ਨਵੀਂ ਦਿੱਲੀ : ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਭਾਰਤੀ ਆਟੋਮੋਬਾਈਲ ਬਾਜ਼ਾਰ ਵਿਚ ਕਈ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ। ਇਨ੍ਹਾਂ ਵਿਚ ਭਾਰਤ ਸਟੇਜ-6 (BSVI) ਨਿਕਾਸੀ ਮਾਪਦੰਡਾਂ ਤੋਂ ਲੈ ਕੇ ਭਾਰਤ ਦੀ ਆਪਣੀ ਕ੍ਰੈਸ਼ ਟੈਸਟ ਰੇਟਿੰਗ ਲਾਗੂ ਹੋਣਾ ਤਕ ਸ਼ਾਮਲ ਹਨ। ਇਸੇ ਕਾਰਨ ਹੁਣ ਭਾਰਤ ਵਿਚ ਵੇਚੀਆਂ ਜਾਣ ਵਾਲੀਆਂ ਸਾਰੀਆਂ ਕਾਰਾਂ ਛੇਤੀ ਹੀ ਆਲਮੀ ਮਾਪਦੰਡਾਂ ਅਨੁਸਾਰ ਹੋਣਗੀਆਂ ਅਤੇ ਇਨ੍ਹਾਂ ਸਾਰੇ ਬਦਲਾਵਾਂ ਕਾਰਨ ਕੁਝ ਮੌਜੂਦਾ ਕਾਰਾਂ ਦੇ ਬੰਦ ਹੋਣ ਦਾ ਵੀ ਅੰਦਾਜ਼ਾ ਹੈ। ਅੱਜ ਅਸੀਂ ਤੁਹਾਡੇ ਲਈ ਆਪਣੀ ਖ਼ਬਰ ਵਿਚ ਅਜਿਹੀਆਂ ਗੱਡੀਆਂ ਲਿਆਏ ਹਾਂ ਜੋ 2019 ਦੌਰਾਨ ਬੰਦ ਕੀਤੀਆਂ ਜਾ ਸਕਦੀਆਂ ਹਨ। ਅਸੀਂ ਇਨ੍ਹਾਂ ਕਾਰਾਂ ਨੂੰ ਆਗਾਮੀ ਬੀਐੱਸ-6 ਨਿਕਾਸੀ ਮਾਪਦੰਡ, ਕ੍ਰੈਸ਼ ਟੈਸਟ ਮਾਪਦੰਡਾਂ ਅਤੇ ਘੱਟ ਵਿਕਰੀ ਕਰਕੇ ਚੁਣਿਆ ਹੈ।


Maruti Suzuki Gipsy


ਕੀਮਤ- 5.70 ਲੱਖ ਰੁਪਏ ਤੋਂ 6.40 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ)

ਔਸਤ ਮਾਸਿਕ ਵਿਕਰੀ : 500 ਤੋਂ ਘੱਟ ਯੂਨਿਟ


ਮਾਰੁਤੀ ਸੁਜੂਕੀ ਜਿਪਸੀ ਨੇ 1980 ਦੇ ਦਹਾਕੇ ਵਿਚ ਭਾਰਤੀ ਕਾਰ ਬਾਜ਼ਾਰ ਵਿਚ ਕਦਮ ਰੱਖਿਆ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ 2019 ਵਿਚ ਕੰਪਨੀ ਇਸ ਨੂੰ ਬੰਦ ਕਰ ਦੇਵੇਗੀ। ਇਸ ਨੂੰ ਬੰਦ ਕਰਨ ਦੀ ਮੁੱਖ ਵਜ੍ਹਾ ਇਸ ਸਾਲ ਤੋਂ ਲਾਗੂ ਹੋਮ ਵਾਲੇ ਭਾਰਤ ਨਿਊ ਵਹੀਕਲ ਅਸੈਸਮੈਂਟ ਪ੍ਰੋਗਰਾਮ (BNVSAP) ਮੰਨਿਆ ਜਾ ਰਿਹਾ ਹੈ। ਜਿਪਸੀ ਨੂੰ ਆਪਣੀ ਆਫ ਰੋਡ ਸਮਰੱਥਾ ਅਤੇ ਕਮ ਕਰਬ ਵੇਟ (980kg) ਲਈ 'ਮਾਉਂਟੇਨ ਗੋਟ' ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਵੀ ਵਰਤਿਆ ਜਾਂਦਾ ਹੈ।


Maruti Suzuki Omni


ਕੀਮਤ : 2.76 ਲੱਖ ਰੁਪਏ

ਔਸਤ ਮਾਸਿਕ ਵਿਕਰੀ : 6000 ਤੋਂ 8000 ਯੂਨਿਟਸ


ਮਾਰੂਤੀ ਓਮਨੀ ਵੀ ਜਿਪਸੀ ਵਾਂਗ ਦੇਸ਼ ਵਿਚ ਲੰਬੇ ਸਮੇਂ ਤੋਂ ਵਿਕਮ ਵਾਲੀਆਂ ਮਾਰੂਤੀ ਕਾਰਾਂ ਵਿਚੋਂ ਇਕ ਹੈ। ਭਾਰਤ ਵਿਚ ਇਸ ਨੂੰ 1985 ਵਿਚ ਲਾਂਚ ਕੀਤਾ ਗਿਆ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਓਮਨੀ ਦਾ ਭਾਰਤ ਵਿਚ ਨਵਾਂ ਜਨਰੇਸ਼ਨ ਮਾਡਲ ਲਾਂਚ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਨਵੇਂ ਜਨਰੇਸ਼ਨ ਦੇ ਤੌਰ 'ਤੇ ਮਾਰੂਤੀ ਵਰਸਾ ਨੂੰ ਉਤਾਰਿਆ ਸੀ ਜਿਸ ਨੂੰ 2010 ਵਿਚ ਬੰਦ ਕਰ ਕੇ ਈਕੋ ਵੈਨ ਨੂੰ ਭਾਰਤ ਵਿਚ ਉਤਾਰਿਆ ਸੀ। ਮੌਜੂਦਾ ਓਮਨੀ ਨਾ ਤਾਂ ਕ੍ਰੈਸ਼ ਟੈਸਟ ਨੂੰ ਪੂਰਾ ਕਰ ਸਕੇਗੀ ਅਤੇ ਨਾ ਹੀ ਇਸ ਦਾ ਪੁਰਾਣਾ 796cc ਕਾਰੋਬਰੇਟੇਡ ਇੰਜਣ ਸਖ਼ਤ BS-6 ਨਿਕਾਸੀ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਸਮਰੱਥ ਹੈ। ਅਜਿਹੇ ਵਿਚ ਕੰਪਨੀ ਓਮਨੀ ਨੂੰ ਬੰਦ ਕਰ ਸਕਦੀ ਹੈ। ਦੱਸਣਯੋਗ ਹੈ ਕਿ ਓਮਨੀ ਦੀ ਅੱਜ ਵੀ ਮਾਸਿਕ ਵਿਕਰੀ ਕਈ ਕਾਰਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।


Mahindra Xylo

ਕੀਮਤ : 9.17 ਲੱਖ ਤੋਂ 12 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ)

ਔਸਤ ਮਾਸਿਕ ਵਿਕਰੀ : 500 ਯੂਨਿਟਸ


ਸਾਲ 2009 ਵਿਚ ਲਾਂਚ ਹੋਈ ਮਹਿੰਦਰਾ ਜ਼ਾਇਲੋ ਨੂੰ ਵੀ ਕੰਪਨੀ ਇਸ ਸਾਲ ਬੰਦ ਕਰ ਸਕਦੀ ਹੈ। ਦੱਸਣਯੋਗ ਹੈ ਕਿ 2009 ਤੋਂ ਬਾਅਦ ਕੰਪਨੀ ਨੇ ਇਸ ਦਾ ਹਾਲੇ ਤਕ ਨਵਾਂ ਜਨਰੇਸ਼ਨ ਮਾਡਲ ਲਾਂਚ ਨਹੀਂ ਕੀਤਾ ਹੈ। ਮਹਿੰਦਰਾ ਜ਼ਾਇਲੋ ਨੂੰ ਪਹਿਲੀ ਜਨਰੇਸ਼ਨ ਸਕਾਰਪਿਓ ਦੇ ਪਲੈਟਫਾਰਮ 'ਤੇ ਬਣਾਇਆ ਗਿਆ ਹੈ ਜੋ ਆਗਾਮੀ ਕ੍ਰੈਸ਼ ਟੈਸਟ ਨੂੰ ਪਾਸਕ ਰਨ ਵਿਚ ਅਸਮਰੱਥ ਹੈ। ਜ਼ਿਕਰਯੋਗ ਹੈ ਕਿ ਦੂਸਰੀ ਜਨਰੇਸ਼ਨ ਸਕਾਰਪਿਓ ਨੂੰ ਗਲੋਬਲ ਕ੍ਰੈਸ਼ ਟੈਸਟ ਵਿਟ ਜ਼ੀਰੋ ਅੰਕ ਮਿਲੇ ਸਨ ਅਤੇ ਕਾਰ ਦੀ ਬਾਡੀ ਨੂੰ ਵੀ ਟੈਸਟ ਦੌਰਾਨ ਅਸਥਿਰ ਦੱਸਿਆ ਗਿਆ ਸੀ। ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜ਼ਾਇਲੋ ਨੂੰ ਭਾਰਤ ਵਿਚ ਬੰਦ ਕਰ ਦੇਵੇਗੀ।


Tata Nano

ਕੀਮਤ : 2.36 ਲੱਖ ਰੁਪਏ ਤੋਂ 3.34 ਲੱਖ ਰੁਪਏ

ਔਸਤ ਮਾਸਿਕ ਵਿਕਰੀ : 50 ਯੂਨਿਟਸ


ਟਾਟਾ ਨੈਨੋ 2008 ਵਿਚ ਲਾਂਚ ਹੋਣ ਤੋਂ ਬਾਅਦ ਸਭ ਤੋਂ ਸਸਤੀ ਕਾਰ ਦੇ ਰੂਪ 'ਚ ਸਾਹਮਣੇ ਆਈ ਹੈ। ਹਾਲਾਂਕਿ, ਘੱਟ ਕੀਮਤ ਹੋਣ ਦੇ ਬਾਵਜੂਦ ਇਹ ਕਾਰ ਕੰਪਨੀ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ ਅਤੇ ਆਗਾਮੀ ਮਾਪਦੰਡਾਂ ਕਾਰਨ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ।

Fiat Punto, Linea


ਪੁੰਟੋ ਕੀਮਤ : 5.35 ਲੱਖ ਰੁਪਏ ਤੋਂ 7.47 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ)

ਲੀਨੀਆ ਕੀਮਤ : 7.15 ਲੱਖ ਰੁਪਏ ਤੋਂ 9.97 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ)

ਔਸਤ ਮਾਸਿਕ ਵਿਕਰੀ : 100 ਯੂਨਿਟਸ ਤੋਂ ਵੀ ਘੱਟ


ਇਨ੍ਹਾਂ ਦੋਵਾਂ ਕਾਰਾਂ ਦੀ ਵਿਕਰੀ ਬਾਕੀ ਕਾਰਾਂ ਦੇ ਮੁਕਾਬਲੇ ਕਾਫ਼ੀ ਲੰਬੇ ਸਮੇਂ ਤੋਂ ਖ਼ਰਾਬ ਚੱਲ ਰਹੀ ਹੈ। ਇੰਨਾ ਹੀ ਨਹੀਂ ਇਹ ਦੋਵੇਂ ਕਾਰਾਂ ਆਪਣੇ ਸੈਗਮੈਂਟ ਵਿਚ ਸਭ ਤੋਂ ਪੁਰਾਣੀਆਂ ਕਾਰਾਂ ਹਨ। ਲੀਨੀਆ ਦੀ ਸਾਲਾਨਾ ਔਸਤਨ ਵਿਕਰੀ 100 ਯੂਨਿਟਸ ਤੋਂ ਵੀ ਘੱਟ ਹੈ। ਉੱਥੇ, ਪੁੰਟੋਂ ਰੇਂਜ ਦੀ ਮਾਸਿਕ ਵਿਕਰੀ ਲਗਪਗ 50 ਯੂਨਿਟਸ ਤਕ ਹੀ ਹੈ ਜਿਸ ਵਿਚ ਅਵੈਂਚੁਰਾ ਅਤੇ ਅਰਬਨ ਕ੍ਰਾਸ ਸ਼ਾਮਲ ਹਨ। ਕੰਪਨੀ ਇਨ੍ਹਾਂ ਦੋਵਾਂ ਕਾਰਾਂ ਨੂੰ ਖ਼ਰਾਬ ਸੇਸਲ ਕਾਰਨ ਬੰਦ ਕਰ ਸਕਦੀ ਹੈ। ਹਾਲਾਂਕਿ ਫਿਏਟ ਜਦੋਂ ਤਕ ਕੋਈ ਨਵਾਂ ਮਾਡਲ ਲਾਂਚ ਨਹੀਂ ਕਰਦੀ ਉਦੋਂ ਤਕ ਅਬਰਥ ਦੀ ਵਿਕਰੀ ਜਾਰੀ ਰੱਖ ਸਕਦੀ ਹੈ।

Posted By: Seema Anand