ਨਵੀਂ ਦਿੱਲੀ, ਜੇਐੱਨਐੱਨ : Daimler AG ਨੇ ਬਹੁਤ ਇੰਤਜ਼ਾਰ ਦੇ ਬਾਅਦ Mercedes EQS ਦਾ ਗਲੋਬਲ ਪ੍ਰੀਮੀਅਰ ਕਰ ਦਿੱਤਾ ਹੈ। ਇਹ ਇਕ ਇਲੈਕਟਿ੍ਰਕ ਕਾਰ ਹੈ ਜਿਸ ’ਤੇ ਦੁਨੀਆਂ ਦੀ ਨਜ਼ਰ ਟਿਕੀ ਹੋਈ ਹੈ। ਜ਼ਿਕਰਯੋਗ ਹੈ ਕਿ EQS ਵੀ ਪਹਿਲੀ Mercedes-EQ ਹੈ ਜੋ ਆਲ-ਇਲੈਕਟ੍ਰਿਕ ਪਲੇਟਫਾਰਮ ’ਤੇ ਆਧਾਰਤ ਹੈ। ਇਸ ਕਾਰ ਦੀ ਵਿਕਰੀ ਅਗਸਤ ’ਚ ਸ਼ੁਰੂ ਹੋਵੇਗੀ ਜੋ ਯੂਰਪ ਤੇ ਸੰਯੁਕਤ ਰਾਜ ’ਚ ਕੀਤੀ ਜਾਵੇਗੀ ਤੇ ਇਸਤੋਂ ਬਾਅਦ ਜਨਵਰੀ ’ਚ ਇਸ ਕਾਰ ਦੀ ਵਿਕਰੀ ਚੀਨ ’ਚ ਕੀਤੀ ਜਾਵੇਗੀ। ਇਸ ਕਾਰ ਨੂੰ ਦੋ ਵੇਰਿਅੰਟਸ ’ਚ ਉਤਾਰਿਆ ਜਾਵੇਗਾ। ਜਿਸ ’ਚ 450+ ਤੇ 580 4Matic ਸ਼ਾਮਲ ਹਨ।


ਯੂਰਪੀ ਸੰਘ ’ਚ ਇਲੈਕਟ੍ਰਿਕ ਕਾਰ ਤੇ ਪਲੱਗ-ਇਨ ਹਾਈਬਿ੍ਰਡ ਕਾਰਾਂ ਦੀ ਵਿਕਰੀ ਪਿਛਲੇ ਸਾਲ ਕਰੀਬ 1 ਮਿਲੀਅਨ ਤੋਂ ਵੀ ਵੱਧ ਰਹੀ ਹੈ ਜੋ ਕੁੱਲ ਵਿਕਰੀ ਦਾ 10% ਤੋਂ ਵੱਧ ਹੈ। ਇਸ ਕਾਰ ਦੀ ਗਲੋਬਲ ਅਨਵੀਲਿੰਗ ਦੇ ਨਾਲ ਡੇਮਲਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਓਲਾ ਕੈਲੇਨੀਅਸ ਨੇ ਪੱਤਰਕਾਰਾਂ ਨੂੰ ਦੱਸਿਆ, ‘ ਹਮ ਬਾਰ ਨੂੰ ਬਹੁਤ ਉੱਚਾ ਸੈੱਟ ਕੀਤਾ ਗਿਆ ਹੈ।’


Mercedes EQS ਦੀ ਰੇਂਜ ਸਿੰਗਲ ਚਾਰਜ ’ਚ 770 ਕਿਲੋਮੀਟਰ ਹੈ ਤੇ ਗੱਲ ਕਰੀਏ ਇਸਦੇ ਫੀਚਰਜ਼ ਦੀ ਤਾਂ ਗਾਹਕਾਂ ਨੂੰ ਇਸ ’ਚ ਇਕ ਨਵੀਂ ਡਿਸਪਲੇ ਸਕ੍ਰੀਨ ਮਿਲੇਗੀ ਜੋ ਕਰੀਬ ਸਾਰੇ ਡੈਸ਼ਬੋਰਡ ਨੂੰ ਕਵਰ ਕਰਦੀ ਹੈ। ਸੂਤਰਾਂ ਅਨੁਸਾਰ ਇਸ ਕਾਰ ’ਚ ਹਾਲਮਾਰਕ ਟਚਸਕ੍ਰੀਨ ਇਨਫਾਰਮੇਸ਼ਨ ਸਿਸਟਮ ਵੀ ਦਿੱਤਾ ਜਾਵੇਗਾ।


Posted By: Sunil Thapa