ਨਵੀਂ ਦਿੱਲੀ : Maruti Suzuki XL6 ਇਸ ਮਹੀਨੇ ਹੋਣ ਵਾਲੀ ਵੱਡੀ ਸਭ ਤੋਂ ਵੱਡੀ ਲਾਂਚ 'ਚੋਂ ਇਕ ਹੈ। ਭਾਰਤ ਦੀ ਦਿਗਜ ਕਾਰ ਨਿਰਮਾਤਾ 21 ਅਗਸਤ ਨੂੰ ਆਪਣੀ ਨਵੀਂ XL6 ਲਾਂਚ ਕਰੇਗੀ। S-Cross ਤੋਂ ਬਾਅਦ ਇਹ ਕੰਪਨੀ ਦੀ ਦੂਸਰੀ ਕ੍ਰਾਸਓਵਰ ਮਾਡਲ ਹੋਵੇਗੀ। ਨਵੀਂ Maruti Suzuki XL6 ਕੰਪਨੀ ਦੀ Ertiga ਬੇਸਡ ਹੋਵੇਗੀ। ਨਵੀਂ XL6 ਨੂੰ ਲੈ ਕੇ ਕੰਪਨੀ ਨੇ ਕਈ ਤਸਵੀਰਾਂ ਨੂੰ ਟੀਜ ਕੀਤਾ ਹੈ। ਤੁਹਾਨੂੰ ਇਸ ਨਾਲ ਜੁੜੀ ਹਰ ਛੋਟੀਆਂ-ਛੋਟੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ।

Reliance Digital Sale 2019 : ਕੰਪਨੀ ਦੀ Blockbuster Sale 'ਚ AC ਨਾਲ ਫਰਿੱਜ ਮੁਫ਼ਤ

- Nexa ਡੀਲਰਸ਼ਿਪ 'ਤੇ ਹੋਵੇਗੀ ਵਿਕਰੀ Ertiga ਕੰਪਨੀ ਦੀ ਪ੍ਰੀਮੀਅਮ ਡੀਲਰਸ਼ਿਪ ਚੈਨ Nexa 'ਤੇ ਹੋਵੇਗੀ।

- Ertiga ਕਨੈਕਸ਼ਨ

Maruti Suzuki XL6 ਕੰਪਨੀ ਦੀ ਲੋਕਪ੍ਰਿਅ ਮਲਟੀ-ਪਰਪਜ ਵ੍ਹੀਕਲ Ertiga ਤੋਂ ਪ੍ਰੇਰਿਤ ਹੈ। ਇਸ ਦਾ ਐਕਸਟੀਰੀਅਰ ਤੇ ਇੰਟੀਰੀਅਰ ਕਈ ਮਾਮਲਿਆਂ 'ਚ Ertiga ਵਰਗਾ ਹੀ ਹੋਵੇਗਾ।

- ਸੀਟਿੰਗ

ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਚਲਿਆ ਕਿ Maruti Suzuki XL6 ਇਕ 6 ਸੀਟਰ ਕਾਰ ਹੋਵੇਗਾ। ਇਸ ਦਾ ਲੇਆਊਟ 2+2+2 ਹੋਵੇਗਾ।

- ਡਿਜ਼ਾਈਨ

XL6 ਦਾ ਰੀਅਰ ਸੈਕਸ਼ਨ Ertiga ਵਰਗਾ ਹੀ ਵੱਡਾ ਹੋਵੇਗਾ। ਇਸ ਦੇ ਇਲਾਵਾ ਇਸ 'ਚ Ertiga ਵਰਗੇ ਹੀ LED ਟੈਲਲੈਂਪਸ ਦਿੱਤੇ ਜਾਣਗੇ। ਇਸ ਦੇ ਟੈਲਲੈਂਪਸ 'ਚ ਨਵਾਂ ਪਿਆਨੋ ਬਲੈਕ ਦਿੱਤਾ ਗਿਆ ਹਹੈ। ਇਸ ਦੇ ਰੀਅਰ 'ਚ ਨਵਾਂ ਬੰਪਰ ਤੇ ਵੱਡੀ ਸਿਲਵਰ ਸਕਿਡ ਪਲੇਟ ਦਿੱਤੀ ਗਈ ਹੈ।

- ਫ਼ੀਚਰ

ਨਵੀਂ Maruti Suzuki XL6 'ਚ ਕੰਪਨੀ ਦਾ SmartPlay Studio ਇੰਫੋਟੇਨਮੈਂਟ ਸਿਸਟਮ ਮਿਲੇਗਾ, ਜੋ Apple CarPlay ਤੇ Android Auto ਵਰਗੇ ਫ਼ੀਚਰ ਨੂੰ ਸਪੋਰਟ ਕਰੇਗਾ।

- ਸੇਫਟੀ ਫੀਚਰ

Maruti Suzuki XL6 'ਚ ਡਿਊਲ ਫ੍ਰੰਟ ਏਅਰਬੈਗਸ, ABS ਦੇ ਨਾਲ EBD, ISOFIX ਚਾਇਲਡ ਮਾਊਂਟਰਸ, ਰੀਅਰ ਪਾਰਕਿੰਗ ਸੈਂਸਰਸ, ਸੀਟਬੈਲਟ ਰੀਮਾਇੰਡਰ ਦਿੱਤਾ ਜਾਵੇਗਾ।

- ਇੰਜਣ

Maruti Suzuki XL6 'ਚ Ertiga ਵਰਗੇ ਹੀ ਪਾਵਰਟ੍ਰੇਨ ਦਿੱਤਾ ਜਾ ਸਕਦਾ ਹੈ। ਇਸ 'ਚ BS-6 ਮਾਨਕੋ ਵਾਲਾ ਇੰਜਣ ਦਿੱਤਾ ਜਾਏਗਾ। ਰਿਪੋਰਟ ਅਨੁਸਾਰ ਇਸ 'ਚ ਨਵਾਂ 1.5 ਲੀਟਰ K15 ਪੈਟਰੋਲ ਇੰਜਣ ਦਿੱਤਾ ਜਾਵੇਗਾ, ਜੋ ਕੰਪਨੀ ਦੇ SHVS (Smart Hybrid Vehicle by Suzuki) ਤਕਨੀਕ 'ਤੇ ਕੰਮ ਕਰੇਗਾ। ਇਸ ਦੇ ਇਲਾਵਾ ਇਸ 'ਚ ਨਵਾਂ 1.5 ਲੀਟਰ DDiS 225 ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ।

Posted By: Sarabjeet Kaur