ਜੇਐੱਨਐੱਨ, ਨਵੀਂ ਦਿੱਲੀ : ਜੇ ਤੁਹਾਡਾ ਬਜਟ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਤੁਹਾਡੇ ਲਈ Maruti Suzuki ਦੀਆਂ ਦੋ ਇਸ ਤਰ੍ਹਾਂ ਦੀਆਂ ਕਾਰਾਂ ਲੈ ਕੇ ਆਏ ਹਾਂ, ਜਿਸ ਦੀ ਸ਼ੁਰੂਆਤੀ ਕੀਮਤ 5 ਲੱਖ ਰੁਪਏ ਤੋਂ ਵੀ ਘੱਟ ਹੈ। ਇਨ੍ਹਾਂ ਕਾਰਾਂ 'ਚ Maruti Suzuki Alto K10 ਤੇ Maruti Suzuki S-Presso ਸ਼ਾਮਲ ਹੈ। ਇਹ ਦੋਵੇਂ ਹੀ ਕਾਰਾਂ ਪਿਛਲੇ ਸਾਲ ਭਾਰਤ 'ਚ ਲਾਂਚ ਹੋਈਆਂ ਸੀ। ਅੱਜ ਅਸੀਂ ਤੁਹਾਨੂੰ ਇਨ੍ਹਾਂ ਹੀ ਕਾਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।

ਇੰਜਣ

- Maruti Suzuki Alto K10 'ਚ 1.0 ਲੀਟਰ ਦਾ K-Series ਇੰਜਣ ਦਿੱਤਾ ਗਿਆ ਹੈ।

- Maruti Suzuki S-Presso 'ਚ ਪਾਵਰ ਲਈ BS-6 ਨਾਮਰਸ ਵਾਲਾ 998 ਸੀਸੀ ਦਾ K10B ਪੈਟਰੋਲ ਇੰਜਣ ਦਿੱਤਾ ਗਿਆ ਹੈ।

ਟ੍ਰਾਂਸਮਿਸ਼ਨ

- Maruti Suzuki Alto K10 'ਚ 5 ਸਪੀਡ ਮੈਨੁਅਲ ਰੀਅਰਬਾਕਸ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਬਦਲਾਅ ਮਿਲਦਾ ਹੈ।

- Maruti Suzuki S-Presso ਦਾ ਇੰਜਣ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਤੋਂ ਲੈਸ ਹੈ। ਇਸ 'ਚ 2 ਵ੍ਹੀਲ ਡ੍ਰਾਇਵ ਦਾ ਸਿਸਟਮ ਮਿਲਦਾ ਹੈ।

ਡਾਇਮੈਂਸ਼ਨ

- Maruti Suzuki Alto K10 ਦੀ ਲੰਬਾਈ 3545 ਮਿਲੀਮੀਟਰ, ਚੌੜਾਈ 1515 ਮਿਲੀਮੀਟਰ ਤੇ ਉਚਾਈ 1475 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2360 ਮਿਲੀਮੀਟਰ ਹੈ।

- Maruti Suzuki S-Presso ਦੀ ਲੰਬਾਈ 3565 ਮਿਲੀਮੀਟਰ, ਚੌੜਾਈ 1520 ਮਿਲੀਮੀਟਰ, ਉਚਾਈ 1549 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2380 ਮਿਲੀਮੀਟਰ ਤੇ ਗ੍ਰਾਊਂਡ 184 ਮਿਲੀਮੀਟਰ ਹੈ।

ਕੀਮਤ

- Maruti Suzuki Alto K10 ਦੇ ਸਟੈਂਡਰਡ ਵੇਰੀਐਂਟ ਦੀ ਸ਼ੁਰੂਆਤੀ ਦਿੱਲੀ ਐਕਸ ਸ਼ੋਅ-ਰੂਮ ਕੀਮਤ 3.61 ਲੱਖ ਰੁਪਏ ਹੈ।

- Maruti Suzuki S-Presso ਦੇ ਸਟੈਂਡਰਡ ਵੇਰੀਐਂਟ ਦੀ ਸ਼ੁਰੂਆਤੀ ਦਿੱਲੀ ਐਕਸ-ਸ਼ੋਅ ਕੀਮਤ 3.69 ਲੱਖ ਰੁਪਏ ਹੈ।

Posted By: Sarabjeet Kaur