v> ਨਵੀਂ ਦਿੱਲੀ, ਟੈਕ ਡੈਸਕ : ਸੋਸ਼ਲ ਮੀਡੀਆ ਪਲੇਟਫਾਰਮ Facebook ਨੇ ਹਾਲ ਹੀ ਵਿੱਚ Messenger Rooms ਲਾਂਚ ਕੀਤੇ ਸਨ ਅਤੇ ਹੁਣ ਇਸ ਨੂੰ ਗੂਗਲ ਪਲੇਅ ਸਟੋਰ ਉੱਤੇ ਵੀ ਉਪਲੱਬਧ ਕਰਾਇਆ ਗਿਆ ਹੈ। ਇਸ ਐਪ ਵਿਚ, ਉਪਭੋਗਤਾ ਇਕ ਸਮੂਹ ਕਾਲ ਵਿਚ 50 ਤੋਂ ਵੱਧ ਲੋਕਾਂ ਨੂੰ ਜੋੜ ਸਕਦੇ ਹਨ। ਇਹ ਫੀਚਰ ਲਾਕਡਾਊਨ ਦੌਰਾਨ ਘਰ ਤੋਂ ਕੰਮ ਕਰਨ ਵਾਲੇ ਲੋਕਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ। ਉਥੇ ਹੀ Messenger Rooms ਨਾਲ ਸਬੰਧਤ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਅਨੁਸਾਰ, Messenger Rooms ਦਾ ਇਕ ਸ਼ਾਰਟਕੱਟ WhatsApp ਦੇ Android Beta 2.20.163 ਵਿੱਚ ਐਡ ਕੀਤਾ ਗਿਆ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਲਦੀ ਹੀ Messenger Rooms ਨੂੰ ਇੰਸਟਾਗ੍ਰਾਮ 'ਤੇ ਵੀ ਉਪਲੱਬਧ ਕਰਵਾਇਆ ਜਾਵੇ। ਪਰ ਕਦੋਂ ਤਕ ? ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। WABetaInfo ਦੀ ਰਿਪੋਰਟ ਦੇ ਅਨੁਸਾਰ, WhatsApp ਮੈਸੇਂਜਰ ਨੇ ਐਂਡਰਾਇਡ ਲਈ 2.20.163 ਬੀਟਾ ਵਰਜ਼ਨ ਜਾਰੀ ਕੀਤਾ ਹੈ ਅਤੇ ਇਸ ਬੀਟਾ ਵਿਚ Facebook Messenger Rooms ਸ਼ੌਰਟਕਟ ਸ਼ਾਮਲ ਕੀਤਾ ਗਿਆ ਹੈ।

Posted By: Susheel Khanna