WhatsApp ਜੇਐੱਨਐੱਨ, ਨਵੀਂ ਦਿੱਲੀ : ਨਿੱਜੀ ਖੇਤਰ ਦੇ ICICI Bank ਨੇ ਮੈਸੇਜਿੰਗ ਐਪ WhatsApp ਦੇ ਜ਼ਰੀਏ ਦਿੱਤੀ ਜਾਣ ਵਾਲੀਆਂ ਸੇਵਾਵਾਂ ਦੇ ਵਿਸਤਾਰ ਦੀ ਵੀਰਵਾਰ ਨੂੰ ਐਲਾਨ ਕੀਤਾ। ਬੈਂਕ ਅਨੁਸਾਰ ਹੁਣ ਗਾਹਕ WhatsApp ਦੇ ਜ਼ਰੀਏ ਫਿਕਸਡ ਦੇ ਵਿਵਰਣ ਤਤਕਾਲ ਐਕਸੈਸ ਕਰ ਸਕਦੇ ਹਨ। ICICI Bank ਵੱਲੋ ਜਾਰੀ ਪ੍ਰੈੱਸ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਬੈਂਕ ਨੇ ਦੱਸਿਆ ਕਿ ਨਵੀਆਂ ਸੇਵਾਵਵਾਂ ਦੇ ਨਾਲ WhatsApp ਦੇ ਜ਼ਰੀਏ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਬੈਂਕਿੰਗ ਸਰਵਿਸ ਦੀ ਗਿਣਤੀ 25 ਤਕ ਪਹੁੰਚ ਗਈ ਹੈ।

ਇਸ ਤਰ੍ਹਾਂ ਸਕਦੇ ਹੈ Fixed Deposit

ਇਸ ਸੇਵਾ ਦੇ ਜ਼ਰੀਏ ਗਾਹਕ WhatsApp 'ਤੇ ਤੁਰੰਤ Fixed Deposit ਕਰਾ ਸਕਦੇ। ਇਸ ਲਈ ਤੁਹਾਨੂੰ ਟਾਈਪ ਕਰਨਾ ਪਵੇਗਾ-ਇਸ ਦੇ ਬਾਅਦ 10,000 ਰੁਪਏ ਤੋਂ ਲੈ ਕੇ ਇਕ ਕਰੋੜ ਰੁਪਏ ਤਕ ਦੀ ਐੱਫਡੀ ਦੀ ਰਕਮ ਚੁਣੀ ਜਾ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਅਵਧੀ ਹੋਵੇਗਾ। ਸਿਸਟਮ ਵੱਖ-ਵੱਖ ਅਵਧੀ ਲਈ ਵਿਆਜ਼ ਦਰ ਤੇ ਮਿਆਦ ਪੂਰੀ ਮਿਲਣ ਵਾਲੀ ਰਕਮ ਨੂੰ ਦਿਖਾਉਂਦਾ ਹੈ।

ਬਿੱਲ ਦਾ ਭੁਗਤਾਨ

- ਬੈਂਕ ਦੀ ਇਸ ਸੇਵਾ ਦਾ ਲਾਭ ਚੁੱਕਦੇ ਹੋਏ ਤੁਸੀਂ WhatsApp ਬੈਂਕਿੰਗ ਦੇ ਜ਼ਰੀਏ ਬਿਜਲੀ ਬਿੱਲ, ਕੂਕਿੰਗ ਗੈਸ ਤੇ ਪੋਸਟਪੇਡ ਮੋਬਾਈਲ ਕੁਨੈਕਸ਼ਨ ਦਾ ਭੁਗਤਾਨ ਕਰ ਸਕਦੇ ਹੋ।

- ਜੇ ਤੁਹਾਨੂੰ ਇਲੈਕਟ੍ਰਸਿਟੀ ਬਿੱਲ ਦਾ ਭੁਗਤਾਨ ਕਰਨਾ ਹੈ ਤਾਂ ਗਾਹਕਾਂ ਨੂੰ ਇਲੈਕਟ੍ਰਸਿਟੀ ਬੋਰਡ ਦਾ ਨਾਮ ਤੇ ਕੰਜਿਊਮਰ ਨੰਬਰ ਦੱਸਣਾ ਪਵੇਗਾ।

- ਪੋਸਟਪੇਟ ਬਿੱਲ ਦੇ ਭੁਗਤਾਨ ਲਈ ਗਾਹਕ ਨੂੰ ਫੋਨ ਨੰਬਰ ਦੇ ਨਾਲ-ਨਾਲ ਸਰਵਿਸ ਆਪਰੇਟਰ ਦੀ ਪੁਸ਼ਟੀ ਕਰਨੀ ਪਵੇਗੀ।

- ਕੂਕਿੰਗ ਗੈਸ ਦੇ ਬਿੱਲ ਦੇ ਭੁਗਤਾਨ ਲਈ ਗਾਹਕ ਨੂੰ ਗੈਸ ਸਰਵਿਸ ਪ੍ਰੋਵਾਈਡਰ ਤੇ ਕਸਟਮਰ ਆਈਡੀ ਸਾਂਝਾ ਨਹੀਂ ਕਰਨੀ ਪਵੇਗੀ।

Posted By: Sarabjeet Kaur