ਨਵੀਂ ਦਿੱਲੀ : ਜਰਮਨੀ ਦੀ ਮੰਨੀ-ਪ੍ਰਮੰਨੀ ਕਾਰ ਕੰਪਨੀ ਨੇ ਆਪਣੀ ਲਗਜ਼ਰੀ ਐੱਸਯੂਵੀ Mercedes Benz GLC ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਹੈ। ਇਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਲਗਜ਼ਰੀ ਐੱਸਯੂਵੀ ਕਿਸ ਤਰ੍ਹਾਂ ਦੀ ਹੈ ਤੇ ਇਸ ਦੇ ਫ਼ੀਚਰਜ਼ ਕਿਸ ਤਰ੍ਹਾਂ ਦੇ ਹਨ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ GLC 200 ਦੇ ਪੈਟਰੋਲ ਵੇਰੀਐਂਟ 'ਚ 2.0 ਲੀਟਰ ਦਾ BSVI ਇੰਜਣ ਦਿੱਤਾ ਗਿਆ ਹੈ ਜੋ ਕਿ 197PS ਦੀ ਪਾਵਰ ਤੇ 320Nm ਦਾ ਟਾਰਕ ਜਨਰੇਟ ਕਰਦਾ ਹੈ। GLC 220d ਡੀਜ਼ਲ ਵੇਰੀਐਂਟ 'ਚ 2.0 ਲੀਟਰ ਦਾ BSVI ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 3800 Rpm 'ਤੇ 194 ਦੀ PS ਦੀ ਪਾਵਰ ਤੇ 1600-2800 Rpm 'ਤੇ 400 Nm ਦਾ ਟਾਰਕ ਜਨਰੇਟ ਕਰਦਾ ਹੈ। ਇਸੇ ਪ੍ਰਕਾਰ ਡੀਜ਼ਲ ਇੰਜਣ C-Class ਤੇ E-Class 'ਚ ਵੀ ਹੈ।

ਫ਼ੀਚਰਜ਼

ਫ਼ੀਚਰਜ਼ ਦੀ ਗੱਲ ਕਰੀਏ ਤਾਂ 2020 GLC 'ਚ ਡਿਊਲ-ਪੈਨ ਪੇਰੋਨਾਮਿਕ ਸਨਰੂਫ, ਵਾਇਰਲੈਸ ਚਾਰਜਿੰਗ, ਰੀਅਰ, 64-ਕਲਰ ਮੋਡ ਲਾਈਟਿੰਗ, ਪ੍ਰੀ-ਸੇਫ, ਐਕਟਿਵ ਪਾਰਕਿੰਗ ਅਸਿਸਟ, ਟੀਵੀ ਐੱਮਐੱਸ ਤੇ 19 ਇੰਜਣ ਦਿੱਤਾ ਗਿਆ ਹੈ।

ਕਲਰ ਆਪਸ਼ਨ

ਕਲਰ ਆਪਸ਼ਨ ਦੀ ਗੱਲ ਕਰੀਏ ਤਾਂ 2020 GLC 'ਚ 6 ਕਲਰ ਉਪਲਬਧ ਹੈ।

ਕੀਮਤ

Mercedes Benz GLC 200 ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 52.75 ਲੱਖ ਰੁਪਏ ਤੇ Mercedes Benz GLC 200d 4Matic ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 57.75 ਲੱਖ ਰੁਪਏ ਹੈ।

Posted By: Sarabjeet Kaur