ਨਵੀਂ ਦਿੱਲੀ : ਮੋਬਾਈਲ ਪਲੇਟਫਾਰਮ ਲਈ ਚਿਪਸੈੱਟ ਬਣਾਉਣ ਵਾਲੀ ਕੰਪਨੀ MediaTek ਨੇ ਵੀ 5 ਜੀ ਚਿਪਸੈੱਟ ਪ੍ਰੋਸੈਸਰ ਲਾਂਚ ਕਰ ਦਿੱਤਾ ਹੈ। ਇਸ ਚਿਪਸੈੱਟ ਪ੍ਰੋਸੈਸਰ ਨੂੰ Dimensity 1000 ਸੀਰੀਜ਼ ਦੇ ਤੌਰ 'ਤੇ ਲਾਂਚ ਕੀਤਾ ਗਿਆ ਹੈ। ਇਸ ਚਿਪਸੈੱਟ ਪ੍ਰੋਸੈਸਰ ਨੂੰ 5 ਜੀ ਸਮਾਰਟਫੋਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ MediaTek ਦੇ ਪ੍ਰੋਸੈਸਰ ਦਾ ਇਸਤੇਮਾਲ ਖ਼ਾਸ ਤੌਰ 'ਤੇ ਕਿਫਾਇਤੀ ਤੇ ਬਜਟ ਰੇਂਡ ਦੇ ਸਮਾਰਟਫੋਨ ਲਈ ਕੀਤਾ ਜਾਂਦਾ ਹੈ। ਇਸ ਸਮੇਂ ਦੁਨੀਆਭਰ 'ਚ 5 ਜੀ ਨੂੰ ਇਕ ਨਵੀਂ ਟੈਕਨਾਲੋਜੀ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।

ਪਿਛਲੇ ਸਾਲ Qualcomm ਨੇ ਆਪਣੇ 855 ਸੀਰੀਜ਼ ਨੂੰ 5 ਜੀ ਮਾਡਲ ਦੇ ਨਾਲ ਪੇਸ਼ ਕੀਤਾ ਸੀ। ਜਿਸ ਨੂੰ ਬਾਅਦ 'ਚ ਕੋਈ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ 'ਚ ਇਸਤੇਮਾਲ ਕੀਤਾ ਗਿਆ ਹੈ। Huawei Kirin 990 990 ਸੀਰੀਜ਼ ਦੇ ਵੀ 5 ਜੀ ਮਾਡਲਾਂ ਨਾਲ ਲਾਂਚ ਕੀਤਾ ਜਾ ਚੁੱਕਾ ਹੈ। ਹੁਣ MediaTek ਵੀ ਆਪਣੇ Dimensity 1000 ਸੀਰੀਜ਼ ਨੂੰ 5 ਜੀ ਨੈੱਟਵਰਕ ਸਪੋਰਟ ਦੇ ਨਾਲ ਲਾਂਚ ਕਰ ਦਿੱਤਾ ਹੈ। ਹਾਲਾਂਕਿ ਇਸ ਸਾਲ ਕਰਵਾਇਆ ਗਿਆ Computex 2019 'ਚ MediaTek ਨੇ ਆਪਣੇ ਪ੍ਰੀਮੀਅਮ ਚਿਪਸੈੱਟ ਨੂੰ ਸ਼ੋਅਕੇਸ ਕੀਤਾ ਸੀ। ਜਿਸ ਨੂੰ ਖ਼ਾਸ ਤੌਰ 'ਤੇ ਪ੍ਰੀਮੀਅਮ ਡਿਵਾਈਸ ਲਈ ਡਿਜ਼ਾਈਨ ਕੀਤਾ ਗਿਆ ਹੈ।

ਪਹਿਲਾ 5G SoC

MediaTek Dimensity 1000 ਕੰਪਨੀ ਦਾ ਪਹਿਲਾ 5G SoC ਚਿਪਸੈੱਟ ਪ੍ਰੋਸੈਸਰ ਹੈ ਜੋ 7nm ਮੈਨੂਫੈਕਚਰਿੰਗ ਪ੍ਰੋਸੈਸਰ 'ਤੇ ਆਧਾਰਿਤ ਹੈ ਜਿਸ 'ਚ ਚਾਰ Arm Cortex-A77 'ਤੇ ਦਿੱਤਾ ਗਿਆ ਹੈ ਜੋ 2.6GHz ਦੀ ਪ੍ਰੋਸੈਸਿੰਗ ਸਪੀਡ ਦਿੰਦਾ ਹੈ। ਇਸ ਪ੍ਰੋਸੈਸਰ ਦੀ ਖ਼ਾਸ ਗੱਲ ਕਰੀਏ ਤਾਂ ਇਸ 'ਚ ਪਾਵਰ ਚਾਰ Arm Cortex-A77 ਯੂਨਿਟਸ 2.0GHz ਕਲਾਕ ਸਪੀਡ ਦੇ ਨਾਲ ਦਿੱਤਾ ਗਿਆ ਹੈ। ਗ੍ਰਾਫਿਕਸ ਦੇ ਲਈ ਇਸ 'ਚ Mali-G77 GPU ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਹ ਆਰਟਿਫਿਸ਼ੀਅਲ ਇੰਟੈਲਿਡੈਂਸ ਦੇ ਪ੍ਰੋਸੈਸਿੰਗ ਯੂਨਿਟਸ ਤੋਂ ਲੈਸ ਹੈ।

Posted By: Sarabjeet Kaur