ਨਵੀਂ ਦਿੱਲੀ : Mahindra ਭਾਰਤੀ ਬਾਜ਼ਾਰ 'ਚ ਆਪਣੀ ਐੱਸਯੂਵੀ ਲਈ ਮੰਨੀ ਜਾਂਦੀ ਹੈ। ਜੇ ਤੁਸੀਂ ਵੀ ਮਹਿੰਦਰਾ ਦੀ ਐੱਸਯੂਵੀ ਖ਼ਰੀਦਣ ਦੇ ਬਾਰੇ 'ਚ ਸੋਚ ਰਹੇ ਤਾਂ ਅੱਜ ਅਸੀ! ਤੁਹਾਨੂੰ ਭਾਰੀਤ ਬਾਜ਼ਾਰ 'ਚ ਇਸ ਦੀ ਹਰਮਨਪਿਆਰੀ ਕਾਮਪੈਕਟ ਐੱਸਯੂਵੀ Mahindra XUV300 ਦਾ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਸ ਦੀ ਖ਼ਰੀਦ 'ਤੇ ਕੰਪਨੀ ਆਕਰਸ਼ਿਤ ਆਫ਼ਰਪ ਦੀ ਪੇਸ਼ਕਸ਼ ਕਰ ਰਹੀ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Mahindra XUV300 'ਚ 1497cc ਡੀਜ਼ਲ ਇੰਜਣ ਹੈ ਜੋ ਕਿ 3750 Rpm 'ਤੇ 116.6 Ps ਦੀ ਪਾਵਰ ਤੇ 1500-2500 Rpm 'ਤੇ 300 Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਮਿਸ਼ਨ ਦੀ ਗੱਲ ਕਰੀਏ XUV300 ਦੇ ਇੰਜਣ ਨੂੰ 6-ਸਪੀਡ ਮੈਨੂਅਲ ਤੇ 6 ਸਪੀਡ AMT ਟ੍ਰਾਂਸਮਿਸ਼ਨ ਤੋਂ ਲੈਸ ਕੀਤਾ ਗਿਆ ਹੈ।

ਕੀਮਤ ਤੇ ਆਫ਼ਰ

ਆਫ਼ਰ ਦੀ ਗੱਲ ਕਰੀਏ ਤਾਂ ਮਹਿੰਦਰਾ ਐਕਸਯੂਵੀ 300 ਦੀ ਖ਼ਰੀਦ 'ਤੇ 70,000 ਰੁਪਏ ਦਾ ਆਫ਼ਰ ਦਿੱਤਾ ਜਾ ਰਿਹਾ ਹੈ। ਐੱਸਯੂਵੀ ਦੀ ਖ਼ਰੀਦ 'ਤੇ ਗਾਹਕ ਕੁੱਲ ਮਿਲਾ ਕੇ 70 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਕੀਮਤ ਦੀ ਗੱਲ ਕੀਤੀ ਜਾਵੇ ਤਾਂ Mahindra XUV300 ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 8,69,000 ਰੁਪਏ ਹੈ।

Posted By: Sarabjeet Kaur