ਨਵੀਂ ਦਿੱਲੀ : Maruti Suzuki ਦੀ ਸਭ ਤੋਂ ਸਸਤੀ ਤੇ ਛੋਟੀ ਐੱਸਯੂਵੀ Maruti S-Presso ਦੀ ਅਕਤੂਬਰ ਮਹੀਨੇ 'ਚ 10,634 ਯੂਨਿਟਸ ਦੀ ਵਿਕਰੀ ਹੋਈ ਹੈ। ਇਸ ਵਿਕਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐੱਸ-ਪ੍ਰੇਸੋ ਮਾਰੂਤੀ ਸਾਜ਼ੂਕੀ ਦੀ ਵਿਟਾਰਾ ਬਰੇਜਾ ਦੇ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸਯੂਵੀ ਹੋ ਗਈ ਹੈ। ਵਿਰਾਟਾ ਬ੍ਰੇਜਾ ਦੀ ਮਹੀਨੇ 'ਚ ਵਿਰਕੀ 10,227 ਯੂਨਿਟਸ ਦੀ ਹੋਈ ਹੈ। ਭਾਰਤੀ ਬਾਜ਼ਾਰ 'ਚ ਇਸਦਾ ਮੁਕਾਬਲਾ Renault Kwid ਨਾਲ ਹੈ। ਮਾਰੂਤੀ ਸਾਜ਼ੂਕੀ ਦੀ ਐੱਸ-ਪ੍ਰੇਸੋ ਇਕ ਮਿਨੀ ਐੱਸਯੂਵੀ ਹੈ ਤੇ ਇਸ ਨੂੰ ਕੰਪਨੀ ਨੇ ਵੈੱਬਸਾਈਟ 'ਤੇ ਐੱਸਯੂਵੀ ਸੈਕਸ਼ਨ 'ਚ ਲਿਸਟ ਕੀਤਾ ਹੋਇਆ ਹੈ। ਇਸ ਦੀ ਕੀਮਤ 3.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਐੱਸ ਪ੍ਰੇਸੋ ਦਾ ਜ਼ਿਆਦਾਤਰ ਮਾਰੂਤੀ ਦੀ ਦੂਸਰੀਆਂ ਕਾਰਾਂ ਦੇ ਆਧਾਰ 'ਤੇ ਹੀ ਬਣਾਇਆ ਗਿਆ ਹੈ, ਜਿਸ 'ਚ ਵੇਗਨਆਰ ਤੇ ਅਰਟਿਗਾ ਸ਼ਾਮਲ ਹੈ। ਇਹ ਕੰਪਨੀ ਦੇ ਹਟੇਰਕਟ ਪਲੇਟਫਾਰਮ 'ਤੇ ਆਧਾਰਿਤ ਹੈ, ਜਿਸ 'ਚ ਹਾਈ ਟੇਂਸਿਲ, ਹਲਕੇ ਭਾਰ ਵਾਲੇ ਸਟੀਲ ਦਾ ਇਸਤੇਮਾਲ ਕੀਤਾ ਹੈ ਤਾਂਕਿ ਇਸ ਦਾ ਭਾਰ ਘੱਟ ਰਹੇ ਤੇ ਜ਼ਿਆਦਾ ਮਾਇਲੇਜ ਦੇਣ 'ਚ ਸਮਰਥ ਰਹੇ।

ਮਾਰੂਤੀ ਐੱਸ-ਪ੍ਰੇਸੋ 'ਚ 3 ਸਿਲੰਡਰ ਵਾਲਾ 1 ਲਿਟਰ ਦੇ ਸੀਰੀਜ਼ ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 67bhp ਦੀ ਪਾਵਰ ਤੇ 90Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਕੰਪਨੀ ਨੇ ਦੋ ਰੀਅਰਬਾਕਸ ਇਕ 5 ਸਪੀਡ ਮੈਨੁਅਲ ਤੇ ਇਕ 5 ਸਪੀਡ ਆਟੋਮੈਟੇਡ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਐੱਸ-ਪ੍ਰੇਸੋ ਦਾ ARAI ਮਾਇਲੇਜ ਮੈਨੁਅਲ ਵੇਰੀਐਂਟ ਦਾ 21.4 kmpl ਹੈ, ਜਦਕਿ ਆਟੋਮੈਟਿਕ ਵਰਜ਼ਨ ਦਾ ਮਾਇਲੇਜ 21.7 kmpl ਹੈ।

ਸੇਫਟੀ ਦੀ ਗੱਲ ਕਰੀਏ ਤਾਂ ਐੱਸ-ਪ੍ਰੇਸੋ 'ਚ ਐੱਸ-ਪ੍ਰੇਸੋ 'ਚ ਇਕ ਡ੍ਰਾਈਵਰ ਏਅਰਬੈਗ, ਸੀਟ ਬੈਲਟ ਰਿਮਾਇੰਡਰ, ABS, ਰਿਵਰਸ ਪਾਰਕਿੰਗ ਸੈਂਸਰਸ ਤੇ ਸਪੀਡ ਅਲਰਟ ਸਾਰੇ ਵੇਰੀਐਂਟ 'ਚ ਸਟੈਂਡਰਡ ਦਿੱਤਾ ਗਿਆ ਹੈ। ਇਸ ਦੇ ਇਲਾਵਾ ਟਾਪ ਮਾਡਲ 'ਚ ਪੈਸੇਂਜਰ ਏਅਰਬੈਗ ਦਿੱਤਾ ਗਿਆ ਹੈ।

Posted By: Sarabjeet Kaur