ਜੇਐੱਨਐੱਨ, ਨਵੀਂ ਦਿੱਲੀ : ਆਟੋ ਐਕਸਪੋ 2020 'ਚ ਇਸ ਵਾਰ ਹੁਣ ਤਕ ਦੇ ਸਭ ਤੋਂ ਅਨੌਖੇ ਵ੍ਹੀਕਲਸ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸਦਾ ਇਕ ਨਮੂਨਾ Mercedes-Benz ਨੇ Auto Expo 2020 'ਚ ਵੀ ਦਿੱਤਾ ਹੈ। ਇਥੇ ਅਸੀਂ ਤੁਹਾਨੂੰ ਮਰਸਿਡੀਜ਼ ਬੇਂਜ ਦੁਆਰਾ ਪੇਸ਼ ਕੀਤੀ ਸੀ ਹੁਣ ਤਕ ਕੰਪਨੀ ਸਭ ਤੋਂ ਫਾਸਟ ਕਾਰ ਦੇ ਨਾਲ-ਨਾਲ ਦੂਸਰੇ ਦਿਨ ਪੇਸ਼ ਕੀਤਾ ਗਿਆ Volocopter Concept ਦੇ ਬਾਰੇ 'ਚ ਦੱਸ ਰਹੇ ਹਾਂ। Volocopter Concept ਆਟੋ ਐਕਸਪੋ 'ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ ਤੇ ਇਹ ਹੋਣਾ ਲਾਜ਼ਮੀ ਹੈ, ਕਿਉਂਕਿ ਇਹ ਇਕ ਡ੍ਰਾਈਵਰਲੇਸ ਫਲਾਇੰਗ ਕਾਰ ਹੈ ਜੋ ਕਿ ਪੈਸੇਂਜਰ ਨੂੰ ਲੈ ਕੇ ਉੱਡ ਸਕਦੀ ਹੈ।

Mercedes Benz ਨੇ ਆਪਣੇ ਦਰਸ਼ਕਾਂ ਨੂੰ ਆਪਣੀ ਫਲਾਇੰਗ ਕਾਰ ਕਾਨਸੈਪਟ ਮਾਰਟ 'ਚ ਹਾਲ ਨੰਬਰ 15 'ਚ ਡਿਸਪਲੇਅ ਕੀਤਾ ਗਿਆ ਹੈ। Volocity 1.3 ਸਕੇਲ ਨੂੰ ਗ੍ਰੇਟਰ ਨੋਇਡਾ ਸਥਿਤੀ ਐਕਸਪੋ ਮਾਰਟ 'ਚ ਹਾਲ ਨੰਬਰ 15 'ਚ ਡਿਸਪੇਅ ਕੀਤਾ ਗਿਆ ਸੀ। ਇਸ ਫਲਾਇੰਗ ਕਾਰ ਨੂੰ ਡ੍ਰਾਨ ਟੈਕਨਾਲੋਜੀ 'ਤੇ ਤਿਆਰ ਕੀਤਾ ਗਿਆ ਹੈ ਤੇ ਇਸ ਏਅਰਕ੍ਰਾਫਟ 'ਚ ਘੱਟ ਤੋਂ ਘੱਟ ਦੋ ਪੈਸੇਂਜਰ ਆਸਾਨੀ ਨਾਲ ਬੈਠ ਸਕਦੇ ਹਨ। ਇਹ ਸਸਤੀ ਆਨ-ਡਿਮਾਂਡ ਏਅਰ ਟੈਕਸੀ ਸਰਵਿਸ ਦੀ ਪੇਸ਼ਕਸ਼ ਤੇ ਲੋਕਾਂ ਨੂੰ ਉਨ੍ਹਾਂ ਦੀ ਡੈਸਟਿਨੇਸ਼ਨ ਤਕ ਉੱਡਾ ਕੇ ਲੈ ਜਾਵੇਗੀ।

ਮਰਸਿਡੀਜ਼-ਬੇਂਜ ਸਿਰਫ਼ ਇਕ ਸੰਕਲਪ ਪੇਸ਼ ਕਰਦੀ ਹੈ। ਕੰਪਨੀ ਯੂਰਪੀਅਨ ਹਵਾਬਾਜ਼ੀ ਸੁਰੱਖਿਆ ਅਥਾਰਟੀ ਤੋਂ ਵਪਾਰਕ ਪ੍ਰਮਾਣੀਕਰਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਕਿ ਇਹ ਅਗਲੇ 2-4 ਸਾਲਾਂ 'ਚ ਆਪਣਾ ਪਹਿਲਾਂ ਕਮਰਸ਼ੀਅਲ ਰੂਟ ਸ਼ੁਰੂ ਕਰ ਸਕਦੀ ਹੈ।

Posted By: Sarabjeet Kaur