ਜੇਐੱਨਐੱਨ, ਨਵੀਂ ਦਿੱਲੀ : WhatsApp ’ਤੇ ਏਨੀਂ ਦਿਨੀਂ ਇਕ ਮੈਸੇਜ ਫਾਰਵਰਡ ਹੋ ਰਿਹਾ ਹੈ, ਜਿਸ ’ਚ Tata Safari ਐੱਸਯੂਵੀ ਕਾਰ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਇਕ ਸੈਲਿਬ੍ਰੇਸ਼ਨ ਆਫ਼ਰ ਹੈ, ਜਸਿ ਦੇ ਤਹਿਤ Tata Motors ਬ੍ਰਾਂਡ ਦੀ 3 ਕਰੋੜ ਕਾਰ ਦੀ ਵਿਕਰੀ ’ਤੇ ਕੰਪਨੀ ਗਾਹਕਾਂ ਨੂੰ Tata Motors ਕਾਰ ਜਿੱਤਣ ਦਾ ਮੌਕਾ ਉਪਬਲਧ ਕਰਾ ਰਹੀ ਹੈ। ਇਸ ਮੈਸੇਜ ਦੇ ਨਾਲ ਕੰਪਨੀ ਵੱਲੋ ਇਕ ਵਧਾਈ ਮੈਸੇਜ ਵੀ ਭੇਜਿਆ ਜਾ ਰਿਹਾ ਹੈ।

ਇੰਡੀਅਨ ਸਾਈਬਰ-ਸਕਿਓਰਿਟੀ ਰਿਸਰਚਰ ਅਨੁਸਾਰ ਮੁਫ਼ਤ Tata Safari ਕਾਰ ਦੇਣ ਦਾ ਸੈਲਿਬ੍ਰੇਸ਼ਨ ਆਫ਼ਰ ਇਕ ਤਰ੍ਹਾਂ ਦਾ ਆਨਲਾਈਨ ਫਰਾਡ ਹੈ, ਜਿਸ ਨੂੰ ਚਾਈਨਾ ਬੇਸਡ ਹੈਕਰਜ਼ ਵੱਲੋ ਰਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਸੈਲਿਬ੍ਰੇਸ਼ਨ ਆਫ਼ਰ ’ਚ ਹਿੱਸਾ ਲੈਣ ਲਈ ਯੂਜ਼ਰਜ਼ ਨੂੰ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਨਾ ਹੁੰਦਾ ਹੈ। ਪਰ ਇਸ ਤਰ੍ਹਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਮੈਸੇਜ ਤੁਹਾਡਾ ਡਾਟਾ ਚੋਰੀ ਲਈ ਜ਼ਿੰਮੇਵਾਰ ਸਾਬਤ ਹੋ ਸਕਦੇ ਹਨ। ਇਸ ’ਚ ਤੁਹਾਡੀ ਬ੍ਰਾਊਜਿੰਗ ਹਿਸਟਰੀ, ਸਿਸਟਮ ਇੰਫਾਮੇਸ਼ਨ ਦੇ ਨਾਲ ਯੂਜ਼ਰਜ਼ ਦਾ cookie ਡਾਟਾ ਨੂੰ ਚੋਰੀ ਕੀਤਾ ਜਾ ਸਕਦਾ ਹੈ। ਇਸ ਕੈਂਪੇਨ ਆਫ਼ਰ ਦੇ ਟਾਟਾ ਮੋਟਰਸ ਦੀ ਆਫੀਸ਼ੀਅਲ ਵੈੱਬਸਾਈਟ ਦੀ ਜਗ੍ਹਾ ਥਰਡ ਪਾਰਟੀ ਵੱਲੋ ਹੋਸਟ ਕੀਤਾ ਜਾ ਰਿਹਾ ਹੈ।


ਡਿਵਾਈਸ ਨੂੰ ਪਹੁੰਚ ਸਕਦਾ ਹੈ ਨੁਕਸਾਨ

ਜੇ ਕੋਈ ਯੂਜ਼ਰਜ਼ ਇਸ ਤਰ੍ਹਾਂ ਲਿੰਕ ਨੂੰ ਆਪਣੇ ਸਮਾਰਟਫੋਨ ’ਚ ਓਪਨ ਕਰਦਾ ਹੈ, ਜਿਸ ’ਚ WhatsApp ਇੰਸਟਾਲ ਹੈ ਤਾਂ ਇਹ ਤੁਹਾਡੀ ਡਿਵਾਈਸ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਦੇ ਲਿੰਕ ’ਚ ਟਾਟਾ ਮੋਟਰਸ ਦੀ ਫੇਕ ਵੈੱਬਸਾਈਟ ਦਾ ਇਸਤੇਮਾਲ ਕੀਤਾ ਗਿਆ ਹੈ। ਪੇਜ ਦੇ ਥੱਲੇ ਵਾਲੇ ਹਿੱਸੇ ’ਚ ਫੇਸਬੁੱਕ ਕੁਮੈਂਟ ਦਾ ਸੈਕਸ਼ਨ ਦਿੱਤਾ ਗਿਆ ਹੈ, ਜਿੱਥੇ ਕਈ ਸਾਰੇ ਮੈਸੇਜ ਮੌਜੂਦ ਹਨ, ਜਿੱਥੇ ਯੂਜ਼ਰਜ਼ ਵੱਲੋ Tata Safari ਕਾਰ ਜਿੱਤਣ ਦੀ ਗੱਲ ਕਹੀ ਗਈ ਹੈ।

Posted By: Sarabjeet Kaur