ਆਟੋ ਡੈਸਕ, ਨਵੀਂ ਦਿੱਲੀ : Mahindra & Mahindra ਨੇ ਆਪਣਾ ਪਹਿਲਾ BS6 ਵਾਹਨ ਦੇਸ਼ ਵਿਚ ਲਾਂਚ ਕਰ ਦਿੱਤਾ ਹੈ। ਦੱਸ ਦੇਈਏ 4 ਮਹੀਨੇ ਬਾਅਦ ਭਾਵ ਅਪ੍ਰੈਲ 2020 ਤੋਂ BS6 ਪੂਰੇ ਦੇਸ਼ ਵਿਚ ਜ਼ਰੂਰੀ ਹੋ ਜਾਵੇਗਾ। BS6 ਕਾਰ ਕੰਪਨੀ ਦੀ ਸਬਕੰਪੈਕਟ ਐਕਸਯੂਵੀ 300 ਹੈ ਅਤੇ ਕੰਪਨੀ ਨੇ ਇਸ ਵਿਚ 1.2 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਹੈ। Mahindra XUV300 W4 BS6 ਦੀ ਸ਼ੁਰੂਆਤੀ ਕੀਮਤ 8.30 ਲੱਖ ਰੁਪਏ ਹਨ ਜਿਸ ਦੀ ਕੀਮਤ 11.84 ਲੱਖ ਰੁਪਏ (ਐਕਸ ਸ਼ੋਅਰੂਮ) ਤਕ ਜਾਂਦੀ ਹੈ। .....ਵਰਜਨ ਨਾਲ ਤੁਲਨਾ ਕਰੀਏ ਤਾਂ ਇਸ ਦੀ ਕੀਮਤ 8.10 ਲੱਖ ਰੁਪਏ ਤੋਂ ਲੈ ਕੇ 11.79 ਰੁਪਏ ਸੀ। ਭਾਵ ਇਸ ਦੀਆਂ ਕੀਮਤਾਂ ਵਿਚ ਲਗਪਗ 20000 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਆਟੋਮੋਟਿਵ ਸੈਕਟਰ ਦੇ ਪ੍ਰਧਾਨ ਰਾਜਨ ਵਾਧੇਰਾ ਨੇ ਕਿਹਾ, 'ਸਾਨੂੰ ਖ਼ੁਸ਼ੀ ਹੈ ਕਿ ਅਸੀਂ ਆਪਣਾ ਪਹਿਲਾ BS6 ਵਾਹਨ ਲਾਂਚ ਕਰ ਦਿੱਤਾ ਹੈ। ਇਹ ਸਾਡੀ BS6 ਪਰਿਵਰਤਨ ਯਾਤਰਾ ਵਿਚ ਇਕ ਮੀਲ ਪੱਥਰ ਹੈ। '

ਫਿਲਹਾਲ ਮਹਿੰਦਰਾ ਨੇ ਆਪਣੇ ਪੋਰਟਫੋਲਿਓ ਵਿਚ ਡੀਜ਼ਲ ਇੰਜਣ ਨੂੰ ਸ਼ਾਮਲ ਨਹੀਂ ਕੀਤਾ ਪਰ ਕੰਪਨੀ ਦਾ ਕਹਿਣਾ ਹੈ ਕਿ ਉਹ ਤੈਅ ਸਮਾਂ ਸੀਮਾ ਤੋਂ ਪਹਿਲਾਂ ਡੀਜ਼ਲ ਇੰਜਣ ਵਾਲੇ ਵਾਹਨ ਲਾਂਜ ਕਰ ਦੇਵੇਗਾ। ਹਾਲਾਂਕਿ ਕੁਝ ਸਮੇਂ ਲਈ ਇਹ ਐਕਸਯੂਵੀ 300 ਦਾ ਸਿਰਫ ਪੈਟਰੋਲ ਵਰਜਨ ਹੈ ਜੋ BS6 ਇੰਜਣ ਨਾਲ ਆਇਆ ਹੈ।

Posted By: Tejinder Thind