ਨਵੀਂ ਦਿੱਲੀ : Renault ਤੋਂ ਲੈ ਕੇ Maruti Suzuki, Tata, Honda, Mahindra ਤੇ Nissan

ਦੀਆਂ ਇਨ੍ਹਾਂ 7 SUV ਕਾਰਾਂ 'ਤੇ ਗਾਹਕਾਂ ਨੂੰ ਕਈ ਆਫਰ ਦਿੱਤੇ ਜਾ ਰਹੇ ਹਨ। ਇਨ੍ਹਾਂ 'ਚ ਕੈਸ਼ ਡਿਸਕਾਊਂਟ ਤੋਂ ਲੈ ਕੇ ਐਕਸਚੇਂਜ ਬੋਨਸ ਤੇ ਕਾਰਪੇਟ ਡਿਸਕਾਊਂਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਕਾਰ ਦੀ ਖਰੀਦ 'ਤੇ ਫ੍ਰੀ ਇੰਸ਼ੋਰੈਂਸ ਤੋਂ ਲੈ ਕੇ ਫ੍ਰੀ ਸਰਵਿਸ ਤਕ ਦੀ ਸਹੂਲਤ ਦਿੱਤੀ ਜਾ ਰਹੀ ਹੈ।

Renault Captur

Renault Captur ਦੇ 2018 ਮਾਡਲ 'ਤੇ ਗਾਹਕਾਂ ਨੂੰ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਸ 'ਚ Rxe ਮਾਡਲ 'ਤੇ 1.2 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਉਥੇ ਹੀ Rxl ਮਾਡਲ 'ਤੇ 2 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਦਕਿ Rxt ਤੇ Platine ਮਾਡਲ 'ਤੇ ਗਾਹਕਾਂ ਨੂੰ 1.7 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Maruti Suzuki S-Cross

Maruti Suzuki S-Cross ਦੇ 2018 ਮਾਡਲ 'ਤੇ ਗਾਹਕਾਂ ਨੂੰ ਕੁਲ 85,000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ 'ਚ 60,000 ਰੁਪਏ ਦਾ ਕੈਸ਼ ਡਿਸਕਾਊਂਟ ਹੈ ਤੇ 25,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

Honda BR-V

2019 Honda BR-V 'ਤੇ 50,000 ਰੁਪਏ ਤਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਕਾਰ 'ਤੇ ਗਾਹਕਾਂ ਨੂੰ 16,000 ਰੁਪਏ ਦੀ ਕੀਮਤ ਦੀ ਫ੍ਰੀ ਅਸੈਸਰੀਜ਼ ਮਿਲ ਰਹੀ ਹੈ। ਇਸ ਦੇ ਨਾਲ ਹੀ ਇਸ ਕਾਰ ਨੂੰ ਖਰੀਦਣ 'ਤੇ ਗਾਹਕਾਂ ਨੂੰ ਪਹਿਲੇ ਸਾਲ ਦੀ ਫ੍ਰੀ ਇੰਸ਼ੋਰੈਂਸ ਵੀ ਮਿਲੇਗਾ।

Nissan Kicks

Nissan Kicks ਨੂੰ ਖਰੀਦਣ 'ਤੇ ਗਾਹਕਾਂ ਨੂੰ 3 ਸਾਲ ਦਾ ਸਰਵਿਸ ਪੈਕ, 3 ਸਾਲ ਦੀ ਵਾਰੰਟੀ ਤੇ 3 ਸਾਲ ਦੀ ਰੋਡਸਾਈਡ ਅਸਿਟੈਂਟ ਦਿੱਤਾ ਜਾ ਰਿਹਾ ਹੈ।

Mahindra XUV

Mahindra XUV ਦੇ 2019 ਮਾਡਲ 'ਤੇ ਗਾਹਕਾਂ ਨੂੰ ਕੁਲ 50,000 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ 'ਚ 25,000 ਰੁਪਏ ਦਾ ਕੈਸ਼ ਡਿਸਕਾਊਂਟ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਕਾਰ 'ਤੇ 25,000 ਰੁਪਏ ਤਕ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ।

Tata Hexa

Tata Hexa ਦੇ 2018 ਮਾਡਲ 'ਤੇ ਗਾਹਕਾਂ ਨੂੰ 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਕਾਰ ਦੀ ਖਰੀਦ 'ਤੇ ਪਹਿਲੇ ਸਾਲ ਦੀ ਇੰਸ਼ੋਰੈਂਸ 'ਤੇ 15,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ।

Posted By: Jaskamal