ਨਵੀਂ ਦਿੱਲੀ, ਆਟੋ ਡੈਸਕ : Top 3 Things of Ekuv300: ਦੇਸ਼ ਦੀ ਦਿਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਭਾਰਤ 'ਚ ਆਪਣੀ ਨਵੀਂ ਕਾਮਪੈਕਟ ਇਲੈਕਟ੍ਰਿਕ ਐਸਯੂਵੀ eXUV300 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਬੀਤੇ ਆਟੋ ਐਕਸਪੋ 'ਚ ਵੀ ਪੇਸ਼ ਕੀਤਾ ਗਿਆ ਸੀ। ਭਾਰਤ 'ਚ ਲਾਂਚ ਹੋਣ 'ਤੇ ਮਹਿੰਦਰਾ ਦੀ ਇਹ ਕਾਰ ਦੇਸ਼ ਦੀ ਸਭ ਤੋਂ ਮਹਿੰਗੀ ਕਾਰ ਵਿਕਣ ਵਾਲੀ ਤੇ ਸਭ ਤੋਂ ਸਸਤੀ ਇਲੈਕਟ੍ਰਿਕ ਐਸਯੂਵੀ Tata Nexon ਨੂੰ ਟੱਕਰ ਦੇਵੇਗੀ। ਆਓ ਦੱਸਦੇ ਹਾਂ ਇਸ ਕਾਰ ਨਾਲ ਜੁਡ਼ੀਆਂ ਕੁਝ ਖਾਸ ਗੱਲਾਂ। ਕਿ ਕਿਵੇਂ ਇਹ ਕਾਰ ਮਾਰਕੀਟ 'ਚ ਮੌਜੂਦ ਹੋਰ EV 'ਤੇ ਭਾਰੀ ਪੈ ਸਕਦੀ ਹੈ।

1. ਸਿੰਗਲ ਚਾਰਜ 'ਚ ਚਲੇਗੀ 375 ਕਿਮੀ: ਨਵੀਂ ਮੀਡੀਆ ਰਿਪਰੋਟ 'ਚ ਦਾਅਵਾ ਕੀਤਾ ਗਿਆ ਹੈ ਕਿ ਮਹਿੰਦਰਾ XUV 300 ਇਲੈਕਟ੍ਰਿਕ ਸਿੰਗਲ ਚਾਰਜ 'ਤੇ 375 ਕਿਮੀ ਦੀ ਰੇਂਜ ਦੇਣ 'ਚ ਸਮਰੱਥ ਹੋਵੇਗੀ। ਇਸ ਕਾਰ ਨੂੰ ਦੋ ਵੈਰੀਏਂਟ ਸਟੈਂਡਰਡ ਤੇ ਲਾਂਗ ਰੇਂਜ ਵੈਰੀਏਂਟ 'ਚ ਪੇਸ਼ ਕੀਤਾ ਜਾਵੇਗਾ।ਜਿਸ 'ਚ ਇਸ ਦਾ ਸਟੈਂਡਰਡ ਵੈਰੀਏਂਟ ਲਗਪਗ 375 ਕਿਮੀ : ਦੀ ਰੇਂਜ ਦੇਵੇਗਾ। ਜੋ ਟਾਟਾ ਨੈਕਸਨ ਈਵੀ ਤੋਂ ਕਹੀ ਜ਼ਿਆਦਾ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ, ਨੈਕਸਾਨ ਈਵੀ ਦੀ ਡਰਾਈਵਿੰਗ ਰੇਂਜ 312 ਕਿਮੀ: 'ਤੇ ਸੀਮਤ ਹੈ।

2. ਕੀਮਤ ਹੋ ਸਕਦੀ ਹੈ ਇੰਨੀ : ਸਭ ਤੋਂ ਖਾਸ ਗੱਲ ਹੈ ਕਿ ਹਾਲੇ ARAI ਦੁਆਰਾ Mahindra eXUV300 ਦਾ ਪ੍ਰੀਖਣ ਕੀਤਾ ਜਾਣਾ ਬਾਕੀ ਹੈ ਹਾਲਾਂਕਿ ਮਹਿੰਦਰਾ ਇਲੈਕਟ੍ਰਿਕ ਆਪਣੀ ਡਰਾਈਵਿੰਗ ਰੇਂਜ ਪ੍ਰਤੀ ਪੂਰੀ ਤਰ੍ਹਾਂ ਨਾਲ ਯਕੀਨੀ ਹੈ। XUV300 ਇਲੈਕਟ੍ਰਿਕ ਨੂੰ MESMA 350 (Mahindra Electric Scalable and Modular Architecture 350) 'ਤੇ ਬਣਾਇਆ ਗਿਆ ਹੈ। ਮਹਿੰਦਰਾ eXUV300 ਯੂਰਪੀਅਨ ਤੇ ਹੋਰ ਗਲੋਬਲ ਬਾਜ਼ਾਰਾਂ 'ਚ ਦਰਾਮਦ ਕੀਤਾ ਜਾਣ ਵਾਲੀ ਪਹਿਲੀ ਮੇਡ-ਇੰਨ-ਇੰਡੀਆ ਇਲੈਕਟ੍ਰਿਕ ਐਸਯੂਵੀ ਹੋ ਸਕਦੀ ਹੈ। ਭਾਰਤ 'ਚ ਜਿਸ ਦੀ ਕੀਮਤ ਲਗਪਗ 14 ਲੱਖ ਰੁਪਏ ਤੋਂ 18 ਲੱਖ ਰੁਪਏ ਹੋਣ ਦੀ ਉਮੀਦ ਹੈ।

3. ਡਿਜ਼ਾਇਨ 'ਚ ਮਿਲਣਗੇ ਇਹ ਬਦਲਾਅ : ਨਵੀਂ ਮਹਿੰਦਰਾ eXUV300 ਮੌਜੂਦਾ ਸਮੇਂ 'ਚ ਮੌਜੂਦ XUV300 ਮਾਡਲ ਦੇ ਨਾਲ ਆਪਣੀ ਪ੍ਰੋਫਾਈਲ ਸਾਂਝੀ ਕਰੇਗੀ। ਹਾਲਾਂਕਿ ਇਸ 'ਚ ਫਰੰਟ ਨਾਲ ਬੰਦ ਗ੍ਰਿਲ, ਨੀਲੇ ਗ੍ਰਾਫਿਕਸ ਨਾਲ ਵਿਸ਼ੇਸ਼ ਐਲਈਡੀ ਹੈਡਲਾਈਟਜ਼, ਨਵੇਂ ਬੰਪਰ ਵਰਗੇ ਬਦਲਾਅ ਵੀ ਦੇਖਣ ਨੂੰ ਮਿਲਣਗੇ। ਇਸ ਨਾਲ ਹੀ ਇੰਟੀਰੀਅਰ 'ਚ ਨਵਾਂ ਵੱਡਾ ਪਾਪ-ਆਊਟ ਸਟਾਈਲ ਟਚਸਕਰੀਨ ਇੰਫੋਟੋਨਮੈਂਟ ਸਿਸਟਮ, ਨਵੀਂ ਸੀਟ ਅਪਹੋਲਸਟਰੀ, ਵਾਇਰਲੈੱਸ ਚਾਰਜਰ, ਨਵਾਂ ਸਟੀਅਰਿੰਗ ਵ੍ਹੀਲ ਆਦਿ ਸ਼ਾਮਲ ਹੋਣਗੇ।

Posted By: Ravneet Kaur