ਭਾਰਤ ’ਚ ਲਾਂਚ ਕੀਤਾ ਸੀ।

ਐੱਮਜੀ ਮੋਟਰ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਚਾਬਾ ਨੇ ਕਿਹਾ, ‘ਅਸੀਂ ਗਾਹਕਾਂ ਤੋਂ ਪ੍ਰਾਪਤ ਪ੍ਰਤੀਕਿਰਿਆ ਬਾਰੇ ਉਤਸ਼ਾਹਿਤ ਹਾਂ।’ ਕੰਪਨੀ ਨੇ ਕਿਹਾ ਕਿ ਬੁਕਿੰਗ ਸ਼ੁਰੂ ਹੋਣ ਦੇ 20 ਮਿੰਟ ਤੋਂ ਵੀ ਘੱਟ ਸਮੇਂ ’ਚ 5,000 ਯੂਨਿਟ ਵਿਕ ਗਏ। ਚਾਬਾ ਨੇ ਅੱਗੇ ਕਿਹਾ ਕਿ, ‘ਉਦਯੋਗ ਜਿਸ ਵਿਸ਼ਵੀ ਚਿਪ ਸੰਕਟ ’ਚੋਂ ਲੰਘ ਰਿਹਾ ਹੈ, ਉਸਨੂੰ ਦੇਖਦੇ ਹੋਏ, ਅਸੀਂ ਇਸ ਸਾਲ ਸਿਰਫ਼ ਸੀਮਿਤ ਸੰਖਿਆ ’ਚ ਕਾਰਾਂ ਦੀ ਸਪਲਾਈ ਕਰ ਸਕਦੇ ਹਾਂ। ਸਾਨੂੰ ਉਮੀਦ ਹੈ ਕਿ ਸਪਲਾਈ ਅਗਲੇ ਸਾਲ ਦੀ ਤੁਲਨਾ ’ਚ ਬਿਹਤਰ ਹੋ ਜਾਵੇਗੀ।’

ਐੱਮਜੀ ਐਸਟਰ ਏਡੀਏਐੱਸ ਫੀਚਰ ਹਾਈਲਾਈਟ

ਐਸਟਰ ਦੇ ਏਡੀਏਐੱਸ ਫੀਚਰ ਹਾਈਲਾਈਟ ’ਚ 14 ਆਟੋਨੋਮਸ ਫੀਚਰਜ਼ ਸ਼ਾਮਿਲ ਹਨ, ਜਿਵੇਂ ਹਾਈ ਕਰੂਜ਼ ਕੰਟਰੋਲ, ਅੱਗੇ ਦੀ ਟੱਕਰ ਦੀ ਚਿਤਾਵਨੀ, ਆਟੋ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਸਹਾਇਤਾ, ਲੇਨ ਪ੍ਰਸਥਾਨ ਰੋਕਥਾਮ, ਬਲਾਈਂਡ ਸਪਾਟ ਦਾ ਪਤਾ ਲਗਾਉਣਾ, ਸਪੀਡ ਅਸਿਸਟ ਆਦਿ ਹਨ। ADAS ਫੀਚਰ ਤੋਂ ਇਲਾਵਾ, MG Astor ਭਾਰਤ ’ਚ ਪਹਿਲੀ ਮਿਡ-ਸਾਈਜ਼ SUV ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਪੇਸ਼ਕਸ਼ ਕਰਦੀ ਹੈ, ਉਥੇ ਹੀ ਐਸਟਰ ਦੇ ਸਾਰੇ ਵੇਰੀਐਂਟ ’ਚ 27 ਸੇਫਟੀ ਫੀਚਰਜ਼ ਸਟੈਂਡਰਡ ਤੌਰ ’ਤੇ ਦਿੱਤੇ ਗਏ ਹਨ।

Posted By: Ramanjit Kaur